ਅੱਜ ਦੇਸ਼ ਭਰ ‘ਚ ਇਨਕਮ ਟੈਕਸ ਵਿਭਾਗ ਹਰਕਤ ‘ਚ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਸਿਆਸੀ ਫੰਡਿੰਗ ਮਾਮਲੇ ‘ਚ ਦੇਸ਼ ਭਰ ‘ਚ 50 ਤੋਂ ਜ਼ਿਆਦਾ ਥਾਵਾਂ ‘ਤੇ ਛਾਪੇਮਾਰੀ ਕਰ ਰਿਹਾ ਹੈ। ਆਈਟੀ (IT) ਟੀਮਾਂ ਦਿੱਲੀ ਤੋਂ ਉੱਤਰਾਖੰਡ ਅਤੇ ਰਾਜਸਥਾਨ ਵਰਗੇ ਰਾਜਾਂ ਤੱਕ ਪਹੁੰਚ ਗਈਆਂ ਹਨ। ਦੱਸਿਆ ਗਿਆ ਹੈ ਕਿ ਦਿੱਲੀ ਦੇ ਕਈ ਕਾਰੋਬਾਰੀ ਟੈਕਸ ਚੋਰੀ ਦੇ ਮਾਮਲੇ ‘ਚ ਇਨਕਮ ਟੈਕਸ ਦੇ ਰਡਾਰ ‘ਤੇ ਹਨ। ਜੈਪੁਰ ‘ਚ ਵੀ ਕਾਰੋਬਾਰੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ।
