ਏਸ਼ਿਆਈ ਖੇਡਾਂ 2023 ਵਿੱਚ ਮਹਿਲਾ ਡਿੰਗੀ ਸੇਲਿੰਗ ਮੁਕਾਬਲੇ ਵਿੱਚ ਨੇਹਾ ਠਾਕੁਰ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ ਹੈ। ਇਸਦੇ ਨਾਲ ਹੀ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ ਕੋਲ ਦੋ ਗੋਲਡ ਮੈਡਲ ਸਣੇ ਕੁੱਲ 12 ਮੈਡਲ ਹੋ ਗਏ ਹਨ। ਨੇਹਾ ਠਾਕੁਰ ਨੇ ਮਹਿਲਾਵਾਂ ਦੀ ਡਿੰਗੀ ILCA-4 ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਤੀਜੇ ਦਿਨ ਦਾ ਖਾਤਾ ਖੋਲ੍ਹ ਦਿੱਤਾ । ਨੇਹਾ ਨੇ ਕੁੱਲ 32 ਅੰਕ ਦੇ ਨਾਲ ਆਪਣਾ ਖੇਡ ਖਤਮ ਕੀਤਾ। ਹਾਲਾਂਕਿ ਉਸਦਾ ਨੈੱਟ ਸਕੋਰ 27 ਅੰਕ ਰਿਹਾ ਜਿਸ ਕਾਰਨ ਉਹ ਥਾਈਲੈਂਡ ਦੀ ਗੋਲਡ ਮੈਡਲ ਜੇਤੂ ਨੋਪਾਸੋਰਨ ਖੁਨਬੂਨਜਾਨ ਤੋਂ ਪਿੱਛੇ ਰਹਿ ਗਈ। ਜਦਕਿ ਇਸ ਮੁਕਾਬਲੇ ਵਿੱਚ ਸਿੰਗਾਪੁਰ ਦੀ ਕੀਰਾ ਮੈਰੀ ਕਾਲਰਇਲ ਨੂੰ ਕਾਂਸੀ ਦਾ ਤਗਮਾ ਸੰਤੁਸ਼ਟ ਹੋਣਾ ਪਿਆ।
ਸੇਲਿੰਗ ਵਿੱਚ ਖਿਡਾਰੀਆਂ ਦੇ ਸਭ ਤੋਂ ਖਰਾਬ ਸਕੋਰ ਨੂੰ ਪੂਰੇ ਰੇਸ ਦੇ ਸਕੋਰ ਤੋਂ ਘਟਾ ਕੇ ਕੀਤਾ ਜਾਂਦਾ ਹੈ । ਸਭ ਤੋਂ ਘੱਟ ਨੈੱਟ ਸਕੋਰ ਵਾਲਾ ਖਿਡਾਰੀ ਜੇਤੂ ਬਣਦਾ ਹੈ। ਮਹਿਲਾ ਦੀ ਡਿੰਗੀ ILCA-4 ਕੁੱਲ 11 ਰੇਸ ਦਾ ਮੁਕਾਬਲਾ ਸੀ। ਇਸ ਵਿੱਚ ਨੇਹਾ ਨੇ ਕੁੱਲ 32 ਅੰਕ ਹਾਸਿਲ ਕੀਤੇ। ਇਸ ਦੌਰਾਨ ਪੰਜਵੇਂ ਰੇਸ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸਭ ਤੋਂ ਖਰਾਬ ਰਿਹਾ। ਇਸ ਰੇਸ ਵਿੱਚ ਨੇਹਾ ਨੂੰ ਪੰਜ ਅੰਕ ਮਿਲੇ ਸਨ। ਕੁੱਲ 32 ਅੰਕ ਵਿੱਚੋਂ ਇਸ ਪੰਜ ਅੰਕ ਨੂੰ ਘਟਾ ਕੇ ਉਸਦਾ ਨੈੱਟ ਸਕੋਰ 27 ਅੰਕ ਰਿਹਾ।
ਦੱਸ ਦੇਈਏ ਕਿ ਨੇਹਾ ਮੱਧ ਪ੍ਰਦੇਸ਼ ਦੇ ਇੱਕ ਕਿਸਾਨ ਦੀ ਧੀ ਹੈ। ਉਹ ਦੇਵਾਸ ਜ਼ਿਲ੍ਹੇ ਦੇ ਅਮਲਤਾਜ ਪਿੰਡ ਦੀ ਰਹਿਣ ਵਾਲੀ ਹੈ। ਪਿਛਲੇ ਸਾਲ ਮਾਰਚ ਵਿੱਚ ਨੇਹਾ ਠਾਕੁਰ ਤੇ ਰਿਤਿਕਾ ਡਾਂਗੀ ਨੇ ਅਬੂ ਧਾਬੀ ਵਿੱਚ ਏਸ਼ਿਆਈ ਸੇਲਿੰਗ ਚੈਂਪੀਅਨਸ਼ਿਪ ਵਿੱਚ ਕ੍ਰਮਵਾਰ ਕਾਂਸੀ ਦਾ ਤਗਮਾ ਤੇ ਸੋਨ ਤਗਮਾ ਜਿੱਤਿਆ ਸੀ। ਉੱਥੇ ਪੋਡਿਆਮ ਫਿਨਿਸ਼ ਨੇ ਉਨ੍ਹਾਂ ਨੂੰ ਏਸ਼ਿਆਈ ਖੇਡਾਂ ਦੇ ਲਈ ਕੁਆਲੀਫਾਈ ਕਰਨ ਵਿੱਚ ਮਦਦ ਕੀਤੀ ਸੀ।