04/19/2024 10:29 AM

ਜਿੱਤ ਦੇ ਬਾਵਜੂਦ ਕੋਹਲੀ ਕੋਲੋਂ ਹੋਈ ਵੱਡੀ ਗ਼ਲਤੀ

ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ 23 ਅਪ੍ਰੈਲ 2023 ਨੂੰ ਬੈਂਗਲੁਰੂ ਵਿੱਚ ਚਿੰਨਾਸਵਾਮੀ ਸਟੇਡੀਅਮ ਵਿਚ ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡੇ ਗਏ ਮੈਚ ‘ਚ ਹੌਲੀ ਓਵਰ-ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ। ਕਿਉਂਕਿ ਇਸ ਸੀਜ਼ਨ ਵਿੱਚ ਆਰ.ਸੀ.ਬੀ. ਦਾ ਇਹ ਦੂਜਾ ਅਪਰਾਧ ਸੀ, ਜਿਸ ਕਾਰਨ ਮੌਜੂਦਾ ਕਪਤਾਨ ਵਿਰਾਟ ਕੋਹਲੀ ‘ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਦੋਂ ਕਿ ਪਲੇਇੰਗ ਇਲੈਵਨ ਦੇ ਹਰੇਕ ਮੈਂਬਰ ਨੂੰ 6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫੀਸ ਦਾ 25 ਫੀਸਦੀ, ਜੋ ਵੀ ਘੱਟ ਹੋਵੇ, ਜੁਰਮਾਨਾ ਲਗਾਇਆ ਜਾਵੇਗਾ।

ਆਈ.ਪੀ.ਐੱਲ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਰਾਇਲ ਚੈਲੰਜਰਜ਼ ਬੈਂਗਲੁਰੂ, ਜਿਸ ਨੇ ਵਿਰਾਟ ਕੋਹਲੀ ਨੂੰ ਰਾਜਸਥਾਨ ਰਾਇਲਜ਼ ਖਿਲਾਫ ਆਪਣੀ ਖੇਡ ਲਈ ਆਪਣਾ ਕਪਤਾਨ ਨਿਯੁਕਤ ਕੀਤਾ ਸੀ, ਨੂੰ ਰਾਜਸਥਾਨ ਰਾਇਲਸ ਦੇ ਖਿਲਾਫ ਮੈਚ ਦੌਰਾਨ ਹੌਲੀ ਓਵਰ-ਰੇਟ ਕਾਰਨ ਜੁਰਮਾਨਾ ਲਗਾਇਆ ਗਿਆ ਹੈ। ਕਿਉਂਕਿ ਇਹ ਆਈ.ਪੀ.ਐੱਲ. ਕੋਡ ਆਫ ਕੰਡਕਟ ਤਹਿਤ ਘੱਟੋ-ਘੱਟ ਓਵਰ-ਰੇਟ ਦੇ ਅਪਰਾਧਾਂ ਤਹਿਤ ਉਸ ਦੀ ਟੀਮ ਦਾ ਇਸ ਸੀਜ਼ਨ ਵਿਚ ਦੂਜਾ ਅਪਰਾਧ ਸੀ, ਇਸ ਲਈ ਕੋਹਲੀ ਨੂੰ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਇੰਪੈਕਟ ਸਬਸਟੀਚਿਊਟ ਸਣੇ ਪਲੇਇੰਗ ਇਲੈਵਨ ਦੇ ਹਰੇਕ ਮੈਂਬਰ ਨੂੰ 6 ਲੱਖ ਜਾਂ ਮੈਚ ਫੀਸ ਦਾ 25 ਫ਼ੀਸਦੀ, ਜੋ ਵੀ ਘੱਟ ਹੋਵੇ, ਜੁਰਮਾਨਾ ਲਗਾਇਆ ਗਿਆ ਹੈ। ਦੱਸ ਦੇਈਏ ਕਿ ਐਤਵਾਰ ਨੂੰ ਖੇਡੇ ਗਏ ਇਸ ਮੈਚ ਵਿਚ ਆਰ.ਸੀ.ਬੀ. ਨੇ ਰਾਜਸਥਾਨ ਰਾਇਲਜ਼ ਨੂੰ 7 ਦੌੜਾਂ ਨਾਲ ਹਰਾਇਆ ਸੀ।