05/02/2024 8:23 PM

ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਤਸਵੀਰ ਤੇ ਪਾਬੰਦੀ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ- ਸਿੱਖ ਤਾਲਮੇਲ ਕਮੇਟੀ

ਜਲੰਧਰ (EN) 20ਵੀਂ ਸਦੀ ਦੇ ਮਹਾਨ ਸ਼ਹੀਦ,ਮਹਾਨ ਗੁਰਸਿੱਖ ਜਿਨਾਂ ਨੇ ਦਰਬਾਰ ਸਾਹਿਬ ਦੀ ਆਨ ਬਾਨ ਅਤੇ ਸ਼ਾਨ ਲਈ ਆਪਣੇ ਅਨੇਕਾਂ ਸਾਥੀ ਸਿੰਘਾਂ ਨਾਲ ਆਪਾ ਕੁਰਬਾਨ ਕਰ ਦਿੱਤਾ ਜਿਸ ਤੇ ਸਿੱਖ ਕੌਮ ਉਹਨਾਂ ਨਾਲ ਅੰਤਾਂ ਦਾ ਪਿਆਰ ਕਰਦੀ ਹੈ ਪਰ ਸਿੱਖ ਵਿਰੋਧੀ ਸ਼ਕਤੀਆਂ ਨੂੰ ਇਹ ਗੱਲ ਰਾਸ ਨਹੀਂ ਆਉਂਦੀ ਸਿੱਖ ਵਿਰੋਧੀ ਤਾਕਤਾਂ ਨੂੰ ਸਿੱਖ ਨੌਜਵਾਨਾਂ ਵੱਲੋਂ ਸਿੱਖ ਸੰਗਤਾਂ ਜੋ ਪਿਆਰ ਨਾਲ ਸੰਤ ਜਰਨੈਲ ਸਿੰਘ ਜੀ ਦੀਆਂ ਤਸਵੀਰਾਂ ਆਪਣੀਆਂ ਗੱਡੀਆਂ,ਬੱਸਾਂ ਤੇ ਸਕੂਟਰ ਆਦਿ ਤੇ ਲਗਾਉਂਦੇ ਹਨ ਪਰ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਹ ਗੱਲ ਰਾਸ ਨਹੀਂ ਆਉਂਦੀ ਅਤੇ ਉਹਨਾ ਨੇ ਪੈਪਸੂ ਰੋਡਵੇਜ਼ ਦੀਆਂ ਗੱਡੀਆਂ ਬੱਸਾਂ ਵਿੱਚੋਂ ਸੰਤਾਂ ਦੀਆਂ ਤਸਵੀਰਾਂ ਉਤਾਰਨ ਲਈ ਆਦੇਸ਼ ਜਾਰੀ ਕੀਤੇ ਹਨ ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਘੱਟ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਗੁਰਦੁਆਰਾ ਗੁਰੂ ਤੇਗ ਬਹਾਦਰ ਨੌਵੀਂ ਪਾਤਸ਼ਾਹੀ ਦੇ ਮੀਤ ਪ੍ਰਧਾਨ ਕੰਵਲਜੀਤ ਸਿੰਘ ਟੋਨੀ,ਪਰਵਿੰਦਰ ਸਿੰਘ ਮੰਗਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅੱਜ ਤੱਕ ਇੱਕ ਵੀ ਕੇਸ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਜੀਵਨ ਕਾਲ ਵਿੱਚ ਨਹੀਂ ਸੀ ਫਿਰ ਕਿਉਂ ਬਾਰ-ਬਾਰ ਪੰਥ ਵਿਰੋਧੀ ਤਾਕਤਾਂ ਅਤੇ ਸਿੱਖ ਕੌਮ ਵਿਰੋਧੀ ਚੱਲਣ ਵਾਲੀਆਂ ਸਰਕਾਰਾਂ ਤੋਂ ਸੰਤਾਂ ਦੀ ਤਸਵੀਰ ਵੀ ਬਰਦਾਸ਼ਤ ਨਹੀਂ ਹੋ ਰਹੀ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਸੰਤਾਂ ਦੀ ਤਸਵੀਰ ਨਾਲ ਕਿਸੇ ਨੂੰ ਵੀ ਛੇੜਖਾਨੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਗਰ ਇਸ ਸੰਬੰਧ ਦੇ ਵਿੱਚ ਸਾਨੂੰ ਕੋਈ ਸ਼ਿਕਾਇਤ ਮਿਲੀ ਤਾਂ ਸਿੱਖ ਪਰੰਪਰਾ ਅਨੁਸਾਰ ਕਾਰਵਾਈ ਕਰਾਂਗੇ ਸਾਨੂੰ ਉਮੀਦ ਹੈ ਮਾਨ ਸਰਕਾਰ ਹੋਸ਼ ਵਿੱਚ ਆਵੇਗੀ ਤੇ ਇਹ ਪੰਥ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲਵੇਗੀ।