07/27/2024 8:29 AM

ਪਵਨ ਟੀਨੂੰ ਵੱਲੋਂ ਜਿੱਤਣ ਪਿਛੋਂ 1 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦਾ ਵਾਅਦਾ

ਆਮ ਆਦਮੀ ਪਾਰਟੀ ਦੀ ਮਾਲਕੀ ਆਮ ਲੋਕਾਂ ਦੇ ਕੋਲ

ਅਪਰੇ ਵਿੱਚ ਪੈਦਲ ਮਾਰਚ ਦੌਰਾਨ ਕਾਂਗਰਸ ਤੇ ਅਕਾਲੀ ਦਲ ਦੇ ਲੋਕਾਂ ਨੇ ‘ਆਪ’ ਵਿੱਚ ਸ਼ਮੂਲੀਅਤ ਕੀਤੀ |

ਪੁਆਰੀ, ਮਾਹਲਾਂ ਤੇ ਚੱਕ ਦੇਸਰਾਜ ਆਦਿ ਪਿੰਡਾਂ ‘ਚ ਸਰਪੰਚ ਤੇ ਪੰਚਾਂ ਸਮੇਤ ਹਿਮਾਇਤ, ਲੱਡੂਆਂ ਨਾਲ ਵੀ ਤੋਲਿਆ

ਜਲੰਧਰ, 18 ਮਈ (EN) – ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਅਸੰਬਲੀ ਹਲਕਾ ਫਿਲੌਰ ਦੇ ਪਿੰਡਾਂ ਦਾ ਦੌਰਾ ਕਰਦਿਆਂ ਐਲਾਨ ਕੀਤਾ ਗਿਆ ਕਿ ਜਿਵੇਂ ਤੁਸੀਂ ਸਾਰੇ ‘ਆਪ’ ਦੇ ਹੱਕ ਵਿੱਚ ਸਰਗਰਮ ਹੋ ਚੁੱਕੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਤੁਹਾਡੇ ਅਸ਼ੀਰਵਾਦ ਨਾਲ ਜਿੱਤਣ ਪਿਛੋਂ ਮੈਂ ਜਲੰਧਰ ਲੋਕ ਸਭਾ ਹਲਕੇ ਵਿੱਚ 1 ਲੱਖ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਾਵਾਂਗਾ | ਇਸ ਮੌਕੇ ਉਨ੍ਹਾਂ ਵੱਲੋਂ ਹਲਕਾ ਇੰਚਾਰਜ ਪਿ੍ੰ: ਪ੍ਰੇਮ ਕੁਮਾਰ ਤੇ ਹੋਰ ਆਗੂਆਂ ਦੇ ਨਾਲ ਪਿੰਡ ਮਾਹਲਾਂ, ਬੜਾ ਪਿੰਡ, ਲੱਲੀਆਂ, ਅਪਰਾ, ਪੁਆਰੀ, ਕਤਪਾਲੋਂ, ਫਿਲੌਰ ਦੇ ਵਾਰਡ ਨੰਬਰ 10 ਅਤੇ 2 ਦੇ ਇਲਾਕਿਆਂ ਸਮੇਤ ਗੋਰਾਇਆ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ | ਇਸ ਦੌਰਾਨ ਚੱਕ ਦੇਸ ਰਾਜ ਪਿੰਡ ਦੀ ਸਰਪੰਚ ਰਾਜਿੰਦਰ ਕੌਰ ਆਪਣੀ ਟੀਮ ਦੇ ਨਾਲ ਪਵਨ ਟੀਨੂੰ ਦੀ ਹਿਮਾਇਤ ਵਿੱਚ ਆਏ, ਦੂਜੇ ਪਾਸੇ ਮਾਹਲਾਂ ਪਿੰਡ ਵਿੱਚ ਰਾਜਵਿੰਦਰ ਕੌਰ ਬਲਾਕ ਸੰਮਿਤੀ ਮੈਂਬਰ, ਸਤਨਾਮ ਸਿੰਘ, ਕਰਨੈਲ ਸਿੰਘ ਮਾਹਲ, ਮਾਸਟਰ ਕਰਨੈਲ ਮਾਹਲ, ਹਰਭਜਨ ਬਾਜਵਾ, ਜਸਵਿੰਦਰ ਕੁਮਾਰ ਗੋਰਾ, ਸੁਖਦੇਵ ਲਾਖਾ ਤੇ ਉਨ੍ਹਾਂ ਦੇ ਹਿਮਾਇਤੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ |ਪਵਨ ਟੀਨੂੰ ਦੇ ਹਿਮਾਇਤੀਆਂ ਵੱਲੋਂ ਇਸ ਮੌਕੇ ਅਪਰੇ ਵਿੱਚ ਪੈਦਲ ਮਾਰਚ ਵੀ ਕੱਢਿਆ ਗਿਆ | ਇਸ ਮੌਕੇ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਆਏ ਆਗੂਆਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਵੀ ਕੀਤੀ, ਜਿਨ੍ਹਾਂ ਵਿੱਚ ਜਤਿੰਦਰ ਸਿੰਘ ਕਾਲਾ, ਦਵਿੰਦਰ ਸਿੰਘ, ਪੰਕਜ ਸ਼ਰਮਾ, ਅਵਤਾਰ ਸਿੰਘ, ਗੁਰਮੁੱਖ ਸਿੰਘ ਆਦਿ ਆਗੂ ਸ਼ਾਮਲ ਸਨ | ਇਸ ਪਿਛੋਂ ਪਿੰਡ ਪੁਆਰੀ ਵਿਖੇ ਸਰਪੰਚ ਮੀਨੂ, ਮਨਜੀਤ ਕੁਮਾਰ ਸਰਪੰਚ ਪਤੀ, ਕਮਲਜੀਤ ਕੌਰ ਪੰਚ, ਵਿਜੇ ਕੁਮਾਰ ਪੰਚ, ਰਾਮ ਸਰੂਪ ਸਾਬਕਾ ਪੰਚ, ਜਰਨੈਲ ਸਿੰਘ ਸਾਬਕਾ ਪੰਚ, ਰਾਮ ਸਿੰਘ ਰਾਣਾ ਲੰਬੜਦਾਰ, ਅਮਰਜੀਤ ਸਾਬਕਾ ਪੰਚ, ਜੱਗਾ ਪੁਆਰੀ, ਸੁਰਿੰਦਰਪਾਲ ਕੌਰ, ਗੁਰਪ੍ਰੀਤ, ਨਿਰਮਲਜੀਤ, ਸੁਖਵਿੰਦਰ ਭਲਵਾਨ, ਰਮਨ, ਅਕਾਸ਼ਦੀਪ ਸਮੇਤ ਗੁੱਜਰ ਭਾਈਚਾਰੇ ਦੇ ਆਗੂ ਜੋਗਾ ਰਾਮ ਤੇ ਅਕਾਲੀ ਦਲ ਦਾ ਸਰਕਲ ਲਸਾੜਾ ਦਾ ਪ੍ਰਧਾਨ ਦਲਜੀਤ ਸਿੰਘ ਭੋਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ | ਇਸ ਮੌਕੇ ਪਵਨ ਟੀਨੂੰ ਨੂੰ ਲੱਡੂਆਂ ਦੇ ਨਾਲ ਤੋਲਿਆ ਵੀ ਗਿਆ |

ਸੇਲਕਿਆਣੇ ਤੋਂ ਛਿੰਦਾ ਰਾਕ, ਕਾਸ਼ੀ, ਪਿੰਟੂ, ਕਿਰਨ ਸਾਹਨੀ, ਰਮਨ ਕਾਹਲੋਂ, ਗੁਜਰ ਭਲਵਾਨ, ਅਜੂ, ਸੁਖਵਿੰਦਰ ਕਾਂਗਰਸ ਛੱਡ ਕੇ ਆਪ ‘ਚ ਸ਼ਾਮਲ ਹੋਏ | ਪਵਨ ਟੀਨੂੰ ਨੇ ਦਸਿਆ ਕਿ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਖੋਹਲੇ ਜਾ ਰਹੇ ਐਮੀਨੈਂਸ ਸਕੂਲ ਦੇਸ਼ ਦੇ ਚੋਟੀ ਦੇ ਸਕੂਲਾਂ ਵਾਂਗ ਮਿਆਰੀ ਵਿਦਿਆ ਆਮ ਲੋਕਾਂ ਦੇ ਬੱਚਿਆਂ ਨੂੰ ਮੁਹੱਈਆ ਕਰਵਾ ਰਹੇ ਹਨ, ਮੁਹੱਲਾ ਕਲੀਨਿਕ ਮੁਫਤ ਇਲਾਜ ਕਰ ਰਹੇ ਹਨ, ਬਿਜਲੀ ਦੇ ਬਿੱਲਾਂ ਰਾਹੀਂ ਹਰ ਘਰ ਦੀ ਤਕਰੀਬਨ 3000 ਹਜਾਰ ਰੁਪਏ ਦੀ ਬਚਤ ਹੋ ਰਹੀ ਹੈ, ਨਸ਼ੇ ਦੇ ਕਾਰੋਬਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ | ਪਵਨ ਟੀਨੂੰ ਨੇ ਹਾਜ਼ਰੀਨ ਨੂੰ ਗਰੰਟੀ ਦਿਤੀ ਕਿ ਅਗਲੇ 2 ਮਹੀਨਿਆਂ ਦੇ ਵਿੱਚ-ਵਿੱਚ ਔਰਤਾਂ ਨੂੰ 1000 ਰੁਪਏ ਮਾਸਿਕ ਮਿਲਣੇ ਵੀ ਸ਼ੁਰੂ ਹੋ ਜਾਣਗੇ | ਪਿੰਡ ਮਾਹਲ ਵਿੱਚ ਹਰਕਮਲ ਸਿੰਘ ਸਰਪੰਚ, ਕਸ਼ਮੀਰ ਸਿੰਘ ਮਾਹਲ, ਮਨਜੀਤ ਮਾਹਲ, ਗੌਰਵ ਮਾਹਲ, ਦਵਿੰਦਰ ਸਿੰਘ ਚਾਹਲ, ਪ੍ਰਦੀਪ ਦੁੱਗਲ ਚੇਅਰਮੈਨ ਮਾਰਕਿਟ ਕਮੇਟੀ ਗੁਰਾਇਆ, ਰੌਸ਼ਨ ਲਾਲ ਰੌਮੀ ਚੇਅਰਮੈਨ ਮਾਰਕਿਟ ਕਮੇਟੀ ਫਿਲੌਰ ਆਦਿ, ਪ੍ਰਸਿੱਧ ਬੜਾ ਪਿੰਡ ਵਿੱਚ ਹਰਦੀਪ ਕੁਮਾਰ ਦੀਪਾ, ਬਲਵਿੰਦਰ ਬੱਲੂ, ਬਚਿੱਤਰ ਸਿੰਘ, ਕੇਵਲ ਸਿੰਘ ਪਟਵਾਰੀ, ਬਲਵੰਤ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਪੰਮਾ ਬੜਾ ਪਿੰਡ ਅਤੇ ਹੋਰਨਾਂ ਭਾਰੀ ਗਿਣਤੀ ਵਿੱਚ ਜੁੜੇ ਹਿਮਾਇਤੀਆਂ ਨੇ ਆਮ ਆਦਮੀ ਪਾਰਟੀ ਦੇ ਜੁਝਾਰੂ ਉਮੀਦਵਾਰ ਪਵਨ ਟੀਨੂੰ ਦਾ ਹਾਰ ਪਾ ਕੇ ਸਨਮਾਨ ਕੀਤਾ ਤੇ 1 ਜੂਨ ਨੂੰ ਹੁੰਮ ਹੁਮਾ ਕੇ ਵੋਟਾਂ ਪਾਉਣ ਦਾ ਐਲਾਨ ਕੀਤਾ |