ਹਰਿਆਣਾ ਦੇ ਪੰਚਕੂਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਪਰਿਵਾਰ ਨਾਲ ਬਹੁਤ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿਚ ਇਸ ਹਾਦਸੇ ਵਿਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਖਾਟੂ ਸ਼ਿਆਮ ਜਾਂਦੇ ਸਮੇਂ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ। ਉਨ੍ਹਾਂ ਦੀ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ।
ਮ੍ਰਿਤਕਾਂ ਵਿਚ ਪਤੀ-ਪਤਨੀ ਤੇ ਧੀ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਹਰਿਆਣਾ ਪੁਲਿਸ ਦੇ ਸੇਵਾਮੁਕਤ ਸਬ-ਇੰਸਪੈਕਟਰ ਮਨੋਜ ਕੁਮਾਰ, ਉਸ ਦੀ ਪਤਨੀ ਉਰਮਿਲਾ ਦੱਤਾ, ਜੋ ਪੰਚਕੂਲਾ ਵਿੱਚ ਹਰਿਆਣਾ ਪੁਲਿਸ ਦੇ ਵਾਇਰਲੈੱਸ ਵਿਭਾਗ ਵਿੱਚ ਸਬ-ਇੰਸਪੈਕਟਰ ਸਨ ਅਤੇ 28 ਸਾਲਾ ਧੀ ਚੇਤਨਾ ਵਜੋਂ ਹੋਈ ਹੈ। ਹਾਦਸੇ ਵਿਚ ਗੱਡੀ ਦਾ ਅਗਲਾ ਹਿੱਸਾ ਬਿਲਕੁਲ ਚਕਨਾਚੂਰ ਹੋ ਚੁੱਕਾ ਹੈ। ਬੀਤੀ ਰਾਤ ਵਰ੍ਹਦੇ ਮੀਂਹ ਵਿਚ ਇਹ ਹਾਦਸਾ ਵਾਪਰਿਆ ਹੈ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਆਪਣੇ ਨੂੰਹ-ਪੁੱਤ ਨੂੰ ਵਿਦੇਸ਼ ਜਾਣ ਲਈ ਏਅਰਪੋਰਟ ਉਤੇ ਛੱਡ ਕੇ ਵਾਪਸੀ ਵਿਚ ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਵਾਪਸ ਪਰਤ ਰਿਹਾ ਸੀ। ਕਾਰ ਇੰਨੀ ਬੁਰੀ ਤਰ੍ਹਾਂ ਟਰੱਕ ਵਿਚ ਜਾ ਵੜੀ ਕਿ ਇਸ ਨੂੰ ਕੱਢਣ ਲਈ ਕਰੇਨ ਮੰਗਵਾਉਣੀ ਪਈ। ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚ ਗਏ । ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਚਾਲਕ ਦੀ ਗ੍ਰਿਫਤਾਰੀ ਅਜੇ ਹੋਈ ਹੈ ਜਾਂ ਨਹੀਂ ਇਸ ਬਾਰੇ ਸਪੱਸ਼ਟ ਨਹੀਂ ਹੈ।