ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲ ਦਿਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਦੀ ਅਗਵਾਈ ਹੇਠ ਇਸ: ਹਰਦੀਪ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋਂ 12 ਨਸ਼ਾ ਤਸਕਰਾਂ ਨੂੰ 15 ਗ੍ਰਾਮ ਹੈਰੋਇਨ ਸਮੇਤ 20,000/- ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 27.12.2022 ਨੂੰ ASI ਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਾਸਿਲਸਿਲਾ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਥਾਣਾ ਆਦਮਪੁਰ ਤੋਂ ਅਲਾਵਲਪੁਰ ਸਾਈਡ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਹਰੀਪੁਰ ਮੋੜ ਆਦਮਪੁਰ ਪੁੱਜੀ ਤਾਂ ਉਥੇ ਇੱਕ ਐਕਟਿਵਾ ਬਿਨਾ ਨੰਬਰੀ ਅਤੇ ਇੱਕ ਮੋਟਰਸਾਈਕਲ ਨੰਬਰੀ PB08-DE-21 ਪਾਸ ਖੜੇ (12 ਮੰਨੇ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ-2 ਵਾਹਨਾਂ ਤੇ ਭੱਜਣ ਲੱਗੇ। ਜਿਹਨਾਂ ਨੂੰ ASI ਰਵਿੰਦਰ ਸਿੰਘ ਦੁਆਰਾ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਹ ਤੇ ਯਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ।ਜੋ ਐਕਟਿਵਾ ਸਵਾਰ ਕਾਬੂਸ਼ੁਦਾ ਨੌਜਵਾਨ ਨੇ ਆਪਣਾ ਨਾਮ ਸੋਮ ਨਾਥ ਪੁੱਤਰ ਮਹਿੰਦਰ ਸਿੰਘ ਵਾਸੀ ਮੁਰਾਰ ਥਾਣਾ ਸੁਭਾਨਪੁਰ, ਜਿਲ੍ਹਾ ਕਪੂਰਥਲਾ ਦੱਸਿਆ ਅਤੇ ਸਪਲੈਂਡਰ ਮੋਟਰਸਾਈਕਲ ਸਵਾਰ ਕਾਬੂਸ਼ੁਦਾ ਨੌਜਵਾਨ ਨੇ ਆਪਣਾ ਨਾਮ ਤਰਲੋਚਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੰਦੋਲਾ ਥਾਣਾ ਆਦਮਪੁਰ, ਜਿਲ੍ਹਾ ਜਲੰਧਰ ਦੱਸਿਆ ਅਤੇ ਜਦੋਂ ASI ਰਵਿੰਦਰ ਸਿੰਘ ਦੁਆਰਾ ਕਾਬੂਸ਼ੁਦਾ ਨੌਜਵਾਨ ਸੋਮ ਨਾਥ ਉਕਤ ਦੀ ਐਕਟਿਵਾ ਦੀ ਤਲਾਸ਼ੀ ਲਈ ਤਾਂ ਐਕਟਿਵਾ ਦੀ ਡਿੱਗੀ ਵਿੱਚੋਂ 10 ਗ੍ਰਾਮ ਹੈਰੋਇਨ ਸਮੇਤ 500/- ਰੁਪਏ ਡਰੱਗ ਮਨੀ ਅਤੇ ਇਸੇ ਤਰਾਂ ਕਾਬੂਸ਼ੁਦਾ ਨੌਜਵਾਨ ਤਰਲੋਚਨ ਸਿੰਘ ਦੇ ਮੋਟਰਸਾਈਕਲ ਦੀ ਤਲਾਸ਼ੀ ਕਰਨ ਤੇ ਮੋਟਰਸਾਈਕਲ ਦੇ ਟੂਲ ਬਾਕਸ ਵਿਚੋਂ 15 ਗ੍ਰਾਮ ਹੈਰਇਨ ਸਮੇਤ 15000 ਰੁਪਏ ਡਰੱਗ ਮਨੀ ਬ੍ਰਾਮਦ ਹੋਈ।ਜਿਸ ਤੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 210 ਮਿਤੀ 27.12.2022 ਅੱਧ 21(ਬੀ)-61-85 NDPS Act ਥਾਣਾ ਆਦਮਪੁਰ, ਜਿਲ੍ਹਾ ਜਲੰਧਰ (ਦਿਹਾਤੀ) ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਣਾ ਹੈ।
ਬ੍ਰਾਮਦਗੀ:-
1) ਹੈਰੋਇਨ
15 ਗ੍ਰਾਮ
ਡਰੱਗ ਮਨੀ= 21000/- ਰੁਪਏ ਭਾਰਤੀ ਕਰੰਸੀ 3) 11 ਐਕਟਿਵਾ ਬਿਨਾ ਨੰਬਰੀ
2)
4) 1)1 ਮੋਟਰਸਾਈਕਲ ਨੰਬਰੀ PB08 DE 201