ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ACP Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP ਜੀ ਦੀ ਯੋਗ ਅਗਵਾਈ ਹੇਠ । ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵਲੋਂ ਕਾਰਵਾਈ ਕਰਦੇ ਹੋਏ ਪਹਿਲਾਂ ਤੋਂ ਦਰਜ ਵਿਚ ਲੋੜੀਂਦੇ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੇ 01 ਕਾਰ Hyundai i10 ਅਤੇ 02 ਐਕਟੀਵਾ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
ਮਿਤੀ 09-01-2023 ਨੂੰ ਪਹਿਲਾਂ ਹੀ ਉਸ ਨੂੰ ਦੱਸਿਆ ਗਿਆ ਸੀ ਕਿ CIA STAFF ਕਮਿਸ਼ਨਰੇਟ ਜਲੰਧਰ ਵਲੋਂ ਥਾਣਾ ਡਵੀਜਨ ਨੰਬਰ 2 ਜਲੰਧਰ ਵਿਖੇ ਮੁਕੱਦਮਾ ਨੰਬਰ 03 ਮਿਤੀ 05-01-2023 U/s 379, 419, 465, 467, 468, 471, 120-B, 411, 1P ਦਰਜ ਰਜਿਸਟਰ ਹੋਇਆ ਸੀ। ਜਿਸ ਵਿਚ ਇਹ ਖੁਲਾਸਾ ਹੋਇਆ ਸੀ ਕਿ ਦੀਪਕ ਉਰਫ ਸੈਮ ਪੁੱਤਰ ਯੋਗਰਾਜ ਵਾਸੀ ਤੇ ਵਿਦੇਸ਼ ਨਗਰ, ਨੇੜੇ ਰੋਸ਼ਨ ਸਿੰਘ ਦਾ ਝੂਠਾ, ਰਾਮਾਮੰਡੀ, ਜਲੰਧਰ, ਧਰਮਿੰਦਰ ਪੁੱਤਰ ਗੰਗਾ ਸਾਗਰ ਵਾਸੀ R-121, ਮੁਹੱਲਾ ਅਮਰੀਕ ਨਗਦ ਜਲੰਧਰ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਜੋ ਲਨ ਕਰਵਾਉਣ ਦਾ ਕੰਮ ਕਰਦੇ ਹਨ ਤੇ ਇੱਕ ਜੁੱਟ ਹਮਸਲਾਹ ਹੋ ਕਿ ਭੋਲੇ ਭਾਲੇ ਲੋਕਾਂ ਨੂੰ ਅਤੇ ਬੈਂਕਾਂ ਨੂੰ ਗੁੰਮਰਾਹ ਕਰਕੇ ਧੋਖਾ ਦੇਣ ਦੀ ਨਿਯਤ ਨਾਲ ਜਾਅਲੀ ਦਸਤਾਵੇਜ ਦੇ ਕੇ ਲੋਨ ਤਿਆਰ ਕਰਵਾ ਕਿ ਵੱਖ-ਵੱਖ ਕੰਪਨੀਆ ਨੂੰ ਥੋੜੀ ਡਾਊਨ ਪੇਮੈਂਟ ਕਰਕੇ ਉਹਨਾ ਪਾਸੋ ਮੋਟਰਸਾਈਕਲਾ,ਐਕਟਿਵਾ ਅਤੇ ਕਾਰਾ ਕਢਵਾਉਂਦੇ ਹਨ ਅਤੇ ਆਪਨੇ ਸਾਥੀਆ ਨੂੰ ਫਾਇਦਾ ਪਹੁੰਚਾਉਣ ਲਈ ਘੱਟ ਰੇਟ ਤੇ ਵੇਚ ਦਿੰਦੇ ਹਨ, ਭੋਲੇ ਭਾਲੇ ਲੋਕਾ ਲਈ ਧੋਖਾਧੜੀ ਨਾਲ ਗੱਡੀਆ ਮੋਟਰਸਾਈਕਲਾ,ਐਕਟਿਵਾ ਅਤੇ ਕਾਰਾ ਦਾ ਲੋਨ ਕਰਵਾ ਕਿ ਕੰਪਨੀ ਤੋ ਕਢਵਾ ਕਿ ਡਿਲਵਰੀ ਦੇਣ ਵਕਤ ਚੋਰੀ ਕਰਕੇ ਵੀ ਲੈ ਜਾਂਦੇ ਹਨ। ਜਿਸ ਵਿੱਚ 12 ਦੋਸ਼ੀਆਨ ਦੀਪਕ ਉਰਫ ਸੇਮ ਪੁੱਤਰ ਯੋਗਰਾਜ ਵਾਸੀ ਤੇ ਵਿਵੇਕ ਨਗਰ, ਨੇੜੇ ਰੋਸ਼ਨ ਸਿੰਘ ਦਾ ਭੱਠਾ, ਰਾਮਾਮੰਡੀ, ਜਲੰਧਰ ਅਤੇ ਧਰਮਿੰਦਰ ਪੁੱਤਰ ਗੰਗਾ ਸਾਗਰ ਵਾਸੀ R-121, ਮੁਹੱਲਾ ਅਮਰੀਕ ਨਗਰ ਜਲੰਧਰ ਨੂੰ ਗ੍ਰਿਫਤਤਾਰ ਕਰਕੇ ਉਨਾ ਪਾਸੇ ਉਨਾ ਪਾਸੋ 04 ਮੋਟਰਸਾਈਕਲ, 02 ਗੱਡੀਆ Swift Zxi+ ਅਤੇ Celerio Vxi+) ਬ੍ਰਾਮਦ ਕੀਤੀਆਂ ਗਈਆਂ ਸਨ।
ਜੋ ਮੁਕੰਦਮਾ ਦੀ ਅਗਲੇਰੀ ਤਫਤੀਸ਼ ਦੌਰਾਨ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀ ਰਿਸ਼ਵ ਸੰਧੂ ਉਰਫ ਸੂਰਜ ਉਰਫ ਗੈਰੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਨਾਗਰਾ ਹਾਲ ਵਾਸੀ ਕਿਰਾਏਦਾਰ ਚਮਨ ਲਾਲ ਗਲੀ ਨੰਬਰ 6 ਜੀਤ ਨਗਰ ਜਲੰਧਰ ਨੂੰ ਮਿਤੀ 31-01-2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਪਾਸੋਂ ਹੋਰ 01 ਕਾਰ Hyundai i10 ਅਤੇ 02 ਐਕਟੀਵਾ ਰਿਕਵਰ ਕੀਤੀਆਂ ਗਈਆ ਹਨ।
ਨਾਮ ਪਤਾ ਦੋਸ਼ੀ:-
- ਰਿਸ਼ਵ ਸੰਧੂ ਉਰਫ ਸੂਰਜ ਉਰਫ ਗੈਰੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਨਾਗਰਾ ਹਾਲ ਵਾਸੀ ਕਿਰਾਏਦਾਰ ਚਮਨ ਲਾਲ ਗਲੀ ਨੰਬਰ 6 ਜੀਤ ਨਗਰ ਜਲੰਧਰ।
ਰਿਕਵਰੀ :-
► 01 ਕਾਰ (Hyundai i10 ਨੰਬਰੀ DL 8CT 5661 ਰੰਗ ਗ੍ਰੇਅ)
01 ਐਕਟੀਵਾ (ਨੰਬਰੀ PB36-F-7193 ਰੰਗ ਚਿੱਟਾ)
► 01 ਐਕਟੀਵਾ ( ਬਿਨਾ ਨੰਬਰੀ ਰੰਗਾ ਗ੍ਰੇਅ )
ਉਕਤ ਦੋਸ਼ੀ ਪੁਲੀਸ ਰਿਮਾਂਡ ਅਧੀਨ ਹੈ ਜਿਸ ਪਾਸੋਂ ਇਸ ਦੇ ਨਾਲ ਦੇ ਸਾਥੀਆ ਬਾਰੇ ਪੁੱਛਗਿਛ ਕਰਕੇ ਜਲਦ ਤੋਂ ਜਲਦ ਮੁਕੱਦਮੇ ਵਿੱਚ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਜਿੰਨਾ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।