04/27/2024 5:49 AM

ਪੁੰਛ ਅੱਤਵਾਦੀ ਹਮਲਾ: ਪੁੱਛਗਿੱਛ ਲਈ ਕਰੀਬ 30 ਲੋਕਾਂ ਨੂੰ ਹਿਰਾਸਤ ‘ਚ ਲਿਆ

ਜੰਮੂਕਸ਼ਮੀਰ ਦੇ ਪੁੰਛ ਫੌਜ ਦੇ ਟਰੱਕਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਫੜਨ ਲਈ ਫੌਜ ਵੱਲੋਂ ਵੱਡੇ ਪੱਧਰਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਮਾਮਲੇ ਸਬੰਧੀ ਪੁੱਛਗਿੱਛ ਲਈ ਹੁਣ ਤੱਕ ਕਰੀਬ 30 ਲੋਕਾਂ ਨੂੰ ਹਿਰਾਸਤ ਲਿਆ ਗਿਆ ਹੈ ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ ਫੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਐਤਵਾਰ ਨੂੰ ਕਿਹਾ ਕਿ ਜੰਮੂਕਸ਼ਮੀਰ ਦੇ ਪੁੰਛ ਜ਼ਿਲੇ ਦੇ ਭਾਟਾ ਧੂਰੀਆ ਖੇਤਰ ਬੀਤੇ ਵੀਰਵਾਰ ਨੂੰ ਫੌਜ ਦੇ ਟਰੱਕਤੇ ਹੋਏ ਘਾਤਕ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ

ਫੌਜ ਦੀ ਉੱਤਰੀ ਕਮਾਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਲੈਫਟੀਨੈਂਟ ਦਿਵੇਦੀ ਦੇ ਊਧਮਪੁਰ ਦੇਕਮਾਂਡ ਹਸਪਤਾਲਦੇ ਦੌਰੇ ਦੇ ਵੇਰਵੇ ਸਾਂਝੇ ਕੀਤੇ, ਜਿੱਥੇ ਉਨ੍ਹਾਂ ਨੇ ਅੱਤਵਾਦੀ ਹਮਲੇ ਜ਼ਖਮੀ ਹੋਏ ਜਵਾਨ ਨਾਲ ਗੱਲਬਾਤ ਕੀਤੀ ਉੱਤਰੀ ਕਮਾਨ ਨੇ ਟਵੀਟ ਕੀਤਾ ਕਿ ਦਿਵੇਦੀ ਨੂੰ ਹੁਣ ਤੱਕ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ ਅਤੇ ਸੈਨਿਕਾਂ ਨੂੰ ਆਪਣੇ ਸੰਕਲਪਤੇ ਕਾਇਮ ਰਹਿਣ ਲਈ ਕਿਹਾ ਇਸ ਟਵੀਟ ਦੇ ਨਾਲ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ

ਟਵੀਟ ਵਿਚ ਉਨ੍ਹਾਂ ਦੱਸਿਆ ਕਿ ਫੌਜ ਦੇ ਟਰੱਕਤੇ ਹੋਏ ਹਮਲੇ 5 ਜਵਾਨ ਸ਼ਹੀਦ ਹੋ ਗਏ, ਜਦਕਿ ਇਕ ਹੋਰ ਫੌਜੀ ਜ਼ਖਮੀ ਹੋ ਗਿਆ ਹਮਲੇ ਦੇ ਸਮੇਂ ਟਰੱਕ ਇਫਤਾਰ ਲਈ ਨੇੜਲੇ ਪਿੰਡ ਵਿੱਚ ਖਾਣਪੀਣ ਦਾ ਸਾਮਾਨ ਲੈ ਕੇ ਜਾ ਰਿਹਾ ਸੀ ਫੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਨੇ ਸ਼ਨੀਵਾਰ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ ਸੀ ਉਪੇਂਦਰ ਦਿਵੇਦੀ ਨੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਅਤੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਅਪਰੇਸ਼ਨਾਂ ਦੀ ਸਮੀਖਿਆ ਕੀਤੀ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 30 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਲਿਆ ਗਿਆ ਹੈ ਅਧਿਕਾਰਤ ਸੂਤਰਾਂ ਨੇ ਦੱਸਿਆ, ”ਜਿਨ੍ਹਾਂ ਨੂੰ ਹਿਰਾਸਤ ਲਿਆ ਗਿਆ ਹੈ, ਉਨ੍ਹਾਂ ਪੁੰਛ ਦੇ ਡੇਗਵਾਰ ਦੇ ਰਹਿਣ ਵਾਲੇ ਦੋ ਜੋੜੇ ਇਕਬਾਲ ਅਤੇ ਉਸ ਦੀ ਪਤਨੀ ਮੁਦੀਫਾ ਅਤੇ ਸਲਮਾਨ ਦੀਨ ਅਤੇ ਉਸ ਦੀ ਪਤਨੀ ਰਸ਼ੀਦਾ ਸ਼ਾਮਲ ਹਨ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਹਮਲੇ ਮਾਰੇ ਗਏ ਜਵਾਨ ਰਾਸ਼ਟਰੀ ਰਾਈਫਲਜ਼ ਸਨ ਅਤੇ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਤਾਇਨਾਤ ਸਨ