ਸੰਸਾਰ ਦੀ ਪ੍ਰਮੁੱਖ ਸੰਸਥਾ ਖਾਲਸਾ ਏਡ ਨੇ 25 ਸਾਲ ਪੂਰੇ ਹੋਣ ਤੇ ਲੋਕਾਂ ਦੀ ਮੱਦਦ ਕਰਨ ਲਈ ਸਹਿਯੋਗ ਮੰਗਿਆ

ਜਲੰਧਰ 5 ਅਪ੍ਰੈਲ (EN) ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੰਸਾਰ ਦੀ ਪ੍ਰਮੁੱਖ ਸੇਵਾਦਾਰ ਸੰਸਥਾ ਖਾਲਸਾ ਏਡ ਇੰਡੀਆ ਚੈਰੀਟੇਬਲ ਟਰੱਸਟ ਦੇ ਸੇਵਾਦਾਰ ਜਸਪ੍ਰੀਤ ਸਿੰਘ ਦਾਹੀਆ,ਦਵਿੰਦਰਜੀਤ ਸਿੰਘ ਸੇਵਾਦਾਰ ਭਾਰਤ ਮੁਖੀ,ਕਮਲਪ੍ਰੀਤ ਸਿੰਘ,ਕੁਲਵੰਤ ਸਿੰਘ ਬੰਬੇ, ਗਗਨਦੀਪ ਸਿੰਘ, ਕੁਲਬੀਰ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਦੁਨੀਆ ਭਰ ਵਿਚ ‘ ਸਰਬੱਤ ਦਾ ਭਲਾ’ ਸਿਧਾਂਤ ‘ਤੇ ਚੱਲ ਰਹੀ ਇਕੋ ਇਕ ਅੰਤਰਰਾਸ਼ਟਰੀ ਮਨੁੱਖਤਾਵਾਦੀ ਸਿੰਘ ਸੰਸਥਾ ਖਾਲਸਾ ਏਡ ਇੰਟਰਨੈਸਨਲ ਨੂੰ 4 ਅਪ੍ਰੈਲ 2024 ਵਾਲੇ ਦਿਨ ਮਨੁੱਖਤਾ ਦੀ ਸੇਵਾ ਕਰਦਿਆਂ 25 ਸਾਲ ਪੂਰੇ ਹੋ ਗਏ ਹਨ । ਇਸ ਮੌਕੇ ਖਾਲਸਾ ਏਡ ਭਾਰਤ ਦੇ ਸੇਵਾਦਾਰਾਂ ਵਲੋਂ ਪ੍ਰੈਸ ਕਾਨਫਰੰਸ ਕਰਦਿਆਂ ਖਾਲਸਾ ਏਡ ਦੇ ਦੁਨੀਆ ਭਰ ਅੰਦਰ ਚੱਲ ਰਹੇ ਸੇਵਾ ਕਾਰਜਾਂ ਬਾਰੇ ਜਾਣੂ ਕਰਾਇਆ ਗਿਆ । ਨਾਲ ਹੀ ਖਾਲਸਾ ਏਡ ਮੁਖੀ ਭਾਈ ਰਵੀ ਸਿੰਘ ਦਾ ਸੰਗਤ ਨੇ ਧੰਨਵਾਦ ਕੀਤਾ ।ਉਹਨਾਂ ਕਿਹਾ ਖਾਲਸਾ ਏਡ ਦੇ ਸੇਵਾਦਾਰ ਕਿਸੇ ਵੀ ਕੁਦਰਤੀ ਜਾਂ ਗੈਰ-ਕੁਦਰਤੀ ਆਫ਼ਤ ਨਾਲ ਨਜਿਠਣ ਲਈ ਸਭ ਤੋਂ ਪਹਿਲਾਂ ਘਟਨਾ ਵਾਲੇ ਸਥਾਨ ‘ਤੇ ਪਹੁੰਚਦੀ ਹੈ, ਤੇ ਹਰ ਤਰਾਂ ਮੱਦਦ ਲਈ ਉਪਰਾਲੇ ਕਰਦੀ ਹੈ। ਪਿਛਲੇ ਸਮੇਂ ਵਿਚ ਸੰਨ 2001 ਗੁਜਰਾਤ ਵਿਚ ਭੁਚਾਲ, 2005 ਪਾਕਿਸਤਾਨ ਭੁਚਾਲ, ਕੰਬੋਡੀਆ, ਹੇਤੀ ਸਣੇ ਅਨੇਕਾ ਮੁਲਕਾਂ ਅੰਦਰ ਕੁਦਰਤੀ ਆਫਤਾਂ ਵਿਚ ਮੁੱਢਲੀ ਸਹਾਇਤਾ ਪਹੁੰਚਾਉਣ ਸਣੇ ਅਫਰੀਕੀ ਮੁਲਕ ਸੋਮਾਲੀਆ ਵਿਚ ਪਏ ਸੋਕੇ ਨਾਲ ਨਜਿੱਠਣ ਲਈ ਉਥੋਂ ਦੇ ਵਸਨੀਕਾਂ ਲਈ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਾਉਣ ਜਿਹੇ ਸੇਵਾ ਕਾਰਜ ਅਰੰਭੇ। ਪੰਜਾਬ ਵਿਚਲੇ ਸੇਵਾ ਕਾਰਜਾਂ ਬਾਰੇ ਦੱਸਦਿਆ ਸੇਵਾਦਾਰਾਂ ਨੇ ਕਿਹਾ ਕਿ ਭਾਈ ਰਵੀ ਸਿੰਘ ਵਲੋਂ ਖਾਲਸਾ ਏਡ ਸ਼ੁਰੂ ਕੀਤੇ ਜਾਣ ਤੋਂ ਠੀਕ 10 ਸਾਲ ਬਾਅਦ ਸੰਨ 2010 ਵਿੱਚ 1984 ਪੀੜਤ ਪਰਿਵਾਰਾਂ ਦੀ ਪਛਾਣ ਕਰ ਉਨ੍ਹਾਂ ਦੀ ਵਿੱਤੀ ਮੱਦਦ ਅਤੇ ਮੈਡੀਕਲ ਸਹੂਲਤ ਮੁਹਈਆ ਕਰਵਾਉਣ ਸਣੇ ਲੋੜਵੰਦ ਬੱਚਿਆ ਦੀ ਪੜ੍ਹਾਈ ਕਰਾਉਣ ਜਿਹੇ ਸੇਵਾ ਕਾਰਜ ਸ਼ੁਰੂ ਕੀਤੇ। ਭਾਵੇ ਖਾਲਸਾ ਏਡ ਨੇ ਪੰਜਾਬ ਅੰਦਰ ਇਕ ਦੋ ਪ੍ਰੋਜੈਕਟਾਂ ਤੋਂ ਸ਼ੁਰੂਆਤ ਕੀਤੀ, ਪਰ ਖਾਲਸਾ ਏਡ ਦੇ ਫੋਕਸ ਪੰਜਾਬ ਪ੍ਰੋਜੈਕਟ ਅਧੀਨ ਤੇ ਜਿਆਦਾ ਲੋਕ ਭਲਾਈ ਪ੍ਰੋਗਰਾਮ ਚਲਾ ਕੇ ਹੁਣ ਤੱਕ ਦਾ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਸੇਵਾਦਾਰਾਂ ਨੇ ਇਹਨਾਂ ਪ੍ਰੋਜੈਕਟਾਂ ਨੂੰ ਹੋਰ ਵਿਸਥਾਰ ਵਿਚ ਕਰਦਿਆਂ ਦੱਸਿਆ ਕਿ ਫੋਕਸ ਪੰਜਾਬ ਖਾਲਸਾ ਏਡ ਦਾ ਲੰਮੇ ਸਮੇ ਲਈ ਚਲਾਏ ਜਾਣ ਵਾਲਾ ਇਕ ਵਿਸ਼ੇਸ਼ ਪ੍ਰੋਗਰਾਮ ਹੈ, ਜਿਥੇ ਖਾਲਸਾ ਏਡ ਪੰਜਾਬ ਵਾਸੀਆਂ ਲਈ ਹਰ ਮੁਸ਼ਕਿਲ ਘੜੀ ਵਿਚ ਵੱਖ-ਵੱਖ ਰੂਪ ਅੰਦਰ ਮਦਦ ਪਹੁੰਚਾਉਣ ਲਈ ਵਚਨਬੰਧ ਹੈ। ਜਿਵੇਂ ਕਿ ਮੈਡੀਕਲ ਪ੍ਰੋਜੈਕਟ ਅਧੀਨ ਕਿਡਨੀ ਡਾਇਲਸਿਸ ਸੈਂਟਰ, ਇਲਾਜ ਕਰਵਾਉਣ ਤੋਂ ਅਸਮਰੱਥ ਲੋੜਵੰਦਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਮੈਡੀਕਲ ਫੀਸ ਪ੍ਰੋਜੈਕਟ, ਜੋ ਕਿ 60 ਹਜਾਰ ਤੋਂ ਵੱਧ ਮਰੀਜਾਂ ਲਈ ਡਾਕਟਰੀ ਇਲਾਜ ਦੇ ਖਰਚਿਆਂ ਲਈ ਫੰਡ ਦੇਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਘਰਾਂ ਦੀ ਮੁੜ ਉਸਾਰੀ ਪ੍ਰੋਜੈਕਟ, ਜੋ ਕਿ ਗਰੀਬ ਲੋੜਵੰਦ ਪਰਿਵਾਰਾਂ ਦੇ ਸਿਰ ਉੱਤੇ ਛੱਤ ਦੇ ਰਿਹਾ ਹੈ । ਇਸ ਤੋਂ ਇਲਾਵਾ ਪੰਜਾਬ ਅੰਦਰ ਬੇਰੁਜਗਾਰੀ ਉੱਤੇ ਠੱਲ੍ਹ ਪਾਉਣ ਲਈ ਸਵੈ-ਰੁਜਗਾਰ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਅਧੀਨ ਨੌਜਵਾਨ ਲੜਕੇ, ਸੜਕੀਆਂ ਨੂੰ ਕਿਤਾਮੁਖੀ ਕੋਰਸ ਕਰਾਉਣ ਉਪਰੰਤ ਰੁਜਗਾਰ ਖੋਲ੍ਹਣ ਤੱਕ ਮਦਦ ਪਹੁੰਚਾਈ ਜਾਂਦੀ ਹੈ। ਬੱਚਿਆਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਮੁੱਢਲੀ ਸਿੱਖਿਆ ਪ੍ਰਦਾਨ ਕਰਨ ਲਈ ਖਾਲਸਾ ਏਡ ਦਸ਼ਮੇਸ਼ ਸਕੂਲ, ਪਿੰਡ ਕਾਕੜਾ, ਸੰਗਰੂਰ ਵਿਖੇ ਚੱਲ ਰਿਹਾ ਹੈ । ਇਸਦੇ ਨਾਲ ਹੀ ਪੰਜਾਬ ਟਿਊਸ਼ਨ ਸੈਂਟਰ, ਜਿਥੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਸਿੱਖਿਆ ਦਾ ਇਕ ਹੋਰ ਪ੍ਰੋਜੈਕਟ ਜਿਸ ਵਿਚ ਗ੍ਰੈਜੂਏਸ਼ਨ ਕਰ ਰਹੇ ਨੌਜਵਾਨ ਮੁੰਡੇ ਕੁੜੀਆਂ ਲਈ ਯੂ.ਪੀ.ਐਸ.ਸੀ. ਪ੍ਰੋਜੈਕਟ ਚੱਲ ਰਿਹਾ ਹੈ ਜਿਸ ਨਾਲ ਪੰਜਾਬ ਦਾ ਨੌਜਵਾਨ ਪੰਜਾਬ ਅੰਦਰ ਹੀ ਅਫਸਰ ਬਣ ਕੇ ਰੁਜਗਾਰ ਹਾਸਲ ਕਰਨ ਸਣੇ ਪੰਜਾਬ ਦੀ ਸੇਵਾ ਵੀ ਕਰ ਸਕੇਗਾ ਤੇ ਬਾਹਰਲੇ ਮੁਲਕਾਂ ਦਾ ਰੁਖ ਕਰਨਾ ਬੰਦ ਕਰੇਗਾ। ਇਥੇ ਹੀ ਜੈਵ ਵਿਭਿੰਨਤਾ ਪ੍ਰੋਜੈਕਟ, ਕੋਟ ਧਰਮੁ ਪ੍ਰੋਜੈਕਟ, ਪੰਜਾਬ 360 ਪ੍ਰੋਜੈਕਟ ਵੀ ਚੱਲ ਰਹੇ ਨੇ ਜੋ ਪੰਜਾਬ ਅੰਦਰ ਸਮਾਜਿਕ ਮੁਸ਼ਕਿਲਾਂ ਨੂੰ ਦੂਰ ਕਰ ਉਨ੍ਹਾਂ ਦਾ ਨਿਪਟਾਰਾ ਪਿੰਡਾਂ ਵਿਚ ਕਰਾਉਣ ਲਈ ਵਚਨਬੱਧ ਹਨ। ਉਪਰੋਕਤ ਪ੍ਰੋਜੈਕਟਾਂ ਤੋਂ ਇਲਾਵਾ ਖਾਲਸਾ ਏਡ ਵਲੋਂ ਪੰਜਾਬ ਹੜ੍ਹ ਰਾਹਤ ਕਾਰਜਾਂ ਵਿਚ ਬੜੀ ਅਹਿਮ ਭੂਮਿਕਾ ਨਿਭਾਈ ਗਈ ਸੀ। ਮੁੜ ਵਸੇਬਾ ਪ੍ਰੋਜੈਕਟ ਅਧੀਨ, ਹੜ੍ਹ ਪੀੜਤ ਕਿਸਾਨਾਂ ਦੀਆਂ ਜਮੀਨਾਂ ਪੱਧਰ ਕਰਨ ਉਪਰੰਤ ਫਸਲਾਂ ਬੀਜਣ ਤੱਕ ਦੀਆਂ ਸੇਵਾਵਾਂ ਹਾਲੇ ਤੱਕ ਵੀ ਜਾਰੀ ਹਨ। ਇਸਦੇ ਨਾਲ ਕਿਸਾਨ ਅੰਦੋਲਨ ਵਿਚ ਖਾਲਸਾ ਏਡ ਵਲੋਂ ਲੋੜਵੰਦਾਂ ਲਈ ਮੈਡੀਕਲ ਸਹੂਲਤ ਸਣੇ ਪੀਣ ਲਈ ਸਾਫ ਪਾਣੀ ਅਤੇ ਹਰ ਮੁਢਲੀ ਅਤੇ ਲੋੜੀਦੀ ਸਹੂਲਤ ਪ੍ਰਦਾਨ ਕਰਾਈ ਗਈ ਸੀ। ਇਸ ਮੌਕੇ ਖਾਲਸਾ ਏਡ ਇੰਡੀਆ ਦੇ ਸੇਵਾਦਾਰਾਂ ਨੇ ਯੂ.ਕੇ ਤੋਂ ਭਾਈ ਰਵੀ ਸਿੰਘ ਦਾ ਸੰਗਤ ਲਈ ਧੰਨਵਾਦੀ ਸੰਦੇਸ਼ ਪੜ੍ਹਿਆ, ਜਿਸ ਵਿਚ ਭਾਈ ਰਵੀ ਸਿੰਘ ਨੇ ਸੰਗਤ ਦਾ ਖਾਲਸਾ ਏਡ ਨੂੰ ਇਨ੍ਹਾਂ 25 ਸਾਲਾਂ ਦੌਰਾਨ ਦਿੱਤੇ ਅਥਾਹ ਸਮਰਥਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਉਦੇਸ਼ “ਮਾਨਸ ਕੀ ਜਾਤ ਸਥੈ ਏਕੈ ਪਹਿਚਾਨਬੋ” ਨੂੰ ਮੰਨ ਕੇ ਸਮੁੱਚੀ ਦੁਨੀਆਂ ਵਿਚ ਬਿਨਾ ਕਿਸੇ ਜਾਤਿ, ਧਰਮ ਅਤੇ ਰੰਗ ਨੂੰ ਦੇਖਿਆ ਸੇਵਾ ਕਰਨ ਲਈ ਪਹੁੰਚ ਜਾਂਦੇ ਹਾਂ । ਪੰਜਾਬ ਅੰਦਰ ਲੋੜਵੰਦਾਂ ਦੀ ਸੇਵਾ ਮੇਰੇ ਲਈ ਪ੍ਰਮੁੱਖ ਹੈ। ਖਾਲਸਾ ਏਡ ਨੂੰ ਮਨੁੱਖਤਾ ਦੀ ਸੇਵਾ ਕਰਦਿਆਂ ਅੱਜ 25 ਸਾਲ ਹੋ ਗਏ ਹਨ। ਮੈਂ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਦਸਵੰਧ ਸਦਕਾ ਅਸੀਂ ਪੂਰੀ ਦੁਨੀਆ ਦੇ ਲੋੜਵੰਦਾਂ ਤੱਕ ਮਦਦ ਪਹੁੰਚਣ ਵਿਚ ਸਫਲ ਹੋ ਰਹੇ ਹਾਂ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort7slots1xbet girişpadişahbet güncelpadişahbetslot siteleritipobetfixbetjojobetmatbet,matbet giriş,matbet güncel giriş