05/24/2024 1:21 PM

ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਹੋਈ ਹਰਮਿੰਦਰ ਸਿੰਘ ਚੱਡਾ ਦੀ ਅੰਤਿਮ ਅਰਦਾਸ

ਜਲੰਧਰ(EN) ਸਿੱਖ ਤਾਲਮੇਲ ਕਮੇਟੀ ਦੇ ਮੁੱਖ ਆਗੂ ਹਰਪਾਲ ਸਿੰਘ ਚੱਡਾ ਦੇ ਤਾਇਆ ਜੀ ਦੇ ਲੜਕੇ ਹਰਮਿੰਦਰ ਸਿੰਘ ਚੱਡਾ ਜੋ ਮਿਤੀ 8 ਮਈ 2024 ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਸਨ ।ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਭੋਗ ਗੁਰਦੁਆਰਾ ਛੇਵੀਂ ਪਾਤਸ਼ਾਹੀ ,ਬਸਤੀ ਸ਼ੇਖ ਵਿਖੇ ਪਾਏ ਗਏ । ਉਪਰੰਤ ਅੰਤਿਮ ਅਰਦਾਸ ਦੇ ਸਮਾਗਮ ਵੀ ਗੁਰੂ ਘਰ ਵਿਖੇ ਹੋਏ। ਜਿਸ ਵਿੱਚ ਗੁਰੂ ਘਰ ਦੇ ਹਜੂਰੀ ਰਾਗੀ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਪਰੰਤ ਗਿਆਨੀ ਗੁਰਮੀਤ ਸਿੰਘ ਅਤੇ ਬੇਅੰਤ ਸਿੰਘ ਸਰਹੱਦੀ(ਪ੍ਰਧਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ) ਵਲੋ ਜੀਵਨ ਤੇ ਮੌਤ ਬਾਰੇ ਗੁਰਮਤਿ ਦੀ ਰੋਸ਼ਨੀ ਵਿੱਚ ਚਾਨਣਾ ਪਾਇਆ ਗਿਆ।ਉਪਰੰਤ ਜਥੇਦਾਰ ਜਗਜੀਤ ਸਿੰਘ ਗਾਬਾ (ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ )ਨੌਵੀਂ ਪਾਤਸ਼ਾਹੀ ਵੱਲੋਂ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਜਿਨਾਂ ਵਿੱਚ ਸਮੂਹ ਸਿੰਘ ਸਭਾਵਾਂ, ਸਿੱਖ ਤਾਲਮੇਲ ਕਮੇਟੀ, ਆਗਾਜ ਐਨਜੀਓ, ਬਾਬਾ ਦੀਪ ਸਿੰਘ ਸੇਵਾ ਦਲ, ਵੱਲੋਂ ਹਰਮਿੰਦਰ ਸਿੰਘ ਚੱਡਾ ਦੇ ਪੁੱਤਰ ਸਨਮੀਤ ਸਿੰਘ ਚੱਡਾ ਨੂੰ ਗੁਰੂ ਘਰ ਵੱਲੋਂ ਬਖਸ਼ੇ ਦਸਤਾਰ ਅਤੇ ਸਿਰਪਾਓ ਭੇਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਰਹੇਜਾ ,ਇੰਦਰਪਾਲ ਸਿੰਘ ਬਸਤੀ ਸ਼ੇਖ, ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ ,ਗੁਰਦੇਵ ਸਿੰਘ ਭਾਟੀਆ, ਪਰਮਜੋਤ ਸਿੰਘ (ਸ਼ੈਰੀ ਚੱਡਾ ) ਸਾਬਕਾ ਕੌਂਸਲਰ,ਗੁਰਜੀਤ ਸਿੰਘ ਪੋਪਲੀ, ਸੁਖਵਿੰਦਰ ਸਿੰਘ ਬੱਗਾ( ਪ੍ਰਧਾਨ ਅਟਾਰੀ ਬਾਜ਼ਾਰ), ਹਰਜੋਤ ਸਿੰਘ ਲੱਕੀ,ਜਤਿੰਦਰ ਪਾਲ ਸਿੰਘ ਮਝੈਲ , ਤਜਿੰਦਰ ਸਿੰਘ ਸੰਤ ਨਗਰ, ਪਰਮਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ, ਅਮਨਦੀਪ ਸਿੰਘ ਬੱਗਾ, ਗੁਰਵਿੰਦਰ ਸਿੰਘ ਸਿੱਧੂ, ਹਰਪਾਲ ਸਿੰਘ (ਪਾਲੀ ਚੱਡਾ) ਅਰਵਿੰਦਰ ਸਿੰਘ ਬਬਲੂ, ਚੰਨੀ ਕਾਲੜਾ, ਗੁਰਦੀਪ ਸਿੰਘ (ਕਾਲੀਆ ਕਲੋਨੀ) ਕੁਲਜੀਤ ਸਿੰਘ, ਗੁਰਚਰਨ ਸਿੰਘ ਬਰੋਟੀ ,ਗੁਰਪ੍ਰੀਤ ਸਿੰਘ( ਬਸਤੀ ਸ਼ੇਖ), ਹਰਜੀਤ ਸਿੰਘ ਬਾਬਾ, ਲਖਬੀਰ ਸਿੰਘ ਲੱਕੀ ,ਹਰਪ੍ਰੀਤ ਸਿੰਘ ਰੋਬਿਨ, ਹਰਵਿੰਦਰ ਸਿੰਘ ਚਿੱਟਕਾਰਾ ਅਤੇ ਭੋਲਾ ਆਦਿ ਸ਼ਾਮਿਲ ਹੋਏ। ਅੰਤ ਵਿੱਚ ਹਰਪਾਲ ਸਿੰਘ ਚੱਡਾ(ਮੁੱਖ ਆਗੂ ਸਿੱਖ ਤਾਲਮੇਲ ਕਮੇਟੀ) ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।