03/01/2024 11:06 PM

WhatsApp Free Calling ਹੁਣ ਨਹੀਂ ਹੋਵੇਗੀ ਮੁਫਤ, ਦੇਣੇ ਪੈਣਗੇ ਪੈਸੇ

ਵਟਸਐਪ (Whatsapp) ਦੇ ਨਾਲ-ਨਾਲ ਫੇਸਬੁੱਕ, ਇੰਸਟਾਗ੍ਰਾਮ ਵਰਗੀਆਂ ਹੋਰ ਸਾਰੀਆਂ ਸੋਸ਼ਲ ਮੀਡੀਆ ਐਪਾਂ ‘ਤੇ ਤੁਸੀਂ ਮੁਫਤ ਵੀਡੀਓ ਕਾਲਿੰਗ ਜਾਂ ਮੁਫਤ ਵਾਇਸ ਕਾਲਿੰਗ ਦਾ ਲਾਭ ਲੈਂਦੇ ਹੋ, ਪਰ ਹੁਣ ਤੁਹਾਡੇ ਲਈ ਇੱਕ ਬੁਰੀ ਖਬਰ ਹੈ। ਹੁਣ ਇਹ ਐਪਸ ਆਪਣੇ ਯੂਜ਼ਰਸ ਨੂੰ ਮੁਫਤ ਕਾਲਿੰਗ ਦੀ ਸਹੂਲਤ ਨਹੀਂ ਦੇ ਸਕਣਗੇ। ਜੇਕਰ TRAI ਦਾ ਪ੍ਰਸਤਾਵ ਲਾਗੂ ਹੁੰਦਾ ਹੈ, ਤਾਂ ਤੁਹਾਨੂੰ ਕਾਲ ਕਰਨ ਲਈ ਚਾਰਜ ਦੇਣਾ ਪੈ ਸਕਦਾ ਹੈ।

ਦੂਰਸੰਚਾਰ ਵਿਭਾਗ ਦਾ ਪ੍ਰਸਤਾਵ

The Economic Times ਦੀ ਇੱਕ ਰਿਪੋਰਟ ਮੁਤਾਬਕ ਟੈਲੀਕਾਮ ਵਿਭਾਗ ਨੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI)  ਨੂੰ ਇੰਟਰਨੈੱਟ ਆਧਾਰਿਤ ਕਾਲਾਂ ਨੂੰ ਨਿਯਮਤ ਕਰਨ ਦੇ ਪ੍ਰਸਤਾਵ ‘ਤੇ ਆਪਣੇ ਵਿਚਾਰ ਦੇਣ ਲਈ ਕਿਹਾ ਸੀ। TRAI  ਨੇ ਸਾਲ 2008 ਵਿੱਚ ਇਸ ਪ੍ਰਸਤਾਵ ਨੂੰ ਵਾਪਸ ਕਰ ਦਿੱਤਾ ਸੀ। ਅਸਲ ਵਿੱਚ, ਉਸ ਸਮੇਂ ਭਾਰਤ ਵਿੱਚ ਇੰਟਰਨੈਟ ਦਾ ਵਿਕਾਸ ਸ਼ੁਰੂ ਹੋਇਆ ਸੀ। ਹੁਣ ਡਿਜ਼ੀਟਲ ਦੀ ਵਧਦੀ ਦੁਨੀਆ ਨੂੰ ਦੇਖਦੇ ਹੋਏ ਦੂਰਸੰਚਾਰ ਵਿਭਾਗ ਨੇ ਫਿਰ ਤੋਂ ਇਸ ਪ੍ਰਸਤਾਵ ਨੂੰ ਅੱਗੇ ਵਧਾਇਆ ਹੈ ਅਤੇ ਟਰਾਈ ਨੂੰ ਇਸ ‘ਤੇ ਵਿਚਾਰ ਕਰਨ ਲਈ ਕਿਹਾ ਹੈ। ਦੂਰਸੰਚਾਰ ਵਿਭਾਗ ਦੁਆਰਾ ਸੰਪੂਰਨ ਉਦਯੋਗ ਲਈ ਇੱਕੋ ਸੇਵਾ, Same Service, Same Rules ‘ਤੇ ਕੰਮ ਕਰਨ ਦਾ ਵਿਚਾਰ ਪੇਸ਼ ਕੀਤਾ ਗਿਆ ਹੈ।

ਕੀ ਇੰਟਰਨੈੱਟ ‘ਤੇ ਮੁਫਤ ਕਾਲਿੰਗ ਦੀ ਸਹੂਲਤ ਖਤਮ ਹੋ ਜਾਵੇਗੀ?

ਟਰਾਈ ਨੇ 2008 ‘ਚ ਕਿਹਾ ਸੀ ਕਿ Internet Service Providers ਨੂੰ General Telephone Network ‘ਤੇ ਇੰਟਰਨੈੱਟ ਕਾਲ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਉਨ੍ਹਾਂ ਨੂੰ ਇੰਟਰ ਕੁਨੈਕਸ਼ਨ ਚਾਰਜ ਦੇਣਾ ਹੋਵੇਗਾ। ਇਸ ਦੇ ਨਾਲ ਹੀ ਵੈਧ ਇੰਟਰਸੈਪਸ਼ਨ ਉਪਕਰਣਾਂ ਦੀ ਸਥਾਪਨਾ ਜ਼ਰੂਰੀ ਹੋਵੇਗੀ ਅਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਦੀ ਪਾਲਣਾ ਕਰਨੀ ਪਵੇਗੀ। ਉਸ ਤੋਂ ਬਾਅਦ 2016-17 ਵਿੱਚ ਦੁਬਾਰਾ ਫੀਡਬੈਕ ਦਿੱਤਾ ਗਿਆ। ਖਬਰਾਂ ਮੁਤਾਬਕ ਟੈਲੀਕਾਮ ਵਿਭਾਗ ਇਨ੍ਹਾਂ ਗੱਲਾਂ ‘ਤੇ ਫਿਰ ਤੋਂ ਵਿਚਾਰ ਕਰ ਰਿਹਾ ਹੈ।

ਲੰਬੇ ਸਮੇਂ ਤੋਂ, ਟੈਲੀਕਾਮ ਆਪਰੇਟਰ (Telecom Operator) ਸਾਰੀਆਂ ਇੰਟਰਨੈਟ-ਅਧਾਰਤ ਕਾਲਿੰਗ ਅਤੇ ਮੈਸੇਜਿੰਗ ਸੇਵਾਵਾਂ ਲਈ ਉਹੀ ਕਾਨੂੰਨ ਲਾਗੂ ਕਰਨਾ ਚਾਹੁੰਦੇ ਹਨ, ਜਿਵੇਂ ਕਿ ਇਹ ਟੈਲੀਕਾਮ ਆਪਰੇਟਰਾਂ ਅਤੇ ਇੰਟਰਨੈਟ ਸੇਵਾ ਪ੍ਰਦਾਤਾਵਾਂ (Inernet Service Provider) ਲਈ ਹੈ।