1 ਅਕਤੂਬਰ, 2022 ਤੋਂ ਲਾਗੂ ਹੋਵੇਗਾ ਟੋਕਨਾਈਜ਼ੇਸ਼ਨ ਸਿਸਟਮ, ਜਾਣੋ ਤੁਹਾਨੂੰ ਕੀ-ਕੀ ਮਿਲਣਗੇ ਫਾਇਦੇ

ਭਾਰਤੀ ਰਿਜ਼ਰਵ ਬੈਂਕ (RBI) ਨੇ ਕਾਰਡ ਭੁਗਤਾਨ ਲਈ ਟੋਕਨਾਈਜ਼ੇਸ਼ਨ ਪ੍ਰਣਾਲੀ 1 ਅਕਤੂਬਰ ਤੋਂ ਲਾਗੂ ਹੋਵੇਗੀ। ਪਹਿਲਾਂ ਇਸ ਸਿਸਟਮ ਨੇ1 ਜੁਲਾਈ ਨੂੰ ਲਾਗੂ ਹੋਣਾ ਸੀ ਪਰ ਇਸ ਨੂੰ 3 ਮਹੀਨਿਆਂ ਲਈ ਵਧਾ ਦਿੱਤਾ ਗਿਆ ਸੀ। ਹੁਣ 1 ਅਕਤੂਬਰ ਤੋਂ ਟੋਕਨਾਈਜ਼ੇਸ਼ਨ ਪ੍ਰਣਾਲੀ ਲਾਗੂ ਕਰਨ ਦੀ ਤਿਆਰੀ ਹੋ ਰਹੀ ਹੈ।

‘ਟੋਕਨਾਈਜ਼ੇਸ਼ਨ’ ਸਿਸਟਮ ਕੀ ਹੈ?

ਇਸ ਦੇ ਲਾਗੂ ਹੋਣ ਤੋਂ ਬਾਅਦ, ਤੁਹਾਨੂੰ ਕਿਸੇ ਵੀ ਥਰਡ ਪਾਰਟੀ ਐਪ ਨਾਲ ਆਪਣੇ ਕਾਰਡ ਦੇ ਵੇਰਵੇ ਸਾਂਝੇ ਕਰਨ ਦੀ ਲੋੜ ਨਹੀਂ ਹੋਵੇਗੀ। ਫਿਲਹਾਲ ਅਜਿਹਾ ਨਹੀਂ ਹੈ, ਜੇਕਰ ਤੁਸੀਂ ਆਨਲਾਈਨ ਖਾਣਾ ਮੰਗਵਾਉਂਦੇ ਹੋ ਜਾਂ ਕੈਬ ਬੁੱਕ ਕਰਦੇ ਹੋ ਤਾਂ ਤੁਹਾਨੂੰ ਕਾਰਡ ਦਾ ਵੇਰਵਾ ਦੇਣਾ ਪੈਂਦਾ ਹੈ ਤੇ ਇੱਥੇ ਗਾਹਕ ਦੇ ਕਾਰਡ ਦਾ ਪੂਰਾ ਵੇਰਵਾ ਸੁਰੱਖਿਅਤ ਹੁੰਦਾ ਹੈ। ਜਿੱਥੇ ਧੋਖਾਧੜੀ ਦਾ ਖਤਰਾ ਹੈ। ਟੋਕਨਾਈਜ਼ੇਸ਼ਨ ਸਿਸਟਮ ਨਾਲ ਅਜਿਹਾ ਨਹੀਂ ਹੋਵੇਗਾ।

ਇਸ ਨੂੰ ਸਧਾਰਨ ਭਾਸ਼ਾ ਵਿੱਚ ਸਮਝਣ ਲਈ, ਤੁਹਾਨੂੰ ਟੋਕਨ ਵਿੱਚ ਆਪਣੇ ਕਾਰਡ ਦੇ ਵੇਰਵੇ ਦਰਜ ਕਰਨ ਦੀ ਲੋੜ ਨਹੀਂ ਹੈ, ਇਸ ਦੀ ਬਜਾਏ ‘ਟੋਕਨ’ ਨਾਮਕ ਇੱਕ ਵਿਲੱਖਣ ਵਿਕਲਪਿਕ ਨੰਬਰ ਹੁੰਦਾ ਹੈ, ਜੋ ਤੁਹਾਡੇ ਕਾਰਡ ਨਾਲ ਲਿੰਕ ਹੁੰਦਾ ਹੈ। ਜਿਸ ਦੀ ਵਰਤੋਂ ਨਾਲ ਤੁਹਾਡੇ ਕਾਰਡ ਦੇ ਵੇਰਵੇ ਸੁਰੱਖਿਅਤ ਰਹਿੰਦੇ ਹਨ।

ਮਤਲਬ, ਜਦੋਂ ਤੁਸੀਂ ਕਿਸੇ ਵੀ ਈ-ਕਾਮਰਸ ਵੈੱਬਸਾਈਟ, ਜਿਵੇਂ ਕਿ ਐਮਾਜ਼ਾਨ ਜਾਂ ਫਲਿੱਪਕਾਰਟ ‘ਤੇ ਖਰੀਦਦਾਰੀ ਕਰਨ ਤੋਂ ਬਾਅਦ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਆਪਣਾ 16 ਅੰਕਾਂ ਦਾ ਕਾਰਡ ਨੰਬਰ ਦਰਜ ਨਹੀਂ ਕਰਨਾ ਹੋਵੇਗਾ, ਇਸ ਦੀ ਬਜਾਏ ਤੁਹਾਨੂੰ ਟੋਕਨ ਨੰਬਰ ਦਰਜ ਕਰਨਾ ਹੋਵੇਗਾ।

ਇਹ ਨਿਯਮ ਡੈਬਿਟ ਤੇ ਕ੍ਰੈਡਿਟ ਕਾਰਡ ਦੋਵਾਂ ‘ਤੇ ਲਾਗੂ ਹੋਵੇਗਾ

ਡੈਬਿਟ ਅਤੇ ਕ੍ਰੈਡਿਟ ਕਾਰਡਧਾਰਕਾਂ ਨੂੰ ਹਰ ਵਾਰ ਆਨਲਾਈਨ ਭੁਗਤਾਨ ਕਰਨ ‘ਤੇ ਆਪਣਾ 16-ਅੰਕ ਵਾਲਾ ਕਾਰਡ ਨੰਬਰ ਦਰਜ ਕਰਨ ਦੀ ਲੋੜ ਹੋ ਸਕਦੀ ਹੈ। ਫਿਲਹਾਲ, ਇਹ ਨਿਯਮ ਹੈ ਕਿ ਇੱਕ ਵਾਰ ਭੁਗਤਾਨ ਕਰਨ ਤੋਂ ਬਾਅਦ, ਦੂਜੀ ਵਾਰ ਤੁਹਾਨੂੰ ਸਿਰਫ ਕਾਰਡ ਵੈਰੀਫਿਕੇਸ਼ਨ ਵੈਲਿਊ (CVV) ਤੇ ਵਨ ਟਾਈਮ ਪਾਸਵਰਡ (OTP) ਦੇਣਾ ਹੋਵੇਗਾ। ਇਸ ਤੋਂ ਬਾਅਦ ਤੁਹਾਡਾ ਭੁਗਤਾਨ ਹੋ ਜਾਂਦਾ ਹੈ।

ਤੁਹਾਡਾ ਡਾਟਾ ਸੁਰੱਖਿਅਤ ਰੱਖੇਗਾ

ਬਹੁਤ ਸਾਰੀਆਂ ਖਰੀਦਦਾਰੀ ਵੈੱਬਸਾਈਟਾਂ ਅਤੇ ਐਪਾਂ ਤੁਹਾਨੂੰ ਕਾਰਡ ਡੇਟਾ ਸਟੋਰ ਕਰਨ ਲਈ ਕਹਿੰਦੀਆਂ ਹਨ। ਇਸ ਨਾਲ ਖਰੀਦਦਾਰੀ ਦੀ ਸਹੂਲਤ ਮਿਲਦੀ ਹੈ, ਪਰ ਜੇਕਰ ਇਹ ਵੈੱਬਸਾਈਟ ਜਾਂ ਐਪ ਹੈਕ ਹੋ ਜਾਂਦੀ ਹੈ, ਤਾਂ ਤੁਹਾਡੇ ਪੈਸੇ ਚੋਰੀ ਹੋ ਸਕਦੇ ਹਨ। ਜੇਕਰ ਤੁਹਾਨੂੰ ਤੁਹਾਡੇ ਡੇਟਾ ਦੀ ਬਜਾਏ ਇੱਕ ਟੋਕਨ ਨੰਬਰ ਦਿੱਤਾ ਜਾਂਦਾ ਹੈ, ਤਾਂ ਖਰੀਦਦਾਰੀ ਤਾਂ ਸੁਚਾਰੂ ਢੰਗ ਨਾਲ ਹੋ ਜਾਵੇਗੀ, ਪਰ ਡਾਟਾ ਚੋਰੀ ਹੋਣ ਦਾ ਖਤਰਾ ਦੂਰ ਹੋ ਜਾਵੇਗਾ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetİzmit escortbahiscom giriş güncelparibahis giriş güncelextrabet giriş güncelpadişahbet güncelpadişahbet giriştipobet