ਸੰਗਰੂਰ ਵਿਚ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਮਹਿਲਾਂ ਚੌਂਕ ‘ਚ 2 ਕੈਂਟਰਾਂ ਦੀ ਚਪੇਟ ‘ਚ ਕਾਰ ਆ ਗਈ। ਹਾਦਸੇ ਵਿਚ ਬੱਚੇ ਸਣੇ 6 ਕਾਰ ਸਵਾਰ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਲਗਭਗ 2 ਵਜੇ ਇਹ ਕਾਰ ਸਵਾਰ ਮਾਲੇਰਕੋਟਲਾ ਦਰਗਾਹ ਤੋਂ ਮੱਥਾ ਟੇਕ ਕੇ ਸੁਨਾਮ ਜਾ ਰਹੇ ਸਨ ਤੇ ਰਸਤੇ ਵਿਚ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ ਤੇ 6 ਲੋਕਾਂ ਦੀ ਮੌ.ਤ ਹੋ ਗਈ।ਮ੍ਰਿਤਕਾਂ ਵਿਚ ਇੱਕ ਬੱਚਾ ਵੀ ਸ਼ਾਮਲ। ਇਹ ਲੋਕ ਮਾਲੇਰਕੋਟਲਾ ਬਾਬਾ ਹੈਦਰ ਸ਼ੇਖ ਦੀ ਦਰਗਾਹ ‘ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਮ੍ਰਿਤਕ ਸੁਨਾਮ ਦੇ ਪਿੰਡਾਂ ਦੇ ਰਹਿਣ ਵਾਲੇ ਸੀ।