04/23/2024 8:21 PM

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਪੁਲਿਸ ਵੱਲੋ ਲੁੱਟਾ ਖੋਹਾ/ਚੋਰੀ ਦੀਆਂ ਵਾਰਦਾਤਾ ਕਰਨ ਵਾਲੇ 02 ਵਿਅਕਤੀਆ ਨੂੰ ਕੀਤਾ ਗ੍ਰਿਫਤਾਰ।

ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ, ਤਫਸੀਸ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ- ਡਵੀਜ਼ਨ ਫਿਲੋਰ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ ਲੁੱਟਾ।ਖੋਹਾ/ਚੋਰੀ ਦੀਆ ਵਾਰਦਾਤਾ ਕਰਨ ਵਾਲੇ 02 ਵਿਅਕਤੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਗਦੀਸ਼ ਰਾਜ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਜੀ ਨੇ ਦਸਿਆ ਕਿ ਮਿਤੀ 21-01-2023 ਨੂੰ ਮੁਦਈ ਮੁਕੱਦਮਾ ਮੰਨਜੂਰਾ ਪਤਨੀ ਹਮੀਦ ਮੁਹੰਮਦ ਵਾਸੀ ਪਿੰਡ ਜੱਜਾ ਕਲਾਂ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਦੱਸਿਆ ਕਿ ਮਿਤੀ 11-01-2013 ਨੂੰ ਉਹ ਘਰ ਤੋਂ ਕੰਮ ਕਰਨ ਲਈ ਬਾਹਰ ਨਿਕਲੀ ਸੀ ਤਾਂ ਵਕਤ ਕਰੀਬ 135 ਵਜੇ ਦੁਪਹਿਰ ਦਾ ਹੋਵੇਗਾ ਕਿ ਉਸ ਨੇ ਦੇਖਿਆ ਕਿ ਹਰਵਿੰਦਰ ਸਿੰਘ ਉਰਫ ਜੀਤਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਜੱਜਾ ਕਲਾਂ ਥਾਣਾ ਗੁਰਾਇਆ ਜੋ ਉਸ ਦਾ ਗੁਆਂਢੀ ਹੈ, ਉਸ ਦੇ ਘਰੋਂ ਗੈਸ ਸਿਲੰਡਰ ਚੁੱਕ ਕੇ ਚੋਰੀ ਕਰਕੇ ਲਿਜਾ ਰਿਹਾ ਸੀ।ਇਹ ਸਿਲੰਡਰ ਇਸ ਨੇ ਉਸ ਦੇ ਕੋਠੇ ਤੋਂ ਚੋਰੀ ਕੀਤਾ ਹੈ।ਜਿਸ ਤੇ ਏ.ਐਸ.ਆਈ ਹਰਜੀਤ ਸਿੰਘ ਚੌਂਕੀ ਰੁੜਕਾ ਕਲਾਂ ਥਾਣਾ ਗੁਰਾਇਆ ਨੇ ਮੁਕੱਦਮਾ ਨੰਬਰ 08 ਮਿਤੀ 21-01-2023 ਅੱਧ 380,454,411, ਭ:ਦ: ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ।ਜੋ ਦੋਰਾਨੇ ਤਫਤੀਸ਼ ਮੁਕੱਦਮਾ ਰਜਾ ਵਿੱਚ ਦੋਸ਼ੀ ਹਰਵਿੰਦਰ ਸਿੰਘ ਉਰਫ ਜੀਤਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਜੱਜਾ ਕਲਾਂ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੂੰ ਉਸੇ ਦਿਨ ਮਿਤੀ 21-01-2023 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਚੋਰੀ ਕੀਤਾ ਹੋਇਆ )। ਗੈਸ ਸਿਲੰਡਰ ਬ੍ਰਾਮਦ ਕੀਤਾ ਗਿਆ।

ਇਸੇ ਤਰ੍ਹਾਂ ਮਿਤੀ 22-01-2023 ਨੂੰ ਮੁਦਈ ਮੁਕਦਮਾ ਸਿੰਘ ਪਤਨੀ ਬਹਾਦਰ ਸਿੰਘ ਵਾਸੀ ਪੱਤੀ ਜੱਸੇ ਕੀ ਬੜਾ ਪਿੰਡ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਦੱਸਿਆ ਕਿ ਮਿਤੀ 16-01-2023 ਨੂੰ ਵਕਤ ਕਰੀਬ 11:00 AM ਨੂੰ ਆਪਣੇ ਪਤੀ ਬਹਾਦਰ ਸਿੰਘ ਪੁੱਤਰ ਸਰਵਨ ਰਾਮ ਨਾਲ ਆਪਣੇ ਮੋਟਰ ਸਾਈਕਲ ਨੰਬਰੀ PB-08-DB-7345 ਮਾਰਕਾ CD ਡੀਲਕਸ ਦੇ ਪਿੱਛੇ ਬੈਠ ਕੇ ਆਪਣੇ ਘਰ ਬੜਾ ਪਿੰਡ ਤੋਂ ਕਾਲਾ ਸੰਘਿਆ ਨੂੰ ਜਾ ਰਹੇ ਸੀ ਮੋਟਰ ਸਾਈਕਲ ਉਸ ਦਾ ਪਤੀ ਚਲਾ ਰਿਹਾ ਸੀ ਜਦੋਂ ਉਹ ਬਿਜਲੀ ਘਰ ਰੁੜਕਾ ਕਲਾਂ ਤੋਂ ਥੋੜਾ ਪਿੱਛੇ ਪੁੱਜੇ ਤਾਂ ਪਿੱਛੇ ਤੋਂ ਇੱਕ ਮੋਟਰ ਸਾਈਕਲ ਪਰ ਦੋ ਨੌਜਵਾਨ ਸਵਾਰ ਆਏ ਜੋ ਮੋਟਰ ਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਉਸ ਦੇ ਖੱਬੇ ਹੱਥ ਵਿੱਚ ਫੜਿਆ ਮੋਬਾਇਲ ਫੋਨ ਮਾਰਕਾ Realmi ਜਿਸ ਵਿੱਚ ਏਅਰ ਟੈਲ ਦਾ ਸਿਮ ਨੰਬਰ 82830)–105810 ਚਲਦਾ ਸੀ ਅਤੇ ਨਾਲ ਹੀ ਲੇਡੀਜ ਰੁਮਾਲ ਵਿੱਚ ਕਰੀਬ 10- ਰੁਪਏ ਸੀ ਜਿਸ ਨੂੰ ਉਸ ਦੇ ਪਏ ਹੱਥ ਵਿੱਚੋਂ ਪੋਹ ਕੇ ਮੌਕੇ ਤੋਂ ਫਰਾਰ ਹੋ ਗਏ। ਜਿਸ ਤੇ ਏ.ਐਸ.ਆਈ ਉਮੇਸ਼ ਕੁਮਾਰ ਚੌਂਕੀ ਇੰਚਾਰਜ ਰੁੜਕਾ ਕਲਾਂ ਥਾਣਾ ਗੁਰਾਇਆ ਨੇ ਮੁਕੱਦਮਾ ਨੰਬਰ 09 ਮਿਤੀ 22-01-2023 ਅਧ 379-ਬੀ,34, ਭ:ਦ: ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਂਦੀ ਜੋ ਦੋਰਾਨੇ ਤਫ਼ਤੀਸ਼ ਮੁਕੱਦਮਾ ਹਜਾ ਵਿੱਚ ਦੋਸ਼ੀਆ ਬਲਜੀਤ ਸਿੰਘ ਪੁੱਤਰ ਸਰਬਜੀਤ ਵਾਸੀ ਸੰਤ ਨਗਰ ਥਾਣਾ ਫਿਲੌਰ ਜਿਲ੍ਹਾਂ ਜਲੰਧਰ ਅਤੇ ਹਰਵਿੰਦਰ ਸਿੰਘ ਉਰਫ ਜੀਤਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਜੱਜਾ ਕਲ੍ਹਾਂ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੂੰ ਉਸੇ ਦਿਨ ਮਿਤੀ 21-11-2923 ਨੂੰ ਮੁਕੱਦਮਾ ਹਜਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀ ਬਲਜੀਤ ਸਿੰਘ ਪਾਸੋਂ 01 ਮੋਬਾਇਲ ਫੋਨ ਮਾਰਕਾ Redmi, ਅਤੇ ਵਾਰਦਾਤ ਦੌਰਾਨ ਵਰਤਿਆ ਮੋਟਰ ਸਾਈਕਲ ਸਪਲੈਂਡਰ ਨੰਬਰੀ PB-08-1-5434 ਅਤੇ 200/- ਰੁਪਏ ਭਾਰਤੀ ਕਰੰਸੀ ਨੋਟ ਬ੍ਰਾਮਦ ਕੀਤੇ ਗਏ।ਦੋਸ਼ੀਆ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵਾਰਦਾਤਾ ਰੇਸ ਹੋਣ ਦੀ ਸੰਭਾਵਨਾ ਹੈ।

 

ਬ੍ਰਾਮਦਗੀ :-

01. 01 ਗੈਸ ਸਿਲੰਡਰ

02. 01 ਮੋਬਾਇਲ ਫੋਨ ਮਾਰਕਾ Readmi, ਅਤੇ ਮੋਟਰ ਸਾਈਕਲ ਸਪਲੈਂਡਰ ਨੰਬਰੀ PR-08-10Z 5434 ਅਤੇ 200/- ਰੁਪਏ ਭਾਰਤੀ ਕਰੰਸੀ ਨੋਟ