ਘੁਰਾੜੇ ਮਾਰਨਾ ਹਾਰਟ ਅਟੈਕ ਦਾ ਸੰਕੇਤ! ਸਟੈਨਫੋਰਡ ਯੂਨੀਵਰਸਿਟੀ ਦਾ ਹੋਸ਼ ਉਡਾ ਦੇਣ ਵਾਲੀ ਰਿਸਰਚ, ਅਦਰਕ ਕਰ ਸਕਦਾ ਸਮੱਸਿਆ ਹੱਲ

ਸਿਹਤ ਦੇ ਲਿਹਾਜ਼ ਨਾਲ ਘੁਰਾੜਿਆਂ ਨੂੰ ਹਮੇਸ਼ਾ ਤੋਂ ਹੀ ਬੁਰੀ ਆਦਤ ਮੰਨਿਆ ਗਿਆ ਹੈ। ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਸਾਬਤ ਹੋਇਆ ਹੈ ਕਿ ਖਾਸ ਤੌਰ ‘ਤੇ 20 ਸਾਲ ਦੀ ਉਮਰ ਵਿੱਚ ਘੁਰਾੜੇ ਮਾਰਨਾ ਨੌਜਵਾਨਾਂ ਲਈ ਦਿਲ ਦੇ ਦੌਰੇ ਲਈ ਖ਼ਤਰੇ ਦੀ ਘੰਟੀ ਮੰਨਿਆ ਜਾ ਸਕਦਾ ਹੈ। ਅਧਿਐਨ ਮੁਤਾਬਕ ਅਜਿਹੇ ਨੌਜਵਾਨਾਂ ਵਿੱਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ 60% ਵੱਧ ਜਾਂਦਾ ਹੈ ਜਾਂ ਦਿਲ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਪੰਜ ਗੁਣਾ ਵੱਧ ਹੁੰਦਾ ਹੈ।

ਇਹ ਖੋਜ ਯੂਨੀਵਰਸਿਟੀ ਵਿੱਚ 20 ਤੋਂ 50 ਸਾਲ ਦੀ ਉਮਰ ਦੇ 7,66,000 ਲੋਕਾਂ ਉੱਤੇ ਕੀਤੀ ਗਈ। ਇਸ ‘ਚ ਇਹ ਗੱਲ ਸਾਹਮਣੇ ਆਈ ਕਿ ਉੱਚੀ ਆਵਾਜ਼ ‘ਚ ਘੁਰਾੜੇ ਮਾਰਨ ਤੇ ਸਾਹ ਚੜ੍ਹਨ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਖੋਜਕਰਤਾਵਾਂ ਨੇ 10 ਸਾਲਾਂ ਤੱਕ ਅਧਿਐਨ ਵਿੱਚ ਉਮੀਦਵਾਰਾਂ ਦੀ ਨਿਗਰਾਨੀ ਕੀਤੀ ਤੇ ਪਾਇਆ ਕਿ ਜਿਹੜੇ ਲੋਕ ਘੁਰਾੜੇ ਮਾਰਦੇ ਸੀ, ਉਨ੍ਹਾਂ ਵਿੱਚ ਘੁਰਾੜੇ ਨਾ ਮਾਰਨ ਵਾਲਿਆਂ ਦੇ ਮੁਕਾਬਲੇ ਦਿਲ ਦੇ ਦੌਰੇ ਦਾ ਖ਼ਤਰਾ 60 ਪ੍ਰਤੀਸ਼ਤ ਵੱਧ ਸੀ।

ਘੁਰਾੜੇ ਦਾ ਕਾਰਨ

1. ਮੋਟਾਪਾ

ਜ਼ਿਆਦਾ ਭਾਰ ਸਾਹ ਨਾਲੀਆਂ ਨੂੰ ਸੰਕੁਚਿਤ ਕਰ ਸਕਦਾ ਹੈ ਤੇ ਘੁਰਾੜਿਆਂ ਦੀ ਸੰਭਾਵਨਾ ਨੂੰ ਵਧਾ ਸਕਦਾ ਹੈ।

2. ਐਲਰਜੀ

ਐਲਰਜੀ ਕਾਰਨ ਸਾਹ ਨਾਲੀਆਂ ਵਿੱਚ ਸੋਜ ਹੋ ਸਕਦੀ ਹੈ, ਜਿਸ ਨਾਲ ਘੁਰਾੜੇ ਆਉਣ ਦੀ ਸੰਭਾਵਨਾ ਵੀ ਵਧ ਸਕਦੀ ਹੈ।

3. ਡੀਹਾਈਡਰੇਸ਼ਨ

ਜਦੋਂ ਤੁਸੀਂ ਡੀਹਾਈਡ੍ਰੇਟ ਹੁੰਦੇ ਹੋ, ਤਾਂ ਤੁਹਾਡੇ ਗਲੇ ਦੇ ਟਿਸ਼ੂ ਦੇ ਕੰਪਨ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

4. ਨੱਕ ਵਿੱਚ ਰੁਕਾਵਟ

ਨੱਕ ਵਿੱਚ ਰੁਕਾਵਟ ਮੂੰਹ ਰਾਹੀਂ ਸਾਹ ਲੈਣ ਦੀ ਸੰਭਾਵਨਾ ਨੂੰ ਵਧਾਉਂਦੀ ਹੈ, ਜਿਸ ਨਾਲ ਗਲੇ ਦੇ ਟਿਸ਼ੂ ਵਿੱਚ ਵਾਈਬ੍ਰੇਸ਼ਨ ਦੀ ਸੰਭਾਵਨਾ ਵਧ ਜਾਂਦੀ ਹੈ।

ਅਦਰਕ ਕਰ ਸਕਦਾ ਤੁਹਾਡੀ ਸਮੱਸਿਆ ਹੱਲ

ਅਦਰਕ: ਅਦਰਕ ਵਿੱਚ ਐਂਟੀ-ਇਨਫਲੇਮੇਟਰੀ ਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਘੁਰਾੜਿਆਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਦੇ ਨਾਲ ਹੀ ਸਾਬਤ ਅਨਾਜ, ਪ੍ਰੋਟੀਨ, ਦਹੀਂ ਤੇ ਅਲਸੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਘੁਰਾੜਿਆਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ ਕਿ ਇਹ ਭੋਜਨ ਹਰ ਕਿਸੇ ਲਈ ਕੰਮ ਨਹੀਂ ਕਰ ਸਕਦੇ। ਜੇ ਤੁਸੀਂ ਘੁਰਾੜੇ ਬਾਰੇ ਚਿੰਤਤ ਹੋ, ਤਾਂ ਆਪਣੇ ਡਾਕਟਰ ਨਾਲ ਗੱਲ ਕਰਨਾ ਸਭ ਤੋਂ ਵਧੀਆ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetstarzbetjojobetmatbetpadişahbetpadişahbetholiganbetİzmit escort