ਸੰਤ ਨਿਰੰਜਨ ਦਾਸ ਜੀ ਵਲੋਂ ਸੰਗਤਾਂ ਨੂੰ ਸਾਵਣ ਦਾ ਮਹੀਨਾ ਸਰਵਣ ਕਰਵਾਇਆ
ਜਲੰਧਰ (EN) ਡੇਰਾ ਸੱਚਖੰਡ ਬੱਲਾਂ ਵਿਖੇ ਡੇੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਚੈਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਵਾਲਿਆ ਦੀ ਸ੍ਰਪਰਸਤੀ ਹੇਠ ਸਾਉਣ ਮਹੀਨੇ ਦੀ ਸੰਗਰਾਂਦ ਦਿਹਾੜੇ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਅੰਮ੍ਰਿਤਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕਰਵਾਏ ਗਏ । ਇਸ ਉਪਰੰਤ ਸੰਤ ਨਿਰੰਜਨ ਦਾਸ ਜੀ ਮਹਾਰਾਜ ਵਲੋਂ ਸਾਉਣ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ ਤੇ ਗੁਰਬਾਣੀ ਦੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਉਪਰੰਤ ਸੰਤ ਲੇਖ ਰਾਜ ਨੂਰਪੁਰ ਵਾਲਿਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਪ੍ਰਵਚਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਵਿਰਦੀ ਬ੍ਰਦਰਸ ਰਾਏਪੁਰ ਵਾਲੇ ਅਤੇ ਹੋਰ ਕੀਰਤਨੀ ਜਥਿਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੈਕਟਰੀ ਟਰਸਟ ਜੋਗਿੰਦਰ ਪਾਲ ਸੇਵਾਮੁਕਤ ਆਈਆਰਐਸ, ਜੁ: ਸੈਕਟਰੀ ਧਰਮਪਾਲ ਸਿਮਕ, ਸੇਵਾਦਾਰ ਨਿਰੰਜਨ ਦਾਸ ਚੀਮਾ, ਮੈਨਜਰ ਨਿਰਮਲ ਸਿੰਘ, ਸੇਵਾਦਾਰ ਮਨਦੀਪ ਦਾਸ, ਸੇਵਾਦਰ ਹਰਦੇਵ ਦਾਸ, ਸੇਵਾਦਰ ਸ਼ਾਮ ਲਾਲ, ਸਾਬਕਾ ਸਰਪੰਚ ਸੁਖਦੇਵ ਸੁਖੀ,ਏਐਸਆਈ ਰਾਮ ਪ੍ਰਕਾਸ਼, ਮਨਜੀਤ ਰਾਏ, ਸੁਖਦੇਵ ਰਾਜ, ਨੰਬਰਦਾਰ ਸੰਦੀਪ ਸਿੰਘ ਵਿਰਦੀ, ਗਿ:ਇੰਦਰਜੀਤ ਵਿਰਦੀ , ਹਰਜਿੰਦਰ ਸਿੰਘ , ਅਮਰਜੀਤ ਵਿਰਦੀ, ਗੁਰਦੇਵ ਮਹੇ , ਮਨਜੀਤ ਸਿੰਘ ਨੰਬਰਦਾਰ, ਦਲਜੀਤ ਸਿੰਘ ਰਾਏਪੁਰ ਆਦਿ ਸਮੇਤ ਇਲਾਕੇ ਅਤੇ ਦੂਰ ਦੁਰਾਡੇ ਦੀਆਂ ਸਮੂਹ ਸੰਗਤਾਂ ਵੀ ਹਾਜ਼ਰ ਸਨ।