ਗਿੱਪੀ ਗਰੇਵਾਲ ਨੇ ਪੁੱਤਰ ਸ਼ਿੰਦੇ ਨਾਲ ਕੀਤਾ ਜ਼ਬਰਦਸਤ ਡਾਂਸ

ਸ਼ਿੰਦਾ ਗਰੇਵਾਲ ਨੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਗਿੱਪੀ ਆਪਣੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਦੇ ਸਭ ਤੋਂ ਹਿੱਟ ਗੀਤ `ਨਵਾਂ ਨਵਾਂ ਪਿਆਰ` ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਲੰਡਨ `ਚ ਆਪਣੀ ਆਉਣ ਵਾਲੀ ਫ਼ਿਲਮ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ `ਚ ਗਿੱਪੀ ਦਾ ਪੁੱਤਰ ਸ਼ਿੰਦਾ ਗਰੇਵਾਲ ਵੀ ਐਕਟਿੰਗ ਕਰਦਾ ਨਜ਼ਰ ਆਵੇਗਾ। ਸ਼ਿੰਦਾ ਇਸ ਫ਼ਿਲਮ `ਚ ਬਿਨੂੰ ਢਿੱਲੋਂ ਦੇ ਪੁੱਤਰ ਦਾ ਕਿਰਦਾਰ ਨਿਭਾ ਰਿਹਾ ਹੈ। ਫ਼ਿਲਮ ਦੇ ਸੈੱਟ ਤੋਂ ਹਰ ਰੋਜ਼ ਨਵੇਂ ਦਿਲਚਸਪ ਵੀਡੀਓਜ਼ ਸਾਹਮਣੇ ਆ ਰਹੇ ਹਨ। ਇਹ ਸਾਰੇ ਵੀਡੀਓਜ਼ ਦਰਸ਼ਕਾਂ ਦੇ ਦਿਲਾਂ `ਚ ਇਸ ਫ਼ਿਲਮ ਲਈ ਹੋਰ ਜ਼ਿਆਦਾ ਉਤਸ਼ਾਹ ਪੈਦਾ ਕਰ ਰਹੇ ਹਨ।

ਸ਼ਿੰਦਾ ਗਰੇਵਾਲ ਨੇ ਇੱਕ ਨਵਾਂ ਵੀਡੀਓ ਆਪਣੇ ਸੋਸ਼ਲ ਮੀਡੀਆ ਪੇਜ ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਗਿੱਪੀ ਆਪਣੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਦੇ ਸਭ ਤੋਂ ਹਿੱਟ ਗੀਤ `ਨਵਾਂ ਨਵਾਂ ਪਿਆਰ` ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ `ਚ ਗਿੱਪੀ ਦਾ ਸਾਥ ਦੇ ਰਹੇ ਹਨ ਉਨ੍ਹਾਂ ਦੇ ਪੁੱਤਰ ਸ਼ਿੰਦਾ ਗਰੇਵਾਲ। ਪਿਓ ਪੁੱਤਰ ਦੀ ਇਸ ਜੋੜੀ ਨੇ ਆਪਣੇ ਡਾਂਸ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਦੱਸ ਦਈਏ ਕਿ `ਕੈਰੀ ਆਨ ਜੱਟਾ 3` ਅਗਲੇ ਸਾਲ 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਪੰਜਾਬੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਫ਼ਰੈਂਚਾਇਜ਼ੀ `ਕੈਰੀ ਆਨ ਜੱਟਾ` ਦਾ ਤੀਜਾ ਭਾਗ ਹੈ। ਇਸ ਤੋਂ ਪਹਿਲਾਂ ਦਰਸ਼ਕਾਂ ਨੇ 2012 `ਚ ਆਈ `ਕੈਰੀ ਆਨ ਜੱਟਾ` ਤੇ `ਕੈਰੀ ਆਨ ਜੱਟਾ 2` ਨੂੰ ਖੂਬ ਪਿਆਰ ਦਿਤਾ ਸੀ। ਇਸ ਦੇ ਤੀਜੇ ਭਾਗ `ਚ ਗਿੱਪੀ ਨਾਲ ਸੋਨਮ ਬਾਜਵਾ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਨੂੰ ਹਿੰਦੀ, ਤਾਮਿਲ ਤੇ ਤੇਲਗੂ ਸਣੇ ਹੋਰ ਕਈ ਭਾਸ਼ਾਵਾਂ `ਚ ਡੱਬ ਕੀਤਾ ਜਾਵੇਗਾ।

hacklink al hack forum organik hit kayseri escort Mostbetdeneme bonusu veren sitelertiktok downloadergrandpashabetgrandpashabetParibahisbahsegel yeni girişgrandpashabetcasibom güncel girişcasibom 895 com girisbahiscasinosahabetgamdom girişgiriş casibombornova escortbetzulajojobet girişcasibomultrabetultrabet girişmatbetgrandpashabetpadişahbetjojobet