05/19/2024 1:17 AM

ਗੂਗਲ ਨੂੰ ਯੂਜ਼ਰਜ਼ ਦੀ ਲੋਕੇਸ਼ਨ ਟ੍ਰੈਕ ਕਰਨਾ ਪਿਆ ਮਹਿੰਗਾ

ਟੈੱਕ ਦਿੱਗਜ ਗੂਗਲ ਲੋਕੇਸ਼ਨ ਐਕਸੈਸ ਰਾਹੀਂ ਆਪਣੇ ਯੂਜ਼ਰਜ਼ ਨੂੰ ਟ੍ਰੈਕ ਕਰਦਾ ਰਹਿੰਦਾ ਹੈ। ਚਾਹੇ ਉਹ ਆਪਣੇ ਮੈਪਸ ਅਤੇ ਲੋਕੇਸ਼ਨ ਆਧਾਰਿਤ ਸੇਵਾਵਾਂ ਦੀ ਸ਼ੁੱਧਤਾ ਵਿਚ ਸੁਧਾਰ ਕਰਨਾ ਹੋਵੇ, ਨਵੇਂ ਪ੍ਰੋਡਕਟ ਅਤੇ ਸਹੂਲਤਾਂ ਨੂੰ ਵਿਕਸਿਤ ਕਰਨਾ ਹੋਵੇ, ਜਾਂ ਇੱਥੋਂ ਤਕ ਕਿ ਜ਼ਿਆਦਾ ਪ੍ਰਾਸੰਗਿਕ ਵਿਗਿਆਪਨ ਦਿਖਾਉਣਾ ਹੋਵੇ। ਤੁਸੀਂ ਉਸ ਪ੍ਰੋਡਕਟ ਬਾਰੇ ਸੋਚਦੇ ਹੋ ਅਤੇ ਗੱਲ ਕਰਦੇ ਹੋ ਜਿਸਨੂੰ ਤੁਸੀਂ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਅਤੇ ਕੁਝ ਹੀ ਮਿੰਟਾਂ ‘ਚ ਸੋਸ਼ਲ ਮੀਡੀਆ ਜਾਂ ਹੋਰ ਜਗ੍ਹਾ ਤੁਹਾਨੂੰ ਉਸੇ ਤਰ੍ਹਾਂ ਦੇ ਵਿਗਿਆਪਨ ਦਿਖਾਈ ਦੇਣ ਲਗਦੇ ਹਨ ਪਰ ਗੂਗਲ ਨੂੰ ਹੁਣ ਯੂਜ਼ਰਜ਼ ਦੀ ਲੋਕੇਸ਼ਨ ਟ੍ਰੈਕ ਕਰਨਾ ਮਹਿੰਗਾ ਪੈ ਗਿਆ ਹੈ। ਇਸ ਲਈ ਗੂਗਲ ‘ਤੇ 7 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਇਸ ਦੇਸ਼ ‘ਚ ਲੱਗਾ ਗੂਗਲ ‘ਤੇ ਜੁਰਮਾਨਾ

ਗੂਗਲ ਖਿਲਾਫ ਹਾਲ ਹੀ ‘ਚ ਦਾਇਰ ਮੁਕਦਮੇ ਦੇ ਅਨੁਸਾਰ, ਕੰਪਨੀ ‘ਤੇ ਯੂਜ਼ਰਜ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਮੁਕਦਮੇ ‘ਚ ਕਿਹਾ ਗਿਆ ਹੈ ਕਿ ਕੰਪਨੀ ਯੂਜ਼ਰਜ਼ ਦੇ ਸਥਾਨ ਦੀ ਜਾਣਕਾਰੀ ਅਤੇ ਲੋਕੇਸ਼ਨ ਨੂੰ ਟ੍ਰੈਕ ਕਰ ਰਹੀ ਹੈ ਅਤੇ ਯੂਜ਼ਰਜ਼ ਦੀ ਲੋਕੇਸ਼ਨ ਦੀ ਜਾਣਕਾਰੀ ਕਿਵੇਂ ਅਤੇ ਕਦੋਂ ਟ੍ਰੈਕ ਕੀਤੀ ਜਾਂਦੀ ਹੈ ਅਤੇ ਸੇਵ ਕੀਤੀ ਜਾਂਦੀ ਹੈ, ਨੂੰ ਲੈ ਕੇ ਗੁੰਮਰਾਹ ਕਰ ਰਹੀ ਹੈ। ਦਿ ਗਾਰਡੀਅਨ ਦੀ ਇਕ ਰਿਪੋਰਟ ਮੁਤਾਬਕ, ਇਸਨੂੰ ਲੈ ਕੇ ਗੂਗਲ ‘ਤੇ 93 ਮਿਲੀਅਨ ਡਾਲਰ (ਕਰੀਬ 7,000 ਕਰੋੜ ਰੁਪਏ) ਦਾ ਜੁਰਮਾਨਾ ਲਗਾਇਾ ਗਿਆ ਹੈ। ਇਹ ਜੁਰਮਾਨਾ ਕੈਲੀਫੋਰਨੀਆ ਦੇ ਅਟਾਰਨੀ ਜਨਰਲ, ਰਾਬ ਬੋਂਟਾ ਦੁਆਰਾ ਦਾਇਰ ਇਕ ਮੁਕਦਮੇ ਤੋਂ ਬਾਅਦ ਲਗਾਇਆ ਗਿਆ ਹੈ।

ਬੋਂਟਾ ਨੇ  ਇਕ ਬਿਆਨ ‘ਚ ਕਿਹਾ ਕਿ ਸਾਡੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੂਗਲ ਆਪਣੇ ਯੂਜ਼ਰਜ਼ ਨੂੰ ਇਕ ਗੱਲ ਦੱਸ ਰਿਹਾ ਸੀ ਕਿ ਇਕ ਵਾਰ ਆਪਟ ਆਊਟ ਕਰਨ ਤੋਂ ਬਾਅਦ ਉਹ ਉਨ੍ਹਾਂ ਦੀ ਲੋਕੇਸ਼ਨ ਨੂੰ ਟ੍ਰੈਕ ਕਰੇਗਾ ਪਰ ਗੂਗਲ ਇਸਦੇ ਉਲਟ ਕਰ ਰਿਹਾ ਹੈ ਅਤੇ ਆਪਣੇ ਵਪਾਰਕ ਲਾਭ ਲਈ ਯੂਜ਼ਰਜ਼ ਦੀ ਐਕਟੀਵਿਟੀ ਨੂੰ ਟ੍ਰੈਕ ਕਰਨਾ ਜਾਰੀ ਰੱਖਿਆ ਹੈ। ਹਾਲਾਂਕਿ, ਕੰਪਨੀ ਨੇ ਦੋਸ਼ਾਂ ਨੂੰ ਸਵਿਕਾਰ ਨਹੀਂ ਕੀਤਾ ਪਰ ਸਮਝੌਤੇ ਤਹਿਤ 7,000 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਤਿਆਰ ਹੈ।