ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਿਲਾ ਜਲੰਧਰ ਦੇ ਜਿਲਾ ਜਲੰਧਰ ਦੇ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਵਫ਼ਦ ਐਸ ਡੀ ਐਮ ਜਲੰਧਰ 1 ਸ਼੍ਰੀ ਵਿਕਾਸ ਹੀਰਾ ਨੂੰ ਮਿਲਿਆਂ ਅਤੇ ਉਹਨਾਂ ਨੂੰ ਕਿਸਾਨਾਂ ਮਜ਼ਦੂਰਾਂ ਦੀਆ ਹੱਕੀ ਮੰਗਾਂ ਦੇ ਸੰਬੰਧੀ ਮੰਗ ਪੱਤਰ ਸੋਂਪਿਆ ।ਜਾਣਕਾਰੀ ਦਿੰਦੇ ਹੋਏ ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਨੇ ਦੱਸਿਆ ਕਿ ਇਹ ਮੰਗ ਪੱਤਰ ਕਣਕ ਦੀ ਖਰੀਦ ਤੇ ਮਾੜੀਆਂ ਜਾ ਰਹੀਆਂ ਬੇਲੋੜੀਆਂ ਸ਼ਰਤਾਂ ,ਗੇਰ ਜ਼ਰੂਰੀ ਕਟੋਤੀਆਂ , ਕੇਂਦਰ ਸਰਕਾਰ ਵੱਲੋਂ ਕਣਕ ਦੀ ਫ਼ਸਲ ਉੱਤੇ ਲਾਏ ਵੇਲਿਉ ਕੱਟ ਨੂੰ ਹਟਾਉਣ, ਬਿਨਾਂ ਸ਼ਰਤ ਕਣਕ ਦੀ ਸਰਕਾਰੀ ਖਰੀਦ ਤੇ ਕਣਕ ਦੀ ਫ਼ਸਲ ਉੱਤੇ 300 ਰੁਪਏ ਪ੍ਰਤੀ ਕੁਇੰਟਲ ਬੋਨਸ ਅਤੇ ਹੋਰ ਮਸਲਿਆਂ ਦੇ ਸੰਬੰਧ ਵਿੱਚ ਦਿੱਤਾ ਗਿਆ ਹੈ ਇਸ ਮੋਕੇ ਤੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੋ ਮੁੱਕਰ ਚੁੱਕੀ ਹੈ ਅਤੇ ਉਸ ਨੇ ਮੰਨੀਆਂ ਹੋਈਆਂ ਮੰਗਾਂ ਵੀ ਨਹੀਂ ਲਾਗੂ ਕੀਤੀਆਂ ਅਤੇ ਜੇਕਰ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਸਾਨੂੰ ਸੰਘਰਸ਼ ਹੋਰ ਤੇਜ ਕਰਨਾਂ ਪਵੇਗਾ।ਇਸ ਮੋਕੇ ਤੇ ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ਜਿਲਾ ਸਕੱਤਰ ਜਰਨੈਲ ਸਿੰਘ ਰਾਮੇ, ਜਿਲਾ ਸੀ ਮੀਤ ਪ੍ਰਧਾਨ ਸਤਨਾਮ ਸਿੰਘ ਰਾਈਵਾਲ,ਜਿਲਾ ਮੀਤ ਖਜਾਨਚੀ ਰਜਿੰਦਰ ਸਿੰਘ ਨੰਗਲਅੰਬੀਆਂ ,ਜਿਲਾ ਆਗੂ ਕਿਸ਼ਨ ਦੇਵ ਮਿਆਣੀ,ਅਤੇ ਹੋਰ ਵੀ ਕਿਸਾਨ ਮਜ਼ਦੂਰ ਹਾਜ਼ਰ ਸਨ