02/24/2024 7:34 AM

ਮੋਦੀ ਨੇ ਭਾਰਤ ਦੀ ਆਤਮਾ ਵਿੱਚ ਮੁੜ ਜਵਾਲਾ ਪੈਦਾ ਕੀਤੀ : ਪਰਮਜੀਤ ਸਿੰਘ ਗਿੱਲ 

ਬਟਾਲਾ (ਬੱਬਲੂ) ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ 500 ਸਾਲਾ ਤੋਂ ਵੱਧ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਅਤੇ ਦੁਨੀਆ ਭਰ ਦੀਆਂ ਸੰਗਤਾਂ ਹੁਣ ਭਗਵਾਨ ਸ੍ਰੀ ਰਾਮ ਜੀ ਦੇ ਅਯੋਧਿਆ ਵਿਖੇ ਬਿਰਾਜਮਾਨ ਹੋਣ ‘ਤੇ ਉਮੰਗ ਅਤੇ ਖੁਸ਼ੀ ਵਿੱਚ ਹਨ।

ਗਿੱਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਅਯੋਧਿਆ ਦੀ ਧਰਤੀ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਵੀ ਪ੍ਰਧਾਨ ਮੰਤਰੀ ਨੇ ਅਯੋਧਿਆ ਵਿਖੇ ਪਹੁੰਚ ਕਿ ਸ੍ਰੀ ਰਾਮ ਜਨਮ ਭੂਮੀ ਨੂੰ ਮੁੜ ਸੁਰਜੀਤ ਕਰਨ ਦਾ ਯਤਨ ਕੀਤਾ ਸੀ। ਗਿੱਲ ਨੇ ਕਿਹਾ ਕਿ ਮੋਦੀ ਸਭ ਤੋਂ ਘੱਟ ਸਮੇਂ ਵਿੱਚ ਸਭ ਤੋਂ ਵੱਧ ਵਾਰ ਅਯੋਧਿਆ ਵਿਖੇ ਆਉਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨਾਂ ਦੇ ਨਾਮ ਤੇ ਇਹ ਰਿਕਾਰਡ ਵੀ ਬਣ ਚੁੱਕਾ ਹੈ ਉਥੇ ਅੱਜ ਅਯੋਧਿਆ ਨਗਰੀ ਸਾਰੇ ਸੰਸਾਰ ਵਿੱਚ ਉਭਰ ਕੇ ਜੇਕਰ ਮੁਰ ਸਾਹਮਣੇ ਆਈ ਹੈ ਤਾਂ ਉਹ ਮੋਦੀ ਦੇ ਅਨਥਕ ਯਤਨਾਦੇ ਸਦਕਾ ਹੀ ਹੈ। ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਭਾਰਤ ਦੀ ਆਤਮਾ ਵਿੱਚ ਮੁੜ ਜਵਾਲਾ ਪੈਦਾ ਕਰ ਦਿੱਤੀ ਹੈ ਅਤੇ ਸਨਾਤਨ ਸੰਸਕ੍ਰਿਤੀ ਨੂੰ ਸੁਰਜੀਤ ਕਰਕੇ ਕਰੋੜਾਂ ਰਾਮ ਭਗਤਾਂ ਨੂੰ ਖੁਸ਼ੀ ਦਾ ਅਹਿਸਾਸ ਕਰਵਾਇਆ ਹੈ।

ਗਿਲ ਨੇ ਕਿਹਾ ਕਿ ਅਯੁੱਧਿਆ ਦੇਸ਼ ਦੀ ਸਭ ਤੋਂ ਸੁੰਦਰ ਨਗਰੀ ਬਣਨ ਜਾ ਰਹੀ ਹੈ ਤੇ ਬੀਤੀ ਕੱਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਜਿਸ ਤਰ੍ਹਾਂ ਹਜ਼ਾਰਾਂ ਕਰੋੜਾਂ ਦੇ ਪ੍ਰੋਜੈਕਟ ਵਿਕਾਸ ਵਾਸਤੇ ਸ਼ੁਰੂ ਕੀਤੇ ਗਏ ਹਨ ਉਸ ਨਾਲ ਆਉਣ ਵਾਲੇ ਦਿਨਾਂ ਵਿੱਚ ਅਯੋਧਿਆ ਨਗਰੀ ਦੀ ਵਿਕਾਸ ਪੱਖੋਂ ਦਿੱਖ ਬਦਲ ਜਾਵੇਗੀ।

ਗਿੱਲ ਨੇ ਕਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਨ ਦਾ ਨਿਰਮਾਣ ਹੀ ਨਹੀਂ ਕਰਵਾਇਆ ਸਗੋਂ ਅਯੋਧਿਆ ਨੂੰ ਚਾਰ ਅਤੇ ਛੇ ਲੇਨ ਰੋਡ ਨਾਲ ਕਨੈਕਟਿਵਿਟੀ ਦਿੱਤੀ ਹੈ ,ਨਵੇਂ ਰੇਲਵੇ ਸਟੇਸ਼ਨ ਦੀ ਸੌਗਾਤ ਅਤੇ ਨਵਾਂ ਏਅਰਪੋਰਟ ਇੱਕ ਤੋਹਫੇ ਵਜੋਂ ਦਿੱਤਾ। ਜਿਸ ਰਾਹੀਂ ਅਯੋਧਿਆ ਵਿਖੇ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪ੍ਰਭੂ ਸ਼੍ਰੀ ਰਾਮ ਦੇ ਦਰਸ਼ਨ ਕਰਨ ਆਸਾਨੀ ਨਾਲ ਆ ਜਾ ਸਕਣਗੇ।

ਗਿੱਲ ਨੇ ਕਿਹਾ ਕਿ 22 ਜਨਵਰੀ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵ ਰੱਖਦਾ ਹੈ ਅਤੇ ਇਸ ਦਿਨ ਨੂੰ ਇਤਿਹਾਸਕ ਅਤੇ ਯਾਦਗਾਰੀ ਬਣਾਉਣ ਲਈ ਸਾਰੇ ਦੇਸ਼ ਵਾਸੀਆਂ ਅਤੇ ਸਨਾਤਨ ਪ੍ਰੇਮੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਵਿੱਚ ਦੀਪਮਾਲਾ ਕਰਨ ਅਤੇ ਖੁਸ਼ੀ ਮਨਾਉਣ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਕੇ ਸ੍ਰੀ ਰਾਮ ਚੰਦਰ ਜੀ ਦੇ ਅਯੋਧਿਆ ਵਿਖੇ ਬਿਰਾਜਮਾਨ ਹੋਣ ਦੇ ਇਸ ਉਤਸਵ ਦੇ ਗਵਾਹ ਬਣਨ।