ਪਟਵਾਰੀ-ਕਾਨੂੰਨਗੋ ਨੇ ਨਹੀਂ ਛੱਡੀ ਕਲਮ ਪਰ ਛੱਡਿਆ ਵਾਧੂ ਕੰਮ ਕਾਜ

ਚੰਡੀਗੜ੍ਹ: ਪੰਜਾਬ ਵਿੱਚ ਸਰਕਾਰ ਅਤੇ ਮੁਲਾਜ਼ਮ ਆਹਮੋ-ਸਾਹਮਣੇ ਆ ਗਏ ਹਨ। ਦੋਵਾਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ ਹੈ। ਬੇਸ਼ੱਕ ਮੁੱਖ ਮੰਤਰੀ ਦੇ ਸਖ਼ਤ ਰਵੱਈਏ ਅਤੇ ਸੂਬੇ ਵਿੱਚ ਐਸਮਾ ਐਕਟ ਲਾਗੂ ਹੋਣ ਤੋਂ ਬਾਅਦ ਅੱਜ ਤੋਂ ਪਟਵਾਰੀ-ਕਾਨੂੰਨਗੋ ਨੇ ਕਲਮ ਨਹੀਂ ਛੱਡੀ ਅਤੇ ਹੜਤਾਲ ’ਤੇ ਚਲੇ ਗਏ ਹਨ ਪਰ ਅੱਜ ਤੋਂ ਉਹ ਆਪਣੇ ਇਲਾਕੇ (ਪਟਵਾਰ) ਵਿੱਚ ਹੀ ਕੰਮ ਕਰਨਗੇ। ਪਟਵਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਾਧੂ 5-5 ਅਤੇ 6-6 ਸਰਕਲਾਂ ਵਿੱਚ ਕੰਮ ਨਹੀਂ ਕਰਨਗੇ।

ਪਟਵਾਰੀਆਂ ਨੇ ਸਰਕਾਰ ਨੂੰ ਸੂਬੇ ਦੇ 3193 ਪਟਵਾਰ ਸਰਕਲਾਂ ਜੋ ਖਾਲੀ ਪਈਆਂ ਹਨ, ਵਿੱਚ ਨਵੀਂ ਭਰਤੀ ਕਰਨ ਲਈ ਵੀ ਕਿਹਾ ਹੈ। ਇੱਕ ਕੌਮੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਪਟਵਾਰੀ-ਕਾਨੂੰਨਗੋ ਯੂਨੀਅਨ ਦਾ ਕਹਿਣਾ ਹੈ ਕਿ ਇਸ ਸਮੇਂ ਸੂਬੇ ਦੇ ਸਾਰੇ 4716 ਪਟਵਾਰ ਸਰਕਲਾਂ ਦਾ ਕੰਮ ਸਿਰਫ਼ 1523 ਪਟਵਾਰੀ ਹੀ ਦੇਖ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਵਾਧੂ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਹਨ ਪਰ ਫਿਰ ਵੀ ਸਰਕਾਰ ਸਾਰੇ ਪਟਵਾਰੀ-ਕਾਨੂੰਨਗੋ ਨੂੰ ਭ੍ਰਿਸ਼ਟ ਸਮਝਦੀ ਹੈ।

ਅਖ਼ਬਾਰ ਦੀ ਰਿਪੋਰਟ ਮੁਤਾਬਕ ਦੂਜੇ ਪਾਸੇ ਸਰਕਾਰ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਸਰਕਾਰ ਨੇ ਉਨ੍ਹਾਂ ਪਟਵਾਰੀਆਂ ਨੂੰ ਮੈਦਾਨ ਵਿੱਚ ਉਤਾਰਨ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ ਜੋ ਸਿਖਲਾਈ ਅਧੀਨ ਹਨ ਅਤੇ ਪਟਵਾਰੀਆਂ ਦੀਆਂ ਅਸਾਮੀਆਂ ਭਰਨ ਲਈ ਉਨ੍ਹਾਂ ਦੀ ਭਰਤੀ ਕੀਤੀ ਸੀ। ਸਰਕਾਰ ਛੇਤੀ ਹੀ ਉਨ੍ਹਾਂ ਦਾ ਪ੍ਰੋਬੇਸ਼ਨ ਪੀਰੀਅਡ ਘਟਾ ਕੇ ਉਨ੍ਹਾਂ ਨੂੰ ਖਾਲੀ ਪਏ ਪਟਵਾਰ ਸਰਕਲਾਂ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਹਾਲਾਂਕਿ ਹਾਲ ਹੀ ਵਿੱਚ ਇਨ੍ਹਾਂ ਅੰਡਰ ਟ੍ਰੇਨਿੰਗ ਪਟਵਾਰੀਆਂ ਦਾ ਟ੍ਰੇਨਿੰਗ ਪੀਰੀਅਡ ਘਟਾਉਣ ਤੋਂ ਬਾਅਦ ਸਰਕਾਰ ਨੇ ਖੁਦ ਹੀ ਇਸ ਨੂੰ ਦੁਬਾਰਾ ਵਧਾ ਦਿੱਤਾ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਫਸੇ ਆਪਣੇ ਇੱਕ ਸਾਥੀ ਨੂੰ ਬਚਾਉਣ ਲਈ ਪਟਵਾਰੀ-ਕਾਨੂੰਨਗੋ ਸਰਕਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂਕਿ ਪਟਵਾਰੀ-ਕਾਨੂੰਨਗੋ ਯੂਨੀਅਨ ਦਾ ਕਹਿਣਾ ਹੈ ਕਿ ਸੰਗਰੂਰ ਵਿੱਚ ਮੌਤ ਸਬੰਧੀ ਪਟਵਾਰੀ, ਤਹਿਸੀਲਦਾਰ ਅਤੇ ਕਾਨੂੰਨਗੋ ਖ਼ਿਲਾਫ਼ ਵਿਜੀਲੈਂਸ ਵਿੱਚ ਦਰਜ ਭ੍ਰਿਸ਼ਟਾਚਾਰ ਦਾ ਕੇਸ ਅਸਲ ਵਿੱਚ ਭ੍ਰਿਸ਼ਟਾਚਾਰ ਦਾ ਹੀ ਨਹੀਂ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetstarzbetjojobetmatbetİzmit escortbahiscom giriş güncelparibahis giriş güncelextrabet giriş güncel