ਬਾਲੀਵੁੱਡ ਫ਼ਿਲਮ `ਬ੍ਰਹਮਾਸਤਰ` ਭਾਵੇਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਰਹੀ ਹੈ। ਇਸ ਫ਼ਿਲਮ ਦਾ ਆਲੀਆ ਭੱਟ ਤੇ ਹੋਰ ਸਟਾਰ ਕਾਸਟ ਨੇ ਰੱਜ ਕੇ ਪ੍ਰਚਾਰ ਕੀਤਾ ਹੈ। ਫ਼ਿਲਮ ਦਾ ਪ੍ਰਚਾਰ ਕਰਨ ਤੱਕ ਤਾਂ ਠੀਕ ਸੀ, ਪਰ ਹੁਣ ਫ਼ਿਲਮ ਲੋਕਾਂ ਨੂੰ ਜ਼ਬਰਦਸਤੀ ਦਿਖਾਉਣ ਲਈ ਵੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜੀ ਹਾਂ, ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੇ ਟੀਵੀ ਚੈਨਲਾਂ ਤੇ ਫ਼ਿਲਮ ਦੀ ਪੀਆਰ ਟੀਮ ਵੱਲੋਂ ਝੂਠ ਫੈਲਾਇਆ ਜਾ ਰਿਹਾ ਹੈ ਕਿ ਫ਼ਿਲਮ ਨੇ ਮਹਿਜ਼ 2 ਦਿਨਾਂ `ਚ ਹੀ 225 ਕਰੋੜ ਦੀ ਕਮਾਈ ਕਰ ਲਈ ਹੈ। ਇਹ ਅਸੀਂ ਨਹੀਂ ਕਹਿ ਰਹੇ। ਇਹ ਕਹਿ ਰਿਹਾ ਹੈ ਟਵਿੱਟਰ। ਟਵਿੱਟਰ ਨੇ ਅਸਲੀਅਤ ਖੋਲ ਹੀ ਦਿਤੀ ਹੈ ਕਿ ਬ੍ਰਹਮਾਸਤਰ ਫ਼ਿਲਮ ਕਿੰਨੀ ਵਧੀਆ ਹੈ।
ਟਵਿੱਟਰ ਤੇ ਕਈ ਲੋਕਾਂ ਨੇ ਫ਼ਿਲਮ ਨੂੰ ਲੈਕੇ ਆਪੋ ਆਪਣੇ ਸ਼ਹਿਰਾਂ ਦਾ ਹਾਲ ਬਿਆਨ ਕੀਤਾ ਹੈ। ਇੱਕ ਯੂਜ਼ਰ ਨੇ ਤਾਂ ਫ਼ਿਲਮ ਦੇ ਸ਼ੋਅ ਦੀਆਂ ਟਿਕਟਾਂ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਦਿਖਾਇਆ ਕਿ ਜਦੋਂ ਥੀਏਟਰ ਖਾਲੀ ਹਨ। ਕੋਈ ਸ਼ੋਅ ਬੁੱਕ ਨਹੀਂ ਹੋ ਰਿਹਾ ਹੈ ਤਾਂ ਫ਼ਿਰ ਫ਼ਿਲਮ ਰਿਕਾਰਡਤੋੜ ਕਮਾਈ ਕਿਵੇਂ ਕਰ ਰਹੀ ਹੈ।
ਅਜਿਹੇ `ਚ ਸਵਾਲ ਇਹ ਉੱਠਦਾ ਹੈ ਕਿ ਜਦੋਂ ਫ਼ਿਲਮ ਦੀ ਕਹਾਣੀ, ਸਕ੍ਰੀਨਪਲੇ ਲੋਕਾਂ ਨੂੰ ਪਸੰਦ ਨਹੀਂ ਆਇਆ ਤਾਂ ਫ਼ਿਲਮ ਵਧੀਆ ਕਮਾਈ ਕਿਵੇਂ ਕਰ ਰਹੀ ਹੈ? ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਵੀ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਬੜਾ ਮਾਣ ਮਹਿਸੂਸ ਕੀਤਾ ਸੀ ਕਿ ਫ਼ਿਲਮ ਦੀ ਕਮਾਈ ਇੰਨੇ ਕਰੋੜ ਹੋ ਗਈ ਹੈ।
ਜੇ ਲੋਕ ਟਵਿੱਟਰ ਤੇ ਸੱਚ ਕਹਿ ਰਹੇ ਹਨ ਤਾਂ ਇਸ ਦਾ ਮਤਲਬ ਕਿ ਆਮ ਜਨਤਾ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ। ਜ਼ਬਰਦਸਤੀ ਫ਼ਿਲਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਇੰਪਰੈੱਸ ਹੋ ਕੇ ਫ਼ਿਲਮ ਦੇਖਣ ਜਾਣ। ਲੋਕਾਂ ਨੂੰ ਫ਼ਿਲਮ ਚੰਗੀ ਲੱਗੇ ਜਾਂ ਨਾ ਲੱਗੇ। ਇਸ ਗੱਲ ਤੋਂ ਕਿਸੇ ਨੂੰ ਕੋਈ ਲੈਣ ਦੇਣ ਨਹੀਂ ਬੱਸ ਫ਼ਿਲਮ ਨਿਰਮਾਤਾਵਾਂ ਨੂੰ ਆਪਣਾ ਖਰਚਾ ਕੱਢਣ ਦੀ ਪਈ ਹੈ।