ਮਹਾਰਾਸ਼ਟਰ ਦੇ ਰਾਏਗੜ੍ਹ ਦੇ ਖੋਪਲੀ ਇਲਾਕੇ ‘ਚ ਬੱਸ ਦੇ ਖਾਈ ‘ਚ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 25 ਤੋਂ 30 ਲੋਕ ਜ਼ਖਮੀ ਹੋ ਗਏ। ਰਾਏਗੜ੍ਹ ਦੇ ਐਸਪੀ ਨੇ ਦੱਸਿਆ ਕਿ ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਭਿਆਨਕ ਸੜਕ ਹਾਦਸਾ ਪੁਰਾਣੇ ਮੁੰਬਈ–ਪੁਣੇ ਹਾਈਵੇਅ ‘ਤੇ ਵਾਪਰਿਆ। ਇਸ ਹਾਈਵੇਅ ‘ਤੇ ਬੋਰਘਾਟ ਵਿਖੇ ਇੱਕ ਨਿੱਜੀ ਬੱਸ ਖੱਡ ਵਿੱਚ ਡਿੱਗ ਗਈ। ਇਹ ਬੱਸ ਪੁਣੇ ਤੋਂ ਮੁੰਬਈ ਆ ਰਹੀ ਸੀ। ਬੱਸ ਵਿੱਚ ਕੁੱਲ 40-45 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਵੱਡਾ ਹਾਦਸਾ ਡਰਾਈਵਰ ਵੱਲੋਂ ਬੱਸ ਤੋਂ ਕੰਟਰੋਲ ਖੋਹਣ ਕਾਰਨ ਵਾਪਰਿਆ। ਬਚਾਅ ਟੀਮ ਅਤੇ ਰਾਏਗੜ੍ਹ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।