07/27/2024 1:41 PM

PM ਮੋਦੀ ਦੀ ਕਲਮ ਦਾ ਕਮਾਲ, ‘Abundance in Millets’ ਗ੍ਰੈਮੀ ਐਵਾਰਡ ਲਈ ਹੋਇਆ ਨਾਮਜ਼ਦ

ਗ੍ਰੈਮੀ ਐਵਾਰਡ 2024 ਦੇ ਬੈਸਟ ਗਲੋਬਲ ਮਿਊਜ਼ਿਕ ਪਰਫਾਰਮੈਂਸ ਸ਼੍ਰੇਣੀ ਵਿਚ ਐਬਡੈਂਸ ਇਨ ਮਿਲੈਟਸ ਗੀਤ ਨੂੰ ਨਾਮਜ਼ਦ ਕੀਤਾ ਗਿਆ ਹੈ।ਇਹ ਉਹ ਗੀਤ ਹੈ ਜਿਸ ਨੂੰ ਲਿਖਣ ਵਿਚ ਪੀਐੱਮ ਮੋਦੀ ਨੇ ਫਾਲੂ ਤੇ ਉਨ੍ਹਾਂ ਦੇ ਪਤੀ ਗੌਰਵ ਸ਼ਾਹ ਦੀ ਮਦਦ ਕੀਤੀ ਸੀ। ਗ੍ਰੈਮੀ ਐਵਾਰਡਸ 2024 ਦੀ ਲਿਸਟ ਵਿਚ ‘ਐਬਡੈਂਸ ਇਨ ਮਿਲੈਟਸ’ ਦਾ ਨਾਂ ਵੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਿੰਗਰ ਫਾਲਗੁਨੀ ਸ਼ਾਹ ਤੇ ਗੌਰਵ ਸ਼ਾਹ ਨਾਲ ਇਸ ਗਾਣੇ ਨੂੰ ਲਿਖਿਆ ਹੈ।

ਇਹ ਪਹਿਲੀ ਵਾਰ ਹੈ ਜਦੋਂ ਕਿਸੇ ਰਾਜਨੇਤਾ ਨੂੰ ਦੁਨੀਆ ਦੇ ਸਭ ਤੋਂ ਵੱਕਾਰੀ ਗ੍ਰੈਮੀ ਨਾਮਜ਼ਦਗੀ ਵਿੱਚ ਸਥਾਨ ਪ੍ਰਾਪਤ ਕੀਤਾ ਹੈ। ਇਹ ਗਾਣੇ ਵਿਚ ਮਿਲੈਟਸ ਫੂਡ ਯਾਨੀ ਬਾਜਰੇ ਦੀ ਖੇਤੀ ਅਤੇ ਅਨਾਜ ਦੇ ਰੂਪ ਵਿੱਚ ਇਸਦੀ ਉਪਯੋਗਤਾ ਬਾਰੇ ਗੱਲ ਕੀਤੀ ਗਈ ਹੈ।

ਪੀਐੱਮ ਮੋਦੀ ਦੇ ਸੁਝਾਅ ‘ਤੇ ਸਾਲ 2023 ਨੂੰ ‘ਅੰਤਰਰਾਸ਼ਟਰੀ ਮਿਲੇਟਸ ਸਾਲ’ ਵਜੋਂ ਮਨਾਇਆ ਜਾ ਰਿਹਾ ਹੈ। ਪੀਐੱਮ ਮੋਦੀ ਲਗਾਤਾਰ ਦੇਸ਼ ਦੇ ਮੋਟੇ ਅਨਾਜਾਂ ਨੂੰ ਭੋਜਨ ਦਾ ਮੁੱਖ ਹਿੱਸਾ ਬਣਾਉਣ ‘ਤੇ ਜ਼ੋਰ ਦਿੰਦੇ ਰਹੇ ਹਨ। ਇਸੇ ਲੜੀ ਵਿਚ ਪੀਐੱਮ ਮੋਦੀ ਨੇ ਦੁਨੀਆ ਨੂੰ ਮੋਟੇ ਅਨਾਜ ਦੇ ਫਾਇਦਿਆਂ ਤੋਂ ਜਾਣੂ ਕਰਾਉਣ ਲਈ ਗ੍ਰੈਮੀ ਪੁਰਸਕਾਰ ਜੇਤੂ ਫਾਲਗੁਨੀ ਸ਼ਾਹ ਤੇ ਉਨ੍ਹਾਂ ਦੇ ਪਤੀ ਗੌਰਵ ਸ਼ਾਹ ਨਾਲ ਇਕ ਗੀਤ ਲਿਖਿਆ ਸੀ।

ਐਬਡੈਂਸ ਇਨ ਮਿਲਟਸ 16 ਜੂਨ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫਾਲਗੁਨੀ ਸ਼ਾਹ ਨੇ ਖੁਦ ਦੱਸਿਆ ਸੀ ਕਿ ਇਸ ਗੀਤ ਨੂੰ ਮੈਂ ਅਤੇ ਮੇਰੇ ਪਤੀ ਗੌਰਵ ਸ਼ਾਹ ਨੇ ਮਿਲ ਕੇ ਲਿਖਿਆ ਹੈ। ਉਨ੍ਹਾਂ ਦੱਸਿਆ ਸੀ ਕਿ ਇਹ ਗੀਤ ਕੌਮਾਂਤਰੀ ਮੋਟਾ ਅਨਾਜ ਸਾਲ ਦਾ ਜਸ਼ਨ ਮਨਾਉਣ ਲਈ ਤਿਆਰ ਕੀਤਾ ਗਿਆ ਹੈ ਜਿਸ ਵਿਚ ਪੀਐੱਮ ਮੋਦੀ ਵੀ ਨਜ਼ਰ ਆਏ ਹਨ। ਫਾਲੂ ਮੁਤਾਬਕ ਇਸ ਗੀਤ ਦੀ ਰਚਨਾ ਦੁਨੀਆ ਵਿਚ ਭੁੱਖਮਰੀ ਨੂੰ ਘੱਟ ਕਰਨ ਤੇ ਪੌਸ਼ਕ ਅਨਾਜ ਦੀ ਮਹੱਤਤਾ ਨੂੰ ਦੱਸਣ ਤੇ ਜਾਗਰੂਕਤਾ ਵਧਾਉਣ ਲਈ ਕੀਤੀ ਗਈ ਸੀ।

ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਰਾਜਨੇਤਾ ਖਾਸ ਕਰਕੇ ਕਿਸੇ ਦੇਸ਼ਦੇ ਪ੍ਰਧਾਨ ਮੰਤਰੀ ਨੂ ਦੁਨੀਆ ਦੇ ਸਭ ਤੋਂ ਵੱਕਾਰੀ ਗ੍ਰੈਮੀ ਨੋਮੀਨੇਸ਼ਨ ਵਿਚ ਜਗ੍ਹਾ ਮਿਲੀ ਹੋਵੇ। ਐਬਡੈਂਸ ਇਨ ਮਿਲੇਟਸ ਦਾ ਹਿੰਦੀ ਵਿਚ ਮਤਲਬ ਬਾਜਰਾ ਵਿਚ ਭਰਪੂਰਤਾ ਹੈ। ਐਬਡੈਂਸ ਇਨ ਮਿਲੇਟਸ ਦਾ ਮਿਊਜ਼ਿਕ ਵੀਡੀਓ ਭਾਰਤ ਵਿਚ ਬਾਜਰੇ ਦੀ ਖੇਤੀ ਨੂੰ ਦਿਖਾਉਂਦਾ ਹੈ।ਇਸ ਵਿਚ ਦਰਸਾਇਆ ਗਿਆ ਹੈ ਕਿ ਬਾਜਰਾ ਕਿਵੇਂ ਭੁੱਖ ਨੂੰ ਮਿਟਾਉਣ ਵਿਚ ਅਹਿਮ ਹੋ ਸਕਦਾ ਹੈ। ਬਾਜਰਾ ਇਕ ਮੋਟਾ ਅਨਾਜ ਹੁੰਦਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੁਨੀਆ ਭਰ ਦੇ ਦੇਸ਼ਾਂ ਨੂੰ ਮੋਟਾ ਅਨਾਜ ਉਗਾਉਣ ਤੇ ਖਾਣ ਲਈ ਕਈ ਵਾਰ ਕਹਿ ਚੁੱਕੇ ਹਨ।