ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ —-ਸੁਖਵਿੰਦਰ ਸਿੰਘ ਸਭਰਾ
ਜਲੰਧਰ 26 ਨਵੰਬਰ (ਕੁਲਪ੍ਰੀਤ ਸਿੰਘ)ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਜਿਲਾ ਜਲੰਧਰ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ ਜੱਥੇਬੰਦੀ ਵੱਲੋ ਹੱਕੀ ਮੰਗਾਂ ਨੂੰ ਲੇ ਕੇ ਪੰਜਾਬ ਪੱਧਰ ਤੇ ਜਿਲਾ ਹੇਡਕੁਆਟਰਾਂ ਅੱਗੇ ਧਰਨੇ ਦੇ ਪ੍ਰੋਗਰਾਮ ਤਹਿਤ ਡੀ ਸੀ ਦਫ਼ਤਰ ਜਲੰਧਰ ਵਿਖੇ ਅਣਮਿੱਥੇ ਸਮੇ ਵਾਸਤੇ ਧਰਨੇ ਦੀ ਸ਼ੂਰੁਆਤ ਕਰ ਦਿੱਤੀ ਗਈ। ਇਸ ਮੋਕੇ ਤੇ ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਜੀ ਨੇ ਕਿਹਾ ਕਿ ਸਰਕਾਰ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਵਾਉਣੀਆਂ ਬੰਦ ਕਰੇ,ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕਰੇ,ਪਰਾਲ਼ੀ ਨੂੰ ਸਾਂਭਣ ਵਾਸਤੇ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਜਾ ਉਸ ਦਾ ਆਪ ਪ੍ਰਬੰਧ ਕਰੇ,ਸਟੇਟ ਸਰਕਾਰ ਬਿਜਲੀ ਐਕਟ 2022 ਦਾ ਵਿਰੋਧ ਕਰੇ,ਸਰਕਾਰ ਪਹਿਲ ਦੇ ਅਧਾਰ ਤੇ ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੇ। ਅੱਜ ਸਾਡੇ ਪਾਣੀਆਂ ਵਿੱਚ (ਚਿੱਟੀ ਵੇਈਂ ,ਸਤਲੁਜ ,ਬਿਆਸ,ਆਦਿ ਦਰਿਆਵਾਂ ਵਿੱਚ )ਪੇਂਦਾ ਜਲੰਧਰ ,ਲੁਧਿਆਣੇ ,ਫ਼ਿਲੋਰ ਸਮੇਤ ਹੋਰ ਸ਼ਹਿਰਾਂ ਦੇ ਸੀਵਰੇਜ ਦਾ ਗੰਦਾ ਪਾਣੀ ਕੁਦਰਤੀ ਸਰੋਤਾ ਨੂੰ ਦੂਸ਼ਿਤ ਕਰ ਰਿਹਾ ਹੈ ਇਸ ਨੂੰ ਸੋਧ ਕੇ ਨਹਿਰਾ ਰਾਹੀ ਖੇਤੀ ਬਾੜੀ ਲਈ ਦਿੱਤਾ ਜਾ ਸਕਦਾ ਹੈ ਉਹਨਾਂ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਨਾਕਸ ਨਹਿਰ ਪ੍ਰਬੰਧ ਠੀਕ ਕਰਕੇ ਪਾਣੀ ਟੇਲਾਂ ਤੱਕ ਪਹੁੰਚਾਇਆਂ ਜਾਵੇ, ਨਹਿਰਾਂ ਸੂਹਿਆਂ ਖਾਲ਼ਿਆ ਅਤੇ ਸੜਕਾਂ ਤੇ ਰੁੱਖ ਲਗਾਏ ਜਾਣ,ਪੰਜਾਬ ਸਰਕਾਰ ਅੰਦੋਲਨ ਦੋਰਾਨ ਅਤੇ ਚੋਣ ਮੇਨੀਫੇਸਟੋ ਵਿੱਚ ਕੀਤੇ ਵਾਇਦੇ ਜਲਦ ਪੁਰੇ ਕਰੇ ,ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਮੇਤ ਪੁਰੇ ਭਾਰਤ ਵਿੱਚ ਅਬਾਦਕਾਰਾਂ ਨੂ ਪੱਕੇ ਮਾਲਕੀ ਹੱਕ ਦਿੱਤੇ ਜਾਣ ਅਤੇ 2007 ਵਿੱਚ ਤੋੜੀਆਂ ਇੰਤਕਾਲਾਂ ਮੁੜ ਬਹਾਲ ਕੀਤੀਆਂ ਜਾਣ , ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੋਕਰੀ ਦਿੱਤੀ ਜਾਵੇ ,ਹੜਾਂ ਕਾਰਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ,ਨਵੇਂ ਬਣਾਏ ਜਾ ਰਹੇ ਹਾਈਵੇ ਲਈ ਇਕਵਾਇਰ ਕੀਤੀ ਜਾਂਦੀ ਜ਼ਮੀਨ ਦਾ ਮਾਰਕੀਟ ਰੇਟ ਨਾਲ਼ੋਂ ਚਾਰ ਗੁਣਾ ਮੁਆਵਜ਼ਾ ਦੇਵੇ,ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਕੀਤੀ ਜਾਵੇ,ਉਹਨਾਂ ਕਿਹਾ ਕਿ ਇਹਨਾਂ ਮੰਗਾਂ ਨੂੰ ਲੇ ਕੇ ਅਸੀਂ ਅੱਜ ਤੋ ਪੰਜਾਬ ਪੱਧਰ ਤੇ ਜਿਲਾ ਹੇਡ ਕੁਆਟਰਾਂ ਅੱਗੇ ਧਰਨਿਆਂ ਸ਼ੂਰੁਆਤ ਕਰਨ ਜਾ ਰਹੇ ਹਾਂ ਜਿਸ ਵਿੱਚ ਵੱਡੀ ਪੱਧਰ ਤੇ ਕਿਸਾਨ,ਮਜ਼ਦੂਰ ,ਬੀਬੀਆਂ ,ਬੱਚੇ ,ਬਜ਼ੁਰਗ ਇਸ ਧਰਨੇ ਦਾ ਹਿੱਸਾ ਬਣਨਗੇ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜਿਲਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਬਲਜਿੰਦਰ ਸਿੰਘ ਰਾਜੇਵਾਲ ,ਗੁਰਪਾਲ ਸਿੰਘ ਈਦਾਂ ,ਸਤਨਾਮ ਸਿੰਘ ਰਾਈਵਾਲ,ਪ੍ਰੇਸ ਸਕੱਤਰ ਸਰਬਜੀਤ ਸਿੰਘ ਢੰਡੋਵਾਲ ,ਕਿਸ਼ਨਦੇਵ ਮਿਆਣੀ,ਨਿਰਮਲ ਸਿੰਘ ਢੰਡੋਵਾਲ ,ਲਵਪ੍ਰੀਤ ਸਿੰਘ ਕੋਟਲੀ ,ਦਲਬੀਰ ਸਿੰਘ ਮਿਆਣੀ,ਰਣਜੀਤ ਸਿੰਘ ਬੱਲ ਨੋ ,ਜਗਤਾਰ ਸਿੰਘ ਚੱਕ ਬਾਹਮਣੀਆਂ ,ਪਾਲ ਸਿੰਘ ,ਬਲਵਿੰਦਰ ਸਿੰਘ ,ਬਲਦੇਵ ਸਿੰਘ ਕੁਹਾੜ,ਵੀਰੂ ਜਗਤਪੁਰਾ ਕੁਲਦੀਪ ਰਾਏ ਤਲਵੰਡੀ ਸੰਘੇੜਾ,ਜਗਤਾਰ ਸਿੰਘ ਚੱਕ ਵਡਾਲਾ,ਵੱਸਣ ਸਿੰਘ ਕੋਠਾ,ਸੁਖਦੇਵ ਸਿੰਘ ਮੱਲੀ,ਸੋਨੂੰ ਖਾਨਪੁਰ ,ਜੋਗਿੰਦਰ ਸਿੰਘ ਮਡਾਲਾ ਛੰਨਾਂ,ਮੋਜੂਦ ਰਹੇ।