ਜਲੰਧਰ (EN) ਕਿਸਾਨੀ ਮੰਗਾਂ ਨੂੰ ਲੇ ਕੇ ਦਿੱਲੀ ਦੀਆਂ ਬਰੂਹਾਂ ਤੇ ਲੱਗੇ ਮੋਰਚੇ ਇਕ ਮਹੀਨੇ ਨੂੰ ਪਾਰ ਕਰ ਚੁੱਕੇ ਹਨ ਪਰ ਸਰਕਾਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ ।ਕਿਸਾਨ ਮਜ਼ਦੂਰ ਆਪਣੀਆਂ ਜਾਨਾਂ ਗਵਾ ਰਹੇ ਹਨ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਅਤੇ ਪਿਛਲੇ ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾਂ ਕਰਕੇ ਦੇਸ਼ ਦੀ ਜਨਤਾ ਨਾਲ ਧ੍ਰੋਹ ਕਮਾ ਰਹੀ ਹੈ ।ਸਰਕਾਰ ਦਾ ਅਜਿਹਾ ਤਾਨਾਸ਼ਾਹ ਰਵੱਈਆ ਲੋਕਤੰਤਰ ਦੇ ਹਾਣ ਦਾ ਨਹੀਂ ਹੈ ਅਤੇ ਨਾ ਕਾਬਲ ਏ ਬਰਦਾਸ਼ਤ ਹੈ ।ਇਸ ਮੌਕੇ ਤੇ ਸਰਕਾਰ ਦੇ ਇਸ ਗੈਰ ਜ਼ਿੰਮੇਵਾਰ ਰਵੱਈਏ ਤੇ ਪ੍ਰਤੀ ਕਿਰਿਆ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜਲੰਧਰ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਕਿਹਾ ਹੈ ਕਿ ਬੇ ਸ਼ੱਕ ਸਰਕਾਰ ਆਪਣੀ ਹੱਠ ਧਰਮੀ ਨਹੀਂ ਤਿਆਗ ਰਹੀ ਅਤੇ ਬਦਲਾਉ ਦੀ ਜਗਾ ਬਦਲੇ ਦੀ ਨੀਅਤ ਨਾਲ ਕੰਮ ਕਰ ਰਹੀ ਹੈ ਪਰ ਕਿਸਾਨ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਨੂੰ ਲੇ ਕੇ ਸੁਚੇਤ ਹਨ ਅਤੇ ਕਿਸੇ ਵੀ ਹਾਲਾਤ ਵਿੱਚ ਆਪਣੇ ਹੱਕ ਲੇ ਕੇ ਹੀ ਰਹਿਣਗੇ ਅਤੇ ਮੋਰਚੇ ਦੀ ਚੜਦੀ ਕਲਾ ਵਾਸਤੇ ਸਾਡੇ ਲਗਾਤਾਰ ਜੱਥੇ ਮੋਰਚੇ ਵਿੱਚ ਪਹੁੰਚ ਰਹੇ ਹਨ ।ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੇ ਹੱਕ ਲੇਣੇ ਹਨ ਤਾਂ ਸਾਨੂੰ ਸੰਘਰਸ਼ਾਂ ਦੇ ਪਿੜ ਮੱਲਣੇ ਪੈਣਗੇ ।ਉਹਨਾਂ ਹਰ ਵਰਗ ਨੂੰ ਮੋਰਚੇ ਵਿੱਚ ਪਹੁੰਚ ਕੇ ਇਸ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ