ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਅਤੇ ਚੰਡੀਗੜ੍ਹ ਪੁਲਿਸ ਦੇ ਇੱਕ ਟ੍ਰੈਫਿਕ ਕਾਂਸਟੇਬਲ ਵਿਚਾਲੇ ਹੋਈ ਬਹਿਸ ਦੀ ਵੀਡੀਓ ਵਾਇਰਲ ਹੋ ਗਿਆ ਹੈ। ਵੀਡੀਓ ‘ਚ ਟ੍ਰੈਫਿਕ ਪੁਲਿਸ ਦੇ ਕਾਂਸਟੇਬਲ ਨੇ ਵਿਧਾਇਕ ਅਮੋਲਕ ‘ਤੇ ਡਰਾ-ਧਮਕਾ ਕੇ ਧਮਕੀਆਂ ਦੇਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਜਦਕਿ ਵਿਧਾਇਕ ਆਪਣੀ ਕਾਰ ‘ਚ ਬੈਠ ਕੇ ਕਾਂਸਟੇਬਲ ਨੂੰ ਦੁਰਵਿਵਹਾਰ ਨਾ ਕਰਨ ਦੀ ਸਲਾਹ ਦੇ ਰਿਹਾ ਹੈ।
ਇਸ ਵੀਡੀਓ ‘ਚ ਵਿਧਾਇਕ ਕਾਂਸਟੇਬਲ ਦਾ ਮੋਬਾਈਲ ਵੀ ਵਗ੍ਹਾ ਕੇ ਮਾਰਦੇ ਨਜ਼ਰ ਆ ਰਿਹਾ ਹੈ। ਅਮੋਲਕ ਸਿੰਘ ਪੰਜਾਬ ਦੀ ਜੈਤੋ ਵਿਧਾਨ ਸਭਾ ਸੀਟ ਫਰੀਦਕੋਟ ਤੋਂ ਵਿਧਾਇਕ ਹਨ। ਇਹ ਘਟਨਾ ਕੁਝ ਦਿਨ ਪਹਿਲਾਂ ਸੈਕਟਰ-17/35 ਦੀ ਡਿਵਾਈਡਿੰਗ ਲਾਈਨ ’ਤੇ ਵਾਪਰੀ ਸੀ। ਘਟਨਾ ਸਮੇਂ ਵਿਧਾਇਕ ਦੀ ਪਤਨੀ ਵੀ ਕਾਰ ਵਿੱਚ ਮੌਜੂਦ ਸੀ। ਇਸ ਮਾਮਲੇ ਵਿੱਚ ਵਿਧਾਇਕ ਨੇ ਐਸ.ਐਸ.ਪੀ ਚੰਡੀਗੜ੍ਹ ਨੂੰ ਘਟਨਾ ਦੀ ਜਾਣਕਾਰੀ ਦੇਣ ਦੀ ਵੀ ਗੱਲ ਆਖੀ ਹੈ।
ਚੰਡੀਗੜ੍ਹ ਪੁਲਿਸ ਅਨੁਸਾਰ ਉਨ੍ਹਾਂ ਦੇ ਰਿਕਾਰਡ ਵਿੱਚ ਅਜਿਹੀ ਕੋਈ ਘਟਨਾ ਨਹੀਂ ਹੈ। ਇਸ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਕਾਰ ‘ਚ ਬੈਠੇ ਵਿਧਾਇਕ ਅਮੋਲਕ ਬਾਹਰ ਖੜ੍ਹੇ ਟ੍ਰੈਫਿਕ ਮੁਲਾਜ਼ਮਾਂ ਨਾਲ ਬਹਿਸ ਕਰ ਰਹੇ ਹਨ। ਜਦੋਂ ਕਿ ਟ੍ਰੈਫਿਕ ਪੁਲਿਸ ਦਾ ਇਕ ਹੌਲਦਾਰ ਮੁਲਾਜ਼ਮ ‘ਤੇ ਕਾਰ ਦੇ ਵਿਚਕਾਰ ਖੜ੍ਹਾ ਕਰਕੇ ਮਾਮਲੇ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।