04/26/2024 6:30 AM

ਰੁਖ਼ ਧਰਤੀ ਤੇ ਜ਼ਿੰਦਗੀ ਲਈ ਇੰਤਹਾਅ ਜ਼ਰੂਰੀ ਤੇ ਊਰਜਾ ਦਾ ਸਰੋਤ ਹਨ: ਜੱਸਲ

 

ਗੁ: ਸ੍ਰੀ ਬਾਰਠ ਸਾਹਿਬ ਵਿਖੇ ਜੰਗਲ ਲਗਾਉਣ ਦੀ ਹੋਈ ਆਰੰਭਤਾ

ਸਮਾਜ਼ ਸੇਵੀ ਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਤੋਂ ਸ਼ੁਰੂ ਹੋਈ ਕਾਰ ਸੇਵਾ ਅੱਜ ਵਾਤਾਵਰਨ ਦਾ ਖਿਆਲ ਰੱਖਣ ਤਕ ਪਹੁੰਚ ਕੇ ਹਜ਼ਾਰਾਂ ਕਿਲੋਮੀਟਰ ਸੜਕਾਂ ਤੇ ਬੂਟੇ ਲਗਾ ਕੇ ਸਮਾਜ ਸੇਵਾ ਦੇ ਖ਼ੇਤਰ ਵਿਚ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਦਾ ਅਗਲਾ ਮਕ਼ਸਦ ਛੋਟੇ ਜੰਗਲ਼ ਸਥਾਪਤ ਕਰਨਾ ਦੇ ਵਡਮੁੱਲੇ ਸਹਿਯੋਗ ਤੇ ਯੋਗਦਾਨ ਨਾਲ ਸਮਾਜ ਅੰਦਰ ਵਧ ਰਹੇ ਵਾਤਾਵਰਨ ਪ੍ਰਦੂਸ਼ਨ ਦੀ ਸ਼ੁੱਧਤਾ ਲਈ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ ਤਹਿਤ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਪਾਤਸ਼ਾਹੀ ਪੰਜਵੀ ਵਿਖੇ ਭਾਈ ਸੁਖਰਾਜ ਸਿੰਘ ਕਥਾਵਾਚਕ ਨੇ ਗੁਰੂ ਚਰਨਾਂ ਵਿੱਚ ਪੰਥ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਅਤੇ ਇਕ ਕਿਲਾ ਜ਼ਮੀਨ ਉੱਪਰ ਬਾਗ਼ ਲਗਾਉਣ ਦੀ ਆਰੰਭਤਾ ਦੀ ਅਰਦਾਸ ਕੀਤੀ ਕੀਤੀ ਗਈ।

ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ: ਗੁਰਨਾਮ ਸਿੰਘ ਜੱਸਲ ਨੇ ਉਚੇਚੇ ਤੌਰ ਤੇ ਬਾਗ਼ ਲਗਾਉਣ ਦੀ ਆਰੰਭਤਾ ਮੌਕੇ ਰੱਖੇ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਹੱਥੀ ਬੂਟਾ ਲਗਾ ਕੇ ਸ਼ੁਰੂਆਤ ਕੀਤੀ।

ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ: ਗੁਰਨਾਮ ਸਿੰਘ ਜੱਸਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰੁੱਖ ਧਰਤੀ ਤੇ ਜ਼ਿੰਦਗੀ ਲਈ ਇੰਤਹਾਅ ਜ਼ਰੂਰੀ ਹਨ ਤੇ ਰੁੱਖ ਹੀ ਹਨ ਜੋ ਲੱਖਾਂ ਸਾਲਾਂ ਦੇ ਬਾਅਦ ਕੋਇਲੇ ਵਿੱਚ ਤਬਦੀਲ ਹੋਏ ਅਤੇ ਹੁਣ ਊਰਜਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਕੁੱਝ ਰੁੱਖ ਕੁੱਝ ਧਰਮਾਂ ਵਿੱਚ ਪਵਿੱਤਰ ਵੀ ਹੁੰਦੇ ਹਨ ਤੇ ਅਕਸਰ ਰੁੱਖ ਕਿਸੇ ਨਾ ਕਿਸੇ ਬਿਮਾਰੀ ਦੇ ਇਲਾਜ ਵਿੱਚ ਵੀ ਇਸਤੇਮਾਲ ਹੋ ਸਕਦੇ ਹਨ ਤੇ ਦਵਾਈ ਲਈ ਇਸ ਦੀ ਛਾਲ਼,ਪੱਤੇ , ਬੀਜ, ਫੁਲ ਅਤੇ ਫਲ ਸਭ ਇਸਤੇਮਾਲ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਵੱਡੇ ਪੱਧਰ ਤੇ ਰੁੱਖਾਂ ਦੀ ਕਟਾਈ ਹੀ ਵਾਤਾਵਰਨ ਦੀ ਅਸ਼ੁੱਧਤਾ ਤੇ ਪ੍ਰਦੂਸ਼ਨ ਲਈ ਜ਼ਿਮੇਵਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ੋਰ ਨਾਲ ਰੁੱਖਾਂ ਦੀ ਕਟਾਈ ਤਾਂ ਕਰ ਰਹੇ ਹਾਂ ਪਰ ਧੁਪ ਜਾਂ ਬਾਰਿਸ਼ ਮੌਕੇ ਜਾਂ ਦੀ ਭਾਲ਼ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਜਦੋ ਸਾਰਾ ਵਿਸ਼ਵ ਵਾਤਾਵਰਣ ਪ੍ਰਦੂਸ਼ਨ ਦੀ ਝਪੇਟ ਵਿੱਚ ਉਲਝ ਰਿਹਾ ਹੈ ਤੇ ਇਸ ਦੇ ਸਮਾਧਾਨ ਲਈ ਜਿਥੇ ਹਰ ਸਰਕਾਰ ਯਤਨਸ਼ੀਲ ਹੈ ਉਥੇ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਤੇ ਯੋਗ ਅਗਵਾਈ ਹੇਠ ਧਰਮ ਪ੍ਰਚਾਰ, ਲੋੜਵੰਦਾਂ ਦੀ ਸਹਾਇਤਾ ਦੇ ਨਾਲ ਨਾਲ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸੰਗਤਾਂ ਨੂੰ ਹਰ ਮਨੁੱਖ ਲਾਵੇ ਰੁਖ਼ ਦੇ ਨਾਅਰੇ ਨੂੰ ਅਪਨਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਸ: ਸੰਤੋਖ ਸਿੰਘ ਤਲਵੰਡੀ ਰਾਮਾਂ ਮੈਨੇਜਰ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਲੋਂ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਦਾਇਤਾਂ ਤੇ ਸੰਗਤਾਂ ਅਤੇ ਸਟਾਫ ਦੇ ਸਹਿਯੋਗ ਨਾਲ ਕੀਤੇ ਸਮਾਗਮ ਦੀ ਸ਼ਲਾਘਾ ਕਰਦਿਆਂ ਅਜਿਹੇ ਕਾਰਜਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਪ੍ਰਕਾਰ ਦੀ ਸਹਾਇਤਾ ਦਾ ਭਰੋਸਾ ਦਿੱਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਸੁਰਿੰਦਰ ਸਿੰਘ ਕੰਵਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਤੇ ਹਲਕਾ ਇੰਚਾਰਜ, ਸ: ਸੰਤੋਖ ਸਿੰਘ ਤਲਵੰਡੀ ਰਾਮਾਂ ਮੈਨੇਜਰ ਗੁਰਦੁਆਰਾ ਸ੍ਰੀ ਬਾਰਠ ਸਾਹਿਬ, ਬਾਬਾ ਮਲਕੀਤ ਸਿੰਘ ਕਾਰ ਸੇਵਾ ਗੁਰਦੁਆਰਾ ਸ੍ਰੀ ਬਾਰਠ ਸਾਹਿਬ, ਬਾਬਾ ਜੋਗਾ ਸਿੰਘ ਕਾਰ ਸੇਵਾ, ਭਾਈ ਮਲਕੀਤ ਸਿੰਘ ਗ੍ਰੰਥੀ, ਭਾਈ ਸੁਖਰਾਜ ਸਿੰਘ ਕਥਾਵਾਚਕ,ਸ: ਪ੍ਰੀਤਮ ਸਿੰਘ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ,ਸ: ਹਰਪ੍ਰੀਤ ਸਿੰਘ ਰਾਜਾ ਸਰਕਲ ਪ੍ਰਧਾਨ,ਸ: ਗੁਰਮੀਤ ਸਿੰਘ ਕਾਹਲੋ ਮੀਤ ਪ੍ਰਧਾਨ ਟਰਾਂਸਪੋਰਟ ਵਿੰਗ,ਸ: ਦੇਸਾ ਸਿੰਘ ਮੀਤ ਪ੍ਰਧਾਨ,ਸ: ਬਲਵਿੰਦਰ ਸਿੰਘ ਖਾਲਸਾ ਮੀਤ ਪ੍ਰਧਾਨ, ਗੁਰੂ ਪ੍ਰਧਾਨ ਯੂਥ ਅਕਾਲੀ ਦਲ,ਸ: ਕਵਲ ਸੁਜਾਨ ਸਿੰਘ ,ਸ: ਬਲਰਾਜ ਸਿੰਘ,ਸ: ਹਰਪਾਲ ਸਿੰਘ,ਸ: ਬਲਕਾਰ ਸਿੰਘ ਪੰਜਗਰਾਈਂ,ਸ: ਸਤਪਾਲ ਸਿੰਘ,ਸ: ਰਨਜੋਧ ਸਿੰਘ,ਸ: ਰਵਨੀਕ ਸਿੰਘ ਆਦਿ ਹਾਜ਼ਰ ਸਨ।