ਮਹਿੰਗਾਈ ਦੀ ਮਾਰ ਝੇਲ ਰਹੇ ਲੋਕਾਂ ਨੂੰ ਸਰਕਾਰ ਵੱਲੋਂ ਰਾਹਤ ਮਿਲੀ ਹੈ। ਸਤੰਬਰ ਮਹੀਨੇ ਦੇ ਪਹਿਲੇ ਦਿਨ ਅੱਜ ਸਰਕਾਰ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਿਚ ਭਾਰੀ ਕਟੌਤੀ ਕੀਤੀ ਗਈ ਹੈ। ਇਸ ਕਮੀ ਦੇ ਬਾਅਦ ਹੁਣ ਉਨ੍ਹਾਂ ਲੋਕਾਂ ਦੇ ਚਿਹਰੇ ‘ਤੇ ਖੁਸ਼ੀ ਆ ਗਈ ਹੈ ਜੋ ਆਪਣਾ ਕੋਈ ਰੈਸਟੋਰੈਂਟ ਜਾਂ ਫਿਰ ਖਾਮ-ਪੀਣਦਾ ਢਾਬਾ ਚਲਾਉਂਦੇ ਹਨ। ਰੱਖੜੀ ਦੇ ਇਕ ਦਿਨ ਬਾਅਦ ਸਰਕਾਰ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿਚ ਕਟੌਤੀ ਕੀਤੀ ਗਈ ਹੈ।
1 ਸਤੰਬਰ 2023 ਯਾਨੀ ਅੱਜ ਤੋਂ ਕਮਰਲ਼ੀਅਸ ਗੈਸ ਸਿਲੰਡਰ ਦੇ ਰੇਟਾਂ ਵਿਚ ਭਾਰੀ ਕਟੌਤੀ ਕੀਤੀ ਗਈ ਹੈ। ਸਿਲੰਡਰ ਦੇ ਰੇਟ 158 ਰੁਪਏ ਤੱਕ ਘੱਟ ਕੀਤੇ ਗਏ ਹਨ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਮੁਤਾਬਕ 158 ਰੁਪਏ ਦੀ ਕਟੌਤੀ ਦੇ ਬਾਅਦ ਹੁਣ ਨਵੀਂ ਦਿੱਲੀ ਵਿਚ 19 ਕਿਲੋਗ੍ਰਾਮ ਕਮਰਸ਼ੀਅਲ LPG ਗੈਸ ਸਿਲੰਡਰ ਲਈ ਉਪਭੋਗਤਾਵਾਂ ਨੂੰ 1522 ਰੁਪਏ ਚੁਕਾਉਣੇ ਹੋਣਗੇ। ਕੋਲਕਾਤਾ ਵਿਚ 19 ਕਿਲੋਗ੍ਰਾਮ ਕਮਰਸ਼ੀਅਲ ਵਾਲੇ LPG ਗੈਸ ਸਿਲੰਡਰ ਲਈ 1636 ਰੁਪਏ, ਮੁੰਬਈ ਵਿਚ 1482 ਰੁਪਏ ਤੇ ਚੇਨਈ ਵਿਚ ਇਸ ਲਈ 1695 ਰੁਪਏ ਦੇਣੇ ਹੋਣਗੇ।
ਦੱਸ ਦੇਈਏ ਕਿ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਿਚ ਕਟੌਤੀ ਤੋਂ ਪਹਿਲਾਂ ਹੀ ਰਸੋਈ ਗੈਸ ਦੀ ਕੀਮਤ ਵਿਚ ਕਮੀ ਕੀਤੀ ਜਾ ਚੁੱਕੀ ਹੈ। ਰੱਖੜੀ ਮੌਕੇ ‘ਤੇ ਰਸੋਈ ਗੈਸ ਦੀ ਕੀਮਤ ਵਿਚ 200 ਰੁਪਏ ਦੀ ਕਟੌਤੀ ਕੀਤੀ ਗਈ ਹੈ। ਰੱਖੜੀ ਤੋਂ ਪਹਿਲਾਂ ਲੋਕਾਂ ਨੂੰ ਤੋਹਫਾ ਦਿੰਦੇ ਹੋਏ ਸਰਕਾਰ ਨੇ ਸਿਲੰਡਰ ਦੇ ਰੇਟ 200 ਰੁਪਏ ਤੱਕ ਘੱਟ ਕੀਤੇ। ਸਰਕਾਰ ਦੇ ਐਲਾਨ ਦੇ ਬਾਅਦ ਜਿਥੇ ਆਮ ਲੋਕਾਂ ਲਈ ਰਸੋਈ ਗੈਸ ਦੀ ਕੀਮਤ 200 ਰੁਪਏ ਤੱਕ ਘੱਟੀ ਹੈ, ਉਥੇ ਜੋ ਉਜਵਲਾ ਯੋਜਨਾ ਦੇ ਲਾਭਪਾਤਰੀ ਹਨ, ਉਨ੍ਹਾਂ ਨੂੰ ਹੁਣ ਸਿਲੰਡਰ 400 ਰੁਪਏ ਦੀ ਕਟੌਤੀ ਦੇ ਨਾਲ ਮਿਲੇਗਾ।