ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ‘ਚ ਰਾਜ ਬਖਸ਼ ਕੰਬੋਜ ਵੱਲੋਂ ਲੋਕ ਮਿਲਣੀ ਤਹਿਤ ਬੈਠਕਾਂ ਦਾ ਦੌਰ ਜਾਰੀ
ਬੀ ਜੇ ਪੀ ਤੇ ਆਪ ਤੋਂ ਲੋਕਾਂ ਦਾ ਮੋਹ ਭੰਗ
ਅਰਨੀਵਾਲਾ,7 ਜਨਵਰੀ(ਪ੍ਰਦੀਪ ਸਿੰਘ-ਬਿੱਟੂ): ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ.ਬੀ.ਸੀ ਚੇਅਰਮੈਨ ਰਾਜ ਬਖਸ਼ ਵੱਲੋਂ ਆਪਣੇ ਹਲਕੇ ਦੇ ਵਿੱਚ ਵੱਖ ਵੱਖ ਪਿੰਡ ਜਿਸ ‘ਚ ਫਲੀਆਂ ਵਾਲਾ, ਪੱਕੇ ਕਾਲੇ ਵਾਲਾ, ਲੱਡੂ ਵਾਲਾ ਉਤਾੜ,ਕੱਟੀਆਂ ਵਾਲਾ ਤੇ ਢਾਬ ਖੜਿਆਲ ਦੇ ਵਰਕਰਾਂ ਨਾਲ ਲੋਕ ਮਿਲਣੀ ਕੀਤੀ ਗਈ। ਜਿਸ ‘ਚ ਸਮੂਹ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਜ ਬਖਸ਼ ਕੰਬੋਜ ਚੇਅਰਮੈਨ ਓ.ਬੀ.ਸੀ ਨੇ ਸਮੂਹ ਵਰਕਰਾਂ ਨੂੰ 2024 ਦੀਆਂ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਾਰੇ ਪੁਰਾਣੇ ਕਾਂਗਰਸੀ ਸਾਥੀ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਸਾਡੀ ਕਦੇ ਕਿਸੇ ਸਾਥੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਕਾਂਗਰਸ ਪਾਰਟੀ ਹਮੇਸ਼ਾ ਇਕਜੁੱਟ ਸੀ ਤੇ ਇਕਜੁੱਟ ਰਹੇਗੀ। ਇਸ ਵਾਰ ਪੰਜਾਬ ਕਾਂਗਰਸ ਪਾਰਟੀ ਦੇ ਸਾਰੇ ਸੰਸਦੀ ਉਮੀਦਵਾਰ ਜਿੱਤਣਗੇ ਅਤੇ ਕੇਂਦਰ ‘ਚ ਕਾਂਗਰਸ ਦੀ ਸਰਕਾਰ ਬਣੇਗੀ। ਭਾਰਤ ਦੇ ਲੋਕ ਕੇਂਦਰ ‘ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਕਾਂਗਰਸ ਹਾਈਕਮਾਂਡ ਮੈਡਮ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਿਕਾ ਅਰਜੁਨ ਖੜਗੇ, ਪ੍ਰਿਯੰਕਾ ਗਾਂਧੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜਾ ਅਮਰਿੰਦਰ ਸਿੰਘ ਉਭਰਦੇ ਪੰਜਾਬ ਕਾਂਗਰਸ ਪ੍ਰਧਾਨ, ਪ੍ਰਤਾਪ ਬਾਜਵਾ ਅਤੇ ਸਾਰੇ ਸੀਨੀਅਰ ਆਗੂਆਂ ਦਾ ਸਤਿਕਾਰ ਕਰਦੇ ਹਾਂ।
ਇਸ ਮੌਕੇ ਰਾਜ ਬਖਸ਼ ਕੰਬੋਜ ਚੇਅਰਮੈਨ ਨੇ ਕਿਹਾ ਹਰ ਪਿੰਡ ਦੇ ਕਾਂਗਰਸ ਬੂਥ ਲੈਵਲ ਦੀ ਕਮੇਟੀ ਚੋਂ ਤਕਰੀਰਬਨ ਔਰਤਾਂ ਦੀ 50% ਰਾਖਵੇਂਕਰਨ ਸਮੇਤ 21 ਦੇ ਕਰੀਬ ਕਾਂਗਰਸੀ ਮੈਂਬਰ ਬਣਾਉਣ ਲਈ ਪ੍ਰੇਰਿਤ ਕੀਤਾ। ਸਮੂਹ ਵੱਖ ਵੱਖ ਪਿੰਡਾਂ ਦੇ ਵਰਕਰਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਰਾਜ ਬਖਸ਼ ਕੰਬੋਜ ਚੇਅਰਮੈਨ ਓ.ਬੀ.ਸੀ ਪੰਜਾਬ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਕਾਂਗਰਸੀ ਰਹੇ ਹਨ ਅਤੇ ਕਾਂਗਰਸੀ ਹੀ ਰਹਿਣਗੇ ਅਤੇ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਰਾਜ ਬਖਸ਼ ਕੰਬੋਜ ਚੇਅਰਮੈਨ ਓ.ਬੀ.ਸੀ ਪੰਜਾਬ ਨੇ ਕਿਹਾ ਕਿ ਲੋਕ ਹੁਣ ਬੀਜੇਪੀ ਤੇ ਆਮ ਆਦਮੀ ਸਰਕਾਰ ਤੋਂ ਤੰਗ ਆ ਚੁੱਕੇ ਹਨ। ਪੰਜਾਬ ‘ਚ ਰਜਿਸਟਰੀਆਂ ਬੰਦ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹੁਣ ਹਲਕਾ ਜਲਾਲਾਬਾਦ ‘ਚ ਬਿਜਲੀ ਦੇ ਨਵੇਂ ਕੁਨੈਕਸ਼ਨ ਬੰਦ ਕਰ ਦਿੱਤੇ ਗਏ ਹਨ। ਜਿਸ ਕਾਰਨ ਇਲਾਕੇ ਦੇ ਲੋਕ ਪਰੇਸ਼ਾਨ ਹਨ। ਹੁਣ ਲੋਕਾਂ ਦਾ ਝੁਕਾਅ ਕਾਂਗਰਸ ਵੱਲ ਵੱਧ ਰਿਹਾ ਹੈ। ਬੀਤੇ ਕੁਝ ਹੀ ਦਿਨਾਂ ‘ਚ ਹੋਰ ਪਾਰਟੀਆਂ ਨੂੰ ਛੱਡ ਕੇ ਲੋਕ ਕਾਂਗਰਸ ‘ਚ ਸ਼ਾਮਲ ਹੋਏ ਤੇ ਹੋ ਰਹੇ ਹਨ। ਬੀਜੇਪੀ ਦੀ ਕੇਂਦਰ ਸਰਕਾਰ ਵੀ ਲੋਕ ਮਾਰੂ ਬਿੱਲ ਲਿਆ ਕੇ ਦੇਸ਼ ਦਾ ਘਾਣ ਕਰਨ ਤੇ ਲੱਗੀ ਹੋਈ ਹੈ। ਪਹਿਲਾਂ ਕਿਸਾਨੀ ਬਿੱਲ ਲਿਆਈ ਤੇ ਹੁਣ ਡਰਾਈਵਰ ਤੇ ਕਾਨੂੰਨ ਬਣਾ ਕੇ। ਦੇਸ਼ ਦਾ ਬੇੜਾ ਗਰਕ ਕਰਨ ਤੇ ਲੱਗੀ ਹੋਈ ਹੈ ਅਤੇ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ‘ਚ ਦੋਵਾਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ।