04/17/2024 4:19 AM

The Legend Of Punjab Award ਵਲੋ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾ ਨਿਭਾਉਣ ਵਾਲੇ 12 Real Heroes ਦਾ ਸਨਮਾਨ ਕੀਤਾ ਗਿਆ।

ਜਲੰਧਰ (ਏਕਮ ਨਿਊਜ਼) ਆਲ ਇੰਡੀਆ ਹਿਊਮਨ ਰਾਇਟਸ ਵੱਲੋਂ ਗਾਰਡਨ ਕਲੋਨੀ ਵਿਖੇ The Legend Of Punjab Award function ਕੀਤਾ ਗਿਆ, ਜਿਸ ਵਿੱਚ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾ ਨਿਭਾਉਣ ਵਾਲੇ 12 Real Heroes ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪਰਮਪ੍ਰੀਤ ਸਿੰਘ ਵਿੱਟੀ ਚੇਅਰਮੈਨ ਪੰਜਾਬ ਨੇ ਦੱਸਿਆ ਕਿ ਅੱਜ ਜਿਨ੍ਹਾਂ Heroes ਦਾ ਸਨਮਾਨ ਕੀਤਾ ਗਿਆ ਉਨ੍ਹਾਂ ਵਿਚ ਸ,: ਗੁਰਮੇਲ ਸਿੰਘ (ਭਾਈ ਘਨਈਆ ਦਲ), ਪ੍ਰਦੀਪ ਸਿੰਘ ਅਤਰੀ (ਹਿਊਮਨ ਕੇਅਰ ਸੁਸਾਇਟੀ), ਗਗਨ ਬਾਲੀ (ਯੂਥ ਕਲੱਬ), ਵਿਕਾਸ ਜੋਸ਼ੀ (ਆਜ਼ਾਦ ਹਿੰਦ ਸੈਨਾ), ਡਾਕਟਰ ਮੁਨੀਸ਼ ਕਰਲੂਪੀਆ(ਸਮਾਜ ਸੇਵਕ), ਲਾਇਨ ਐਸ ਐਮ ਸਿੰਘ (ਦਿਸ਼ਾ ਦੀਪ NGO), ਮੁਨੀਸ਼ ਰਾਜਪੂਤ (ਫ਼ੈਨ ਭਗਤ ਸਿੰਘ ਕਲੱਬ), ਰਵਿੰਦਰ ਜੀਤ ਸਿੰਘ (ਸਮਾਜ ਸੇਵਕ), ਰਿਸ਼ੀ ਸਹੋਤਾ ( ਸਮਾਜ ਸੇਵਕ), ਸੁਰਿੰਦਰ ਸਿੰਘ ਭਾਪਾ (ਸਪੋਰਟਸ ਪ੍ਰਮੋਟਰ) ਅਤੇ ਜਸਵਿੰਦਰ ਸਿੰਘ ਸਾਹਨੀ ਪ੍ਰਧਾਨ ਗਾਰਡਨ ਕਾਲੋਨੀ ਵੈਲਫੇਅਰ ਸੁਸਾਇਟੀ ਦਾ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਲਈ ਸਨਮਾਨ ਚਿੰਨ੍ਹ ਅਤੇ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਅਮਰਜੀਤ ਸਿੰਘ ਮੰਗਾ ਜਨਰਲ ਸਕੱਤਰ ਨੇ ਨਿਭਾਈ। ਸਮਾਗਮ ਵਿੱਚ ਆਏ ਹੋਏ ਮਹਿਮਾਨਾਂ ਨੂੰ ਅਪੀਲ ਕੀਤੀ ਕਿ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਸਭ ਨੂੰ ਖੂਨ ਦਾਨ ਕਰਨ ਲਈ ਅਪੀਲ ਕੀਤੀ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਤੰਦਰੁਸਤ ਜੀਵਨ ਮਿਲ ਸਕੇ। ਵਿੱਟੀ ਜੀ ਨੇ ਅੱਗੇ ਦੱਸਿਆ ਕਿ ਹਰ ਹਫ਼ਤੇ ਕਿਸੇ ਨਾ ਕਿਸੇ ਏਰੀਏ ਚ ਸਮਾਜ ਚ ਚੰਗਾ ਕੰਮ ਕਰਨ ਵਾਲਿਆਂ ਦਾ ਸਨਮਾਨ ਇਸੇ ਤਰਾਂ ਕੀਤਾ ਜਾਂਦਾ ਰਹੇਗਾ ਜੇ ਤੁਹਾਡੇ ਆਸ ਪਾਸ ਕੋਈ ਏਸਾ real hero ਹੋਵੇ ਜੋ ਕਿਸੇ ਨਾ ਕਿਸੇ ਤਰਾਂ ਨਾਲ ਮਾਨਵਤਾ ਦੀ ਸੇਵਾ ਸਮਾਜ ਪ੍ਰਤੀ ਵਾਤਾਵਰਨ ਪ੍ਰਤੀ ਕੁਝ ਵਧੀਆ ਕੰਮ ਕਰ ਰਿਹਾ ਹੋਵੇ ਅਸੀਂ ਉਨ੍ਹਾਂ ਸਭ real heroes ਦਾ ਸਨਮਾਨ ਕਰਾਂਗੇ।