04/26/2024 2:48 AM

ਵੱਡੀ ਖਬਰ : ਹਥਿਆਰਾਂ ਨਾਲ ਫੋਟੋਆਂ ਜਾ ਵੀਡਿਓ ਸੋਸ਼ਲ ਮੀਡਿਆ ਵਗੈਰਾ ਤੇ ਪਾ ਕੇ ਵਿਖਾਵਾ ਕਰਨ ਸਬੰਧੀ 10 ਮੁਕੱਦਮੇ ਦਰਜ

ਮੁਕੱਦਮਿਆਂ ਨਾਲ ਸਬੰਧਤ ਜਾਂ ਗਲਤ ਤਰੀਕੇ ਨਾਲ ਬਣਵਾਏ ਅਸਲਾ ਲਾਇਸੰਸ ਧਾਰਕਾਂ ਦੇ 72 ਲਾਇਸੰਸ ਕੈਂਸਲ ਕਰਨ ਸਬੰਧੀ ਸਬੰਧਤ ਦਫਤਰ ਨੂੰ ਲਿਖ ਕੇ ਭੇਜਿਆ।

ਹਥਿਆਰਾਂ ਨਾਲ ਫੋਟੋਆਂ ਜਾ ਵੀਡਿਓ ਸੋਸ਼ਲ ਮੀਡਿਆ ਵਗੈਰਾ ਤੇ ਪਾ ਕੇ ਵਿਖਾਵਾ ਕਰਨ ਸਬੰਧੀ 10 ਮੁਕੱਦਮੇ ਦਰਜ।

ਕੁਝ ਦਿਨ ਪਹਿਲਾਂ, ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵਲੋਂ ਪੰਜਾਬ ਵਿੱਚ ਸ਼ਾਂਤੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਇੱਕ ਉਪਰਾਲਾ ਕਰਦੇ ਹੋਏ ਅਸਲਾ ਲਾਇਸੰਸ ਧਾਰਕਾਂ ਦਾ ਰੀਵਿਊ ਕਰਨ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਇਸੇ ਮੁਹਿੰਮ ਤਹਿਤ ਸਵਪਨ ਸ਼ਰਮਾ ਆਈ.ਪੀ.ਐਸ., ਐਸ.ਐਸ.ਪੀ ਅੰਮ੍ਰਿਤਸਰ (ਦਿਹਾਤੀ) ਜੀ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ (ਦਿਹਾਤੀ) ਪੁਲਿਸ ਵੱਲੋਂ ਰੀਵਿਊ ਕੀਤਾ ਜਾ ਰਿਹਾ ਹੈ ਅਤੇ ਮੁਕੱਦਮਿਆਂ ਨਾਲ ਸਬੰਧਤ ਜਾਂ ਜਿਹਨਾਂ ਨੂੰ ਅਸਲਾ ਲਾਇਸੰਸ ਦੀ ਜਰੂਰਤ ਨਹੀਂ ਪਾਈ ਗਈ ਹੈ, ਕੁੱਲ 72 ਅਸਲਾ ਲਾਇਸੰਸ ਧਾਰਕਾਂ ਦੇ ਲਾਇਸੰਸ ਕੈਂਸਲ ਕਰਨ ਸਬੰਧੀ ਮਾਣਯੋਗ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਜੀ ਦੇ ਦਫ਼ਤਰ ਲਿਖਕੇ ਭੇਜਿਆ ਗਿਆ ਅਤੇ ਹੋਰ ਅਸਲਾ ਲਾਇਸੰਸ ਧਾਰਕਾਂ ਦਾ ਵੀ ਰੀਵਿਊ ਜਾਰੀ ਹੈ। ਸ਼ਰਾਰਤੀ ਅਨਸਰ/ਮੁਕੱਦਮਿਆਂ ਨਾਲ ਸਬੰਧਤ ਵਿਅਕਤੀ ਜਾਂ ਹੋਰ ਕਿਸੇ ਕਿਸਮ ਦੇ ਵਿਅਕਤੀ ਜੋ ਸ਼ਾਂਤੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਲਈ ਖਤਰਾ ਬਣ ਸਕਦੇ ਹਨ, ਦੇ ਲਾਇਸੰਸ ਵੀ ਜਲਦੀ ਤੋਂ ਜਲਦੀ ਕੌਂਸਲ ਕਰਵਾਏ ਜਾਣਗੇ।

ਇਸਤੋਂ ਇਲਾਵਾ ਸੋਸ਼ਲ ਮੀਡਿਆ ਜਾਂ ਹੋਰ ਪਲੇਟ ਫਾਰਮਾਂ ਪਰ ਅਸਲੇ ਨਾਲ ਫੋਟੋਆਂ ਵੀਡਿਓ ਪਾਉਣ ਵਾਲੇ ਵਿਅਕਤੀਆਂ ਖਿਲਾਫ ਵੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦਿਹਾਤੀ) ਪੁਲਿਸ ਵੱਲੋਂ ਕੱਲ 10 ਮੁਕੱਦਮੇ (ਥਾਣਾ ਖਿਲਚੀਆਂ ਵੱਲੋਂ 03, ਥਾਣਾ ਮਜੀਠਾ ਵੱਲੋਂ 03, ਥਾਣਾ ਬਿਆਸ ਵੱਲੋਂ 02, ਥਾਣਾ ਤਰਸਿੱਕਾ ਵੱਲੋਂ 01 ਅਤੇ ਥਾਣਾ ਅਜਨਾਲਾ ਵੱਲੋਂ 01) ਵੱਖ-ਵੱਖ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕੀਤੇ ਗਏ ਹਨ, ਅਤੇ ਸੋਸ਼ਲ ਮੀਡਿਆ ਪਰ ਅਜਿਹੀਆਂ ਫੋਟੋਆਂ ਵੀਡਿਓ ਪਾਉਣ ਵਾਲੇ ਹੋਰ ਵੀ ਵਿਅਕਤੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ, ਜਿਹਨਾਂ ਖਿਲਾਫ ਵੀ ਅਜਿਹੀ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੰਜਾਬ ਵਿਚ ਸ਼ਾਂਤੀ, ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣਾ ਹੀ ਪੰਜਾਬ ਪੁਲਿਸ ਦੀ ਜਿੰਮੇਵਾਰੀ ਹੈ, ਜਿਸਨੂੰ ਬਣਾਈ ਰੱਖਣ ਲਈ ਪੁਲਿਸ ਹਮੇਸ਼ਾ ਤਤਪਰ ਹਾਜਰ ਹੈ।