ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਫਲਾਈਟ ‘ਚ ਸਵਾਰ ਇਕ ਯਾਤਰੀ ਨੇ ਫਲਾਈਟ ਹਾਈਜੈਕ ਹੋਣ ਬਾਰੇ ਟਵੀਟ ਕੀਤਾ। ਮਾਮਲਾ ਦੁਬਈ ਤੋਂ ਜੈਪੁਰ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ ਨੰਬਰ SG-58 ਦਾ ਹੈ। ਜੈਪੁਰ ਦੇ ਖਰਾਬ ਮੌਸਮ ਕਾਰਨ ਇਸ ਫਲਾਈਟ ਨੂੰ ਡਾਇਵਰਟ ਕਰਕੇ ਦਿੱਲੀ ‘ਚ ਉਤਾਰਿਆ ਗਿਆ।
ਟਵੀਟ ਕਰਨ ਵਾਲੇ ਨੂੰ ਜਹਾਜ਼ ਤੋਂ ਉਤਾਰਿਆ
ਦਰਅਸਲ ਇਹ ਮਾਮਲਾ 25 ਜਨਵਰੀ ਦਾ ਹੈ। ਦੁਬਈ ਤੋਂ ਜੈਪੁਰ ਜਾਣ ਵਾਲੀ ਫਲਾਈਟ ਨੂੰ 25 ਜਨਵਰੀ ਨੂੰ ਸਵੇਰੇ 9:45 ‘ਤੇ ਦਿੱਲੀ ਹਵਾਈ ਅੱਡੇ ‘ਤੇ ਉਤਾਰਿਆ ਗਿਆ ਸੀ। ਮਨਜ਼ੂਰੀ ਮਿਲਣ ਤੋਂ ਬਾਅਦ 1.40 ਵਜੇ ਜੈਪੁਰ ਲਈ ਉਡਾਣ ਭਰਨ ਵਾਲੀ ਸੀ। ਪਰ ਇਸ ਦੌਰਾਨ, ਫਲਾਈਟ ਦੇ ਇੱਕ ਹਵਾਈ ਯਾਤਰੀ ਨੇ ਫਲਾਈਟ ਦੇ ਹਾਈਜੈਕ ਹੋਣ ਬਾਰੇ ਇੱਕ ਸੰਦੇਸ਼ ਟਵੀਟ ਕੀਤਾ। ਇਸ ਦੀ ਸੂਚਨਾ ਮਿਲਦੇ ਹੀ ਏਅਰਪੋਰਟ ਅਥਾਰਟੀ ਅਤੇ ਸੁਰੱਖਿਆ ਕਰਮਚਾਰੀ ਤੁਰੰਤ ਹਰਕਤ ‘ਚ ਆ ਗਏ। ਇਸ ਤੋਂ ਬਾਅਦ ਏਅਰਪੋਰਟ ਅਥਾਰਟੀ ਅਤੇ ਸੁਰੱਖਿਆ ਕਰਮਚਾਰੀਆਂ ਨੇ ਉਸ ਹਵਾਈ ਯਾਤਰੀ ਨੂੰ ਫਲਾਈਟ ਤੋਂ ਉਤਾਰਿਆ ਅਤੇ ਉਸ ਦੇ ਸਾਮਾਨ ਦੀ ਜਾਂਚ ਕੀਤੀ। ਇਸ ਤੋਂ ਬਾਅਦ ਉਸ ਫਲਾਈਟ ਦੀ ਵੀ ਜਾਂਚ ਕੀਤੀ ਗਈ। ਪਰ ਕੁਝ ਵੀ ਸ਼ੱਕੀ ਨਾ ਮਿਲਣ ‘ਤੇ ਫਲਾਈਟ ਨੂੰ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਗਈ।
ਪੁਲਿਸ ਨੇ ਦੋਸ਼ੀ ਹਵਾਈ ਯਾਤਰੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ