ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਅਲਰਟ ਮੁਤਾਬਕ ਅੱਜ ਤੇ ਭਲਕੇ ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਤੇਜ਼ ਗਰਜ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਹੈ।
ਟਰਾਈਸਿਟੀ ਦੇ ਮੌਸਮ ਦਾ ਹਾਲ
ਪਿਛਲੇ 24 ਘੰਟਿਆਂ ਵਿੱਚ ਪੰਚਕੂਲਾ ਵਿੱਚ ਸਭ ਤੋਂ ਵੱਧ 37.5 ਮਿਲੀਮੀਟਰ ਮੀਂਹ ਪਿਆ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ 19.4 ਮਿਲੀਮੀਟਰ ਤੇ ਮੁਹਾਲੀ ਵਿੱਚ 4.5 ਮਿਲੀਮੀਟਰ ਮੀਂਹ ਪਿਆ। ਜਦੋਂਕਿ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਫਿਰ ਖੋਲ੍ਹੇ ਜਾ ਸਕਦੇ ਸੁਖਨਾ ਦੇ ਫਲੱਡ ਗੇਟ
ਤਾਪਮਾਨ ‘ਚ ਗਿਰਾਵਟ
ਚੰਡੀਗੜ੍ਹ ਵਿੱਚ ਇਸ ਸਮੇਂ ਮੌਸਮ ਸੁਹਾਵਣਾ ਹੈ। ਕੱਲ੍ਹ ਦੇ ਮੀਂਹ ਤੋਂ ਬਾਅਦ ਤਾਪਮਾਨ ਵਿੱਚ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਲੋਕਾਂ ਨੇ ਹੁੰਮਸ ਤੋਂ ਵੀ ਰਾਹਤ ਲਈ ਹੈ। ਸ਼ਹਿਰ ਵਿੱਚ ਹੁਣ ਬੱਦਲ ਛਾਏ ਹੋਏ ਹਨ। ਸੂਰਜ ਦੀ ਰੌਸ਼ਨੀ ਨਾ ਹੋਣ ਕਾਰਨ ਤਾਪਮਾਨ 26.6 ਡਿਗਰੀ ਸੈਲਸੀਅਸ ਹੈ।
ਬਾਰਸ਼ ਨੇ ਤੋੜ ਰਿਕਾਰਡ
ਬਾਰਸ਼ ਦਾ ਅੰਕੜਾ ਹੁਣ 1080 ਮਿਲੀਮੀਟਰ ਦੇ ਕਰੀਬ ਪਹੁੰਚ ਗਿਆ ਹੈ। ਕੱਲ੍ਹ ਕਰੀਬ 19.4 ਮਿਲੀਮੀਟਰ ਮੀਂਹ ਪਿਆ ਸੀ। ਸਭ ਤੋਂ ਵੱਧ ਬਾਰਸ਼ ਜੁਲਾਈ ਮਹੀਨੇ ਵਿੱਚ ਦੇਖਣ ਨੂੰ ਮਿਲੀ, ਜੋ 800 ਮਿਲੀਮੀਟਰ ਸੀ। ਇਹ ਆਪਣੇ ਆਪ ਵਿੱਚ ਹੁਣ ਤੱਕ ਦਾ ਰਿਕਾਰਡ ਹੈ। ਹੁਣ ਤੱਕ ਇਸ ਮਾਨਸੂਨ ਸੀਜ਼ਨ ਵਿੱਚ ਲਗਪਗ 54% ਜ਼ਿਆਦਾ ਬਾਰਸ਼ ਹੋ ਚੁੱਕੀ ਹੈ।