WhatsApp ‘ਤੇ ਕੀਤੀ ਇੱਕ ਗਲਤੀ ਤੁਹਾਨੁੰ ਪਹੁੰਚਾ ਦੇਵੇਗੀ ਜੇਲ੍ਹ

WhatsApp ਦੁਨੀਆ ਵਿੱਚ ਸਭ ਤੋਂ ਪ੍ਰਸਿੱਧ ਤਤਕਾਲ ਮੈਸੇਜਿੰਗ ਐਪਲੀਕੇਸ਼ਨਾਂ ਵਿੱਚੋਂ ਇੱਕ ਹੈ। ਕਰੋੜਾਂ ਲੋਕ ਰੋਜ਼ਾਨਾ ਇਸ ਐਪ ਦੀ ਵਰਤੋਂ ਕਰ ਰਹੇ ਹਨ। ਵਟਸਐਪ ‘ਤੇ ਹਰ ਰੋਜ਼ ਅਰਬਾਂ ਸੰਦੇਸ਼ ਅਤੇ ਵੀਡੀਓ ਭੇਜੇ ਜਾਂਦੇ ਹਨ। ਤੁਸੀਂ ਵੀ WhatsApp ਵਰਤ ਰਹੇ ਹੋਵੋਗੇ। ਤੁਸੀਂ ਵਟਸਐਪ ‘ਤੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸੰਦੇਸ਼ ਅਤੇ ਵੀਡੀਓ ਜ਼ਰੂਰ ਭੇਜਦੇ ਹੋਵੋਗੇ।

ਤੁਹਾਨੂੰ ਵੀ ਵਟਸਐਪ ‘ਤੇ ਹਰ ਰੋਜ਼ ਸੈਂਕੜੇ ਮੈਸੇਜ ਆਉਂਦੇ ਹੋਣਗੇ। ਇਨ੍ਹਾਂ ‘ਚੋਂ ਕਈ ਫਾਰਵਰਡ ਮੈਸੇਜ ਵੀ ਹੁੰਦੇ ਹਨ। ਅਸੀਂ ਇਹਨਾਂ ਸੰਦੇਸ਼ਾਂ ਨੂੰ ਵੀ ਬਿਨਾਂ ਸੋਚੇ ਸਮਝੇ ਅੱਗੇ ਭੇਜਦੇ ਦਿੰਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਕਿ ਜੋ ਮੈਸੇਜ ਜਾਂ ਵੀਡੀਓ ਤੁਸੀਂ ਦੂਜਿਆਂ ਨੂੰ ਫਾਰਵਰਡ ਕਰ ਰਹੇ ਹੋ, ਉਹ ਫਰਜ਼ੀ ਹਨ ਜਾਂ ਅਸਲੀ ?

ਤੁਹਾਨੂੰ ਦੱਸ ਦੇਈਏ ਕਿ ਕਈ ਵਾਰ ਅਸੀਂ ਅਣਜਾਣੇ ਵਿੱਚ ਫਰਜ਼ੀ ਖ਼ਬਰਾਂ ਅਤੇ ਅਫਵਾਹਾਂ ਫੈਲਾਉਣ ਵਾਲੇ ਸੰਦੇਸ਼ਾਂ ਨੂੰ ਸਾਂਝਾ ਕਰਦੇ ਹਾਂ। ਕਈ ਵਾਰ ਇਸ ਕਾਰਨ ਲੋਕ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਨ। ਹਾਲਾਂਕਿ ਜੇਕਰ ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖੋਗੇ ਤਾਂ ਤੁਸੀਂ ਇਨ੍ਹਾਂ ਫਰਜ਼ੀ ਸੰਦੇਸ਼ਾਂ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਕਿ ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਵਟਸਐਪ ‘ਤੇ ਆਇਆ ਮੈਸੇਜ ਫਰਜ਼ੀ ਹੈ ਜਾਂ ਨਹੀਂ।

ਜਾਅਲੀ ਲਿੰਕਾਂ ਦਾ ਪਤਾ ਕਿਵੇਂ ਲਗਾਇਆ ਜਾਵੇ

WhatsApp ‘ਤੇ ਕਈ ਤਰ੍ਹਾਂ ਦੇ ਲਿੰਕ ਹਨ। ਕਈ ਵਾਰ ਪੌਪਲਰ ਸਾਈਟਸ ਦੇ ਨਾਂ ‘ਤੇ ਅਜਿਹੇ ਫਰਜ਼ੀ ਲਿੰਕ ਵਾਇਰਲ ਕੀਤੇ ਜਾਂਦੇ ਹਨ। ਅਜਿਹੇ ਫਰਜ਼ੀ ਲਿੰਕਾਂ ਵਿੱਚ, ਉਪਭੋਗਤਾਵਾਂ ਨੂੰ ਇਨਾਮ ਜਾਂ ਕੋਈ ਪੇਸ਼ਕਸ਼ ਜਿੱਤਣ ਦਾ ਲਾਲਚ ਦਿੱਤਾ ਜਾਂਦਾ ਹੈ। ਅਜਿਹੇ ‘ਚ ਕਈ ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਬਿਨਾਂ ਸੋਚੇ ਸਮਝੇ ਇਨ੍ਹਾਂ ਲਿੰਕਾਂ ‘ਤੇ ਕਲਿੱਕ ਕਰਦੇ ਹਨ ਅਤੇ ਸਾਈਬਰ ਅਪਰਾਧੀਆਂ ਦੇ ਜਾਲ ‘ਚ ਫਸ ਜਾਂਦੇ ਹਨ।

ਹਾਲਾਂਕਿ, ਜੇਕਰ ਧਿਆਨ ਦਿੱਤਾ ਜਾਂਦਾ ਹੈ, ਤਾਂ ਅਜਿਹੇ ਸੰਦੇਸ਼ਾਂ ਵਿੱਚ ਗਲਤ ਸ਼ਬਦ-ਜੋੜ ਜਾਂ ਅਜੀਬ ਅੱਖਰ ਹੁੰਦੇ ਹਨ। ਜੇਕਰ ਤੁਸੀਂ ਅਜਿਹਾ ਕੁਝ ਦੇਖਦੇ ਹੋ ਤਾਂ ਤੁਰੰਤ ਸੁਚੇਤ ਹੋ ਜਾਓ।

ਤਾਜ਼ਾ ਖ਼ਬਰਾਂ 

ਕਈ ਵਾਰ ਵਟਸਐਪ ‘ਤੇ ਅਜਿਹੇ ਮੈਸੇਜ ਆਉਂਦੇ ਹਨ ਜਿਨ੍ਹਾਂ ‘ਤੇ ਯਕੀਨ ਕਰਨਾ ਮੁਸ਼ਕਿਲ ਹੁੰਦਾ ਹੈ। ਹਾਲਾਂਕਿ, ਜ਼ਿਆਦਾਤਰ ਮਾਮਲਿਆਂ ਵਿੱਚ ਅਜਿਹੇ ਸੰਦੇਸ਼ ਸੱਚ ਨਹੀਂ ਹੁੰਦੇ ਹਨ। ਅਜਿਹੇ ਸੰਦੇਸ਼ ਆਮ ਤੌਰ ‘ਤੇ ਬ੍ਰੇਕਿੰਗ ਨਿਊਜ਼ ਦੇ ਨਾਂ ‘ਤੇ ਆਉਂਦੇ ਹਨ। ਅਜਿਹੇ ‘ਚ ਜੇਕਰ ਅਜਿਹੇ ਮੈਸੇਜ ਤੁਹਾਡੇ ਕੋਲ ਆਉਂਦੇ ਹਨ ਤਾਂ ਉਨ੍ਹਾਂ ਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਸਰੋਤ ਦਾ ਪਤਾ ਲਗਾ ਲਓ। ਇਹ ਵੀ ਜਾਣਨ ਦੀ ਕੋਸ਼ਿਸ਼ ਕਰੋ ਕਿ ਇਸ ਸੰਦੇਸ਼ ਵਿੱਚ ਕਿੰਨੀ ਸੱਚਾਈ ਹੈ।

ਫਾਰਵਰਡ ਮੈਸੇਜ ਦੇ ਤੱਥਾਂ ਦੀ ਜਾਂਚ ਕਰੋ

WhatsApp ਨੇ ਸਾਲ 2018 ਵਿੱਚ ਫਾਰਵਰਡ ਮੈਸੇਜ ਫੀਚਰ ਜਾਰੀ ਕੀਤਾ ਸੀ। ਕੋਈ ਵੀਡੀਓ ਜਾਂ ਲਿੰਕ ਜਾਂ ਫਿਰ ਫੋਟੋ ਜਿਸ ਨੂੰ ਕਈ ਵਾਰ ਸ਼ੇਅਰ ਕੀਤਾ ਗਿਆ ਹੋਵੇ ਉਸ ‘ਤੇ ਫਾਰਵਡਿੰਗ ਵਾਲਾ ਟੈਗ ਲੱਗਿਆ ਹੁੰਦਾ ਹੈ।  ਇਸ ਵਿੱਚ, ਤੁਸੀਂ ਪ੍ਰਾਪਤ ਕੀਤੇ ਸੰਦੇਸ਼ਾਂ ਨੂੰ ਦੂਜੇ ਸੰਪਰਕਾਂ ਭੇਜਣ ਤੋਂ ਪਹਿਲਾਂ ਉਸ ਸੰਦੇਸ਼ ਦੇ ਤੱਥਾਂ ਦੀ ਜਾਂਚ ਕਰੋ। ਉਸ ਸੁਨੇਹੇ ਨੂੰ Google ‘ਤੇ ਖੋਜ ਕਰਕੇ ਉਸ ਦੀ ਅਸਲੀਅਤ ਜਾਣੋਂ।

ਧਰਮ ਅਤੇ ਅਫਵਾਹਾਂ ਨਾਲ ਸਬੰਧਤ ਸੰਦੇਸ਼

ਵਟਸਐਪ ‘ਤੇ ਕਈ ਤਰ੍ਹਾਂ ਦੇ ਧਾਰਮਿਕ ਸੰਦੇਸ਼ ਵੀ ਆਉਂਦੇ ਹਨ। ਕਈ ਵਾਰ ਅਜਿਹੇ ਸੁਨੇਹੇ ਵੀ ਆਉਂਦੇ ਹਨ ਜੋ ਦੰਗੇ ਭੜਕਾਉਣ ਦੀ ਸਮਰੱਥਾ ਰੱਖਦੇ ਹਨ। ਅਜਿਹੇ ਸੰਦੇਸ਼ਾਂ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਨ੍ਹਾਂ ‘ਚੋਂ ਕਈ ਸੰਦੇਸ਼ ਫਰਜ਼ੀ ਵੀ ਹਨ, ਜੋ ਜਾਣੇ-ਅਣਜਾਣੇ ‘ਚ WhatsApp ‘ਤੇ ਵਾਇਰਲ ਹੋ ਜਾਂਦੇ ਹਨ।

ਅਜਿਹੇ ਮੈਸੇਜ ਫਾਰਵਰਡ ਕਰਨ ਤੋਂ ਬਚੋ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕੇ। ਕਈ ਵਾਰ ਪੁਰਾਣੇ ਮੈਸੇਜ ਵੀ ਵਟਸਐਪ ‘ਤੇ ਨਵੇਂ ਤਰੀਕੇ ਨਾਲ ਵਾਇਰਲ ਕਰ ਦਿੱਤੇ ਜਾਂਦੇ ਹਨ। ਅਜਿਹੇ ‘ਚ ਪਹਿਲਾਂ ਇਨ੍ਹਾਂ ਮੈਸੇਜ ਨੂੰ ਚੈੱਕ ਕਰੋ ਅਤੇ ਫਿਰ ਹੀ ਇਨ੍ਹਾਂ ਨੂੰ ਫਾਰਵਰਡ ਕਰਨ ਬਾਰੇ ਸੋਚੋ।

hacklink al hack forum organik hit kayseri escort deneme bonusu veren siteler deneme bonusu veren siteler canlı casino siteleri grandpashabet bahis siteleri mariobet girişMostbetdeneme bonusu veren sitelerMostbetSnaptikgrandpashabetgrandpashabetmarsbahisSekabetbets10Paribahisbahsegel yeni girişbets10 girişcasibom girişcasibom 887 com girisbahiscasino girişbetturkeygamdom girişmobil ödeme bozdurma