ਗੋਰਾਇਆਂ : ਗੋਰਾਇਆਂ-ਫਿਲੌਰ ‘ਚ ਅੱਜ ਸਵੇਰੇ ਪਏ ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ। ਤੂਫ਼ਾਨ ਕਾਰਨ ਕਈ ਥਾਵਾਂ ‘ਤੇ ਦਰੱਖ਼ਤ ਟੁੱਟ ਗਏ। ਉੱਥੇ ਹੀ ਪਿੰਡ ਦੋਸਾਂਝ ਖੁਰਦ ਦੇ ਫਾਟਕ ‘ਤੇ ਤੂਫ਼ਾਨ ਕਾਰਨ ਦਰਖ਼ੱਤ ਟੁੱਟ ਕੇ ਟਰੈਕ ‘ਤੇ ਡਿੱਗ ਗਿਆ, ਜਿਸ ਕਾਰਨ ਕਰੀਬ ਅੱਧ ਘੰਟਾ ਰੇਲਵੇ ਟਰੈਕ ਬੰਦ ਰਿਹਾ।
ਰੇਲਵੇ ਦੇ ਮੁਲਾਜ਼ਮ ਹਜਾਰੀ ਲਾਲ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਫਿਲੌਰ ਤੋਂ ਉਨ੍ਹਾਂ ਨੂੰ ਆਉਣ ‘ਚ ਸਮਾਂ ਲੱਗਾ, ਜਿਸ ਕਾਰਨ ਥੋੜ੍ਹੀ ਦੇਰੀ ਹੋ ਗਈ। ਹੁਣ ਟਰੈਕ ਚਾਲੂ ਹੋ ਗਿਆ ਹੈ।