Electricity : ਗਰਮੀਆਂ ਆਉਂਦੇ ਹੀ ਬਿਜਲੀ ਦੇ ਮੋਟੇ ਬਿੱਲ ਆਉਣ ਲੱਗੇ ਹਨ। ਇਸ ਵਧੇ ਬਿੱਲ ਨੇ ਹਰ ਕਿਸੇ ਦੀ ਟੈਨਸ਼ਨ ਵਧਾ ਦਿੱਤੀ ਹੈ। ਜੇ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ ਤਾਂ ਸਾਵਧਾਨ ਹੋ ਜਾਓ। ਕਈ ਲੋਕਾਂ ਲਈ ਤਾਂ ਇਹ ਵੱਡੀ ਸਮੱਸਿਆ ਹੈ, ਕਿਉਂਕਿ ਜ਼ਿਆਦਾ ਬਿਜਲੀ ਦੇ ਬਿੱਲ ਕਾਰਨ ਪੂਰੇ ਮਹੀਨੇ ਦਾ ਘਰੇਲੂ ਬਜਟ ਵਿਗੜ ਸਕਦਾ ਹੈ। ਉਨ੍ਹਾਂ ਨੂੰ ਘਰ ਦਾ ਗੁਜਾਰਾ ਚਲਾਉਣ ਲਈ ਉਧਾਰ ਲੈਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
AC ਵਿੱਚ ਕਰੋ ਵੱਡੇ ਬਦਲਾਅ
ਜ਼ਿਆਦਾਤਰ ਲੋਕ ਵਿੰਡੋ ਏਸੀ ਸਸਤੇ ਹੋਣ ਕਾਰਨ ਖਰੀਦਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਵਿੰਡੋ ਏਸੀ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ। ਇਸ ਲਈ ਤੁਹਾਨੂੰ ਆਪਣੇ ਵਿੰਡੋ ਏਸੀ ਨੂੰ ਹਟਾ ਕੇ ਇਨਵਰਟਰ ਏਸੀ ਵਿੱਚ ਬਦਲਣਾ ਚਾਹੀਦਾ ਹੈ ਜਾਂ ਫਿਰ 5 ਸਟਾਰ ਰੇਟਿੰਗ ਵਾਲੇ ਸਪਲਿਟ ਏਸੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਬਿਜਲੀ ਦਾ ਖਰਚਾ ਅੱਧਾ ਰਹਿ ਸਕਦਾ ਹੈ।
ਗੀਜ਼ਰ ਲਈ ਬਹੁਤ ਸਾਰੇ ਵਿਕਲਪ
ਇਲੈਕਟ੍ਰਿਕ ਗੀਜ਼ਰ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ। ਇਸ ਦੀ ਬਜਾਏ ਤੁਸੀਂ ਵਾਟਰ ਹੀਟਿੰਗ ਰਾਡ ਦੀ ਵਰਤੋਂ ਕਰ ਸਕਦੇ ਹੋ। ਇਹ ਇਲੈਕਟ੍ਰਿਕ ਗੀਜ਼ਰ ਨਾਲੋਂ ਘੱਟ ਬਿਜਲੀ ਦੀ ਖਪਤ ਕਰਦਾ ਹੈ। ਦੂਜੇ ਵਿਕਲਪ ਵਿੱਚ ਤੁਸੀਂ ਇਲੈਕਟ੍ਰਿਕ ਗੀਜ਼ਰ ਦੀ ਬਜਾਏ ਗੈਸ ਗੀਜ਼ਰ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਲੱਕੜੀ ਜਾਂ ਗੋਹੇ ਦੀਆਂ ਪਾਥੀਆਂ ਨਾਲ ਪਾਣੀ ਕਰਨ ਵਾਲੇ ਦੇਸੀ ਗੀਜਰ ਵੀ ਵਰਤੇ ਜਾ ਸਕਦੇ ਹਨ।
ਰਸੋਈ ਦੀ ਚਿਮਨੀ
ਚਿਮਨੀ ਦੀ ਵਰਤੋਂ ਘਰਾਂ ਵਿੱਚ ਰਸੋਈ ਦੀ ਹਵਾਦਾਰੀ ਲਈ ਕੀਤੀ ਜਾਂਦੀ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ ਇਹ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰਦੀ ਹੈ। ਕਈ ਵਾਰ ਉਪਭੋਗਤਾ ਇਸ ਨੂੰ ਚਾਲੂ ਤੇ ਬੰਦ ਕਰਨਾ ਭੁੱਲ ਜਾਂਦੇ ਹਨ। ਇਸ ਕਾਰਨ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ। ਇਸ ਲਈ ਤੁਹਾਨੂੰ ਤੁਰੰਤ ਚਿਮਨੀ ਨੂੰ ਐਗਜ਼ੌਸਟ ਫੈਨ ਨਾਲ ਬਦਲਣਾ ਚਾਹੀਦਾ ਹੈ। ਇਹ ਵਧੇਰੇ ਪ੍ਰਭਾਵਸ਼ਾਲੀ ਵੀ ਹੈ ਤੇ ਇਸ ਵਿੱਚ ਬਿਜਲੀ ਦੀ ਖਪਤ ਵੀ ਬਹੁਤ ਘੱਟ ਹੈ।