Babbu Maan : ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿਟਰ ਅਕਾਊਂਟ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਮਾਨ ਨੂੰ ਕੁਝ ਦਿਨ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਟਵਿੱਟਰ ਨੇ ਕਾਨੂੰਨੀ ਮੰਗ ਨੂੰ ਦੇਖਦੇ ਹੋਏ ਇਹ ਕਾਰਵਾਈ ਕੀਤੀ ਹੈ। ਬੱਬੂ ਮਾਨ ਦੇ ਟਵਿੱਟਰ ‘ਤੇ 2 ਲੱਖ 42 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।
‘ਮਹਿਫਿਲ ਮਿੱਤਰਾਂ ਦੀ’ ਗੀਤ ‘ਤੇ ਦੁਨੀਆ ਨੂੰ ਨਚਾਉਣ ਵਾਲੇ ਪੰਜਾਬੀ ਗਾਇਕ ਬੱਬੂ ਮਾਨ ਦਾ ਅੱਜ ਜਨਮ ਦਿਨ ਵੀ ਹੈ। ਅਤੇ ਅੱਜ ਯਾਨੀ ਬੁੱਧਵਾਰ ਨੂੰ ਟਵਿੱਟਰ ਨੇ ਭਾਰਤ ‘ਚ ਉਨ੍ਹਾਂ ਦੇ ਅਕਾਊਂਟ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬੀ ਗਾਇਕ ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਇੱਕ ਪੰਜਾਬੀ ਜੱਟ ਕਿਸਾਨ ਦੇ ਪਰਿਵਾਰ ਵਿੱਚ ਹੋਇਆ ਸੀ।
ਬੱਬੂ ਮਾਨ ਦਾ ਅੱਜ 48ਵਾਂ ਜਨਮਦਿਨ
ਬੱਬੂ ਨੂੰ ਪੰਜਾਬੀ ਇੰਡਸਟਰੀ ਦਾ ‘ਮਾਨ’ ਕਹਿੰਦੇ ਹਨ। ਕਿਉਂਕਿ ਇਨ੍ਹਾਂ ਦੀ ਗਾਇਕੀ ਦੇ ਪੂਰੀ ਦੁਨੀਆ ‘ਚ ਫੈਨ ਹਨ। ਅੱਜ ਭਾਵੇਂ ਪੰਜਾਬ ‘ਚ ਕਈ ਟੌਪ ਦੇ ਸਿੰਗਰ ਹਨ, ਪਰ ਬੱਬੂ ਮਾਨ ਇਨ੍ਹਾਂ ਵਿੱਚੋਂ ਸਦਾਬਹਾਰ ਹਨ। ਇਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਸੁਣਿਆ ਜਾਂਦਾ ਹੈ। ਵਿਆਹ ਤੇ ਹੋਰ ਪਾਰਟੀਆਂ ‘ਚ ਅਕਸਰ ਬੱਬੂ ਮਾਨ ਦਾ ਸੁਪਰਹਿੱਟ ਗਾਣਾ ‘ਮਿੱਤਰਾਂ ਦੀ ਛਤਰੀ’ ਸੁਣਿਆ ਜਾਂਦਾ ਹੈ। ਪੰਜਾਬੀ ਗਾਇਕ ਬੱਬੂ ਮਾਨ ਅੱਜ ਯਾਨਿ 29 ਮਾਰਚ ਨੂੰ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ।
ਬੱਬੂ ਮਾਨ ਦਾ ਅਸਲੀ ਨਾਂ
ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਫਤਿਹਗੜ੍ਹ ਸਾਹਿਬ ਦੇ ਪਿੰਦ ਖੰਟ ਵਿਖੇ ਹੋਇਆ ਸੀ। ਬੱਬੂ ਮਾਨ 2 ਭੈਣਾਂ ਦੇ ਇਕੱਲੇ ਭਰਾ ਹਨ।ਉਨ੍ਹਾਂ ਦਾ ਅਸਲੀ ਨਾਂ ਤਜਿੰਦਰ ਸਿੰਘ ਮਾਨ ਹੈ, ਪਰ ਇਨ੍ਹਾਂ ਦੇ ਘਰ ‘ਚ ਸਾਰੇ ਇਨ੍ਹਾਂ ਨੂੰ ਬੱਬੂ ਕਹਿੰਦੇ ਸੀ। ਗਾਇਕ ਦੇ ਦੋਸਤ ਵੀ ਇਨ੍ਹਾਂ ਨੂੰ ਬੱਬੂ ਹੀ ਕਹਿ ਕੇ ਬੁਲਾਉਂਦੇ ਸੀ, ਇਸ ਲਈ ਬੱਬੂ ਮਾਨ ਨਾਂ ਨਾਲ ਉਹ ਮਸ਼ਹੂਰ ਹੋ ਗਏ।
ਬਚਪਨ ਤੋਂ ਗਾਇਕੀ ਦੀ ਸ਼ੌਕ
ਕਿਹਾ ਜਾਂਦਾ ਹੈ ਕਿ ਬੱਬੂ ਮਾਨ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਗੀਤ 7 ਸਾਲ ਦੀ ਉਮਰ ;ਚ ਗਾਇਆ ਸੀ। ਬੱਬੂ ਮਾਨ ਨੇ ਆਪਣੇ ਸਕੂਲ ਦੇ ਫੰਕਸ਼ਨ ‘ਚ ਇਹ ਗਾਣਾ ਗਾਇਆ ਸੀ। ਇਹ ਬੱਬੂ ਮਾਨ ਦੀ ਪਹਿਲੀ ਸਟੇਜ ਪਰਫਾਰਮੈਂਸ ਸੀ। ਬੱਬੂ ਮਾਨ ਦੇ ਅੰਦਰ ਬਚਪਨ ਤੋਂ ਹੀ ਗਾਇਕੀ ਤੇ ਸੰਗੀਤ ਲਈ ਕਾਫੀ ਪਿਆਰ ਸੀ। ਮਾਨ ਨੇ 16 ਸਾਲ ਦੀ ਉਮਰ ‘ਚ ਹੀ ਮਿਊਜ਼ਿਕ ਕੰਪੋਜ਼ ਕਰਨਾ ਸ਼ੁਰੂ ਕਰ ਦਿੱਤਾ ਸੀ।