ਆਦਮਪੁਰ : ਥਾਣਾ ਆਦਮਪੁਰ ਦੀ ਪੁਲਿਸ ਵੱਲੋਂ ਇਕ ਮੁਲਜ਼ਮ ਨੂੰ ਹਥਿਆਰ ਸਮੇਤ ਗਿ੍ਫਤਾਰ ਕੀਤਾ ਗਿਆ ਹੈ। ਡੀਐੱਸਪੀ ਸਰਬਜੀਤ ਰਾਏ ਨੇ ਦੱਸਿਆ ਕਿ ਏਐੱਸਆਈ ਉਮੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੇ ਸਬੰਧ ਵਿਚ ਨੰਗਲਵੀਦਾ ਸਾਹਮਣੇ ਰਾਧਾ ਸੁਆਮੀ ਸਤਿਸੰਗ ਘਰ ਮੌਜੂਦ ਸਨ, ਜਿਥੇ ਦੌਰਾਨੇ ਚੈਕਿੰਗ ਗਗਨਦੀਪ ਸਿੰਘ ਉਰਫ ਗੰਗੂ ਵਾਸੀ ਸਲਾਲਾ ਥਾਣਾ ਆਦਮਪੁਰ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕਰ ਕੇ ਉਸ ਦੀ ਜੇਬ ਵਿਚੋਂ ਇਕ ਪਿਸਟਲ ਦੇਸੀ ਕੱਟਾ 32 ਬੋਰ ਸਮੇਤ 02 ਜਿੰਦਾ ਰੋਂਦ 32 ਬੋਰ ਬਰਾਮਦ ਕਰ ਕੇ ਉਸ ਖ਼ਿਲਾਫ਼ ਮੁਕੱਦਮਾ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਮੁਲਜ਼ਮ ਨੇ ਇੰਕਸਾਫ ਕੀਤਾ ਕਿ ਉਸ ਪਾਸੋਂ ਜੋ ਇਕ ਪਿਸਟਲ ਦੇਸੀ ਕੱਟਾ 32 ਬੋਰ ਬਰਾਮਦ ਹੋਇਆ ਹੈ, ਉਸ ਨੇ ਇਹ ਅਜੀਤਪਾਲ ਸਿੰਘ ਵਾਸੀ ਖੋਜਕੀਪੁਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਪਾਸੋਂ ਲਿਆ ਸੀ। ਇਸ ‘ਤੇ ਮੁਕੱਦਮਾ ‘ਚ ਅਜੀਤਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ। ਮੁਲਜ਼ਮ ਗਗਨਦੀਪ ਸਿੰਘ ਗੰਗ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਝਗੜੇ ਦੇ ਕਈ ਮੁਕੱਦਮੇ ਦਰਜ ਹਨ।