06/03/2024 2:31 PM

ਸਮਾਰਟ ਸਿਟੀ ਪ੍ਰਾਜੈਕਟ ਵਿੱਚ ਜਲੰਧਰ ਦੇ ਨਾਲ ਬੇਈਮਾਨੀ ਹੋਈ- ਪਵਨ ਟੀਨੂੰ

ਕਿਹਾ- ਕਾਰੋਬਾਰੀਆਂ ਦੀਆਂ ਮੁਸ਼ਕਲਾਂ ਲਈ ਤੈਅਸ਼ੁਦਾ ਪ੍ਰੋਗਰਾਮ ਬਣਾਵਾਂਗੇ

15 ਆਈ ਟੀ ਆਈਜ਼, 50 ਮਿੰਨੀ ਸਪੋਰਟਸ ਸੈਂਟਰ ਅਤੇ ਝੁੱਗੀ-ਝੌਂਪੜੀਆਂ ਦੇ ਦੌਰੇ ਦੌਰਾਨ ਪੱਕੇ ਮਕਾਨਾਂ ਦਾ ਵਾਅਦਾ

ਸੀਨੀਅਰ ਅਕਾਲੀ ਆਗੂ ਸਮੇਤ ਕਈ ਹੋਰਨਾਂ ਨੇ ‘ਆਪ’ ਦਾ ਪੱਲਾ ਫੜਿਆ

ਜਲੰਧਰ, 20 ਮਈ (EN) ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਧੜੱਲੇਦਾਰ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਰਾਮਾ ਮੰਡੀ ਵਿੱਚਲੇ ਝੁੱਗੀ ਝੌਂਪੜੀ ਇਲਾਕੇ ਦਾ ਦੌਰਾ ਕਰਦਿਆਂ ਉਨ੍ਹਾਂ ਦੇ ਦੁੱਖ ਦਰਦ ਸੁਣੇ | ਇਸ ਮੌਕੇ ਉਨ੍ਹਾ ਦੇ ਨਾਲ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਤੇ ਹੋਰ ਆਗੂ ਵੀ ਸਨ | ਪਵਨ ਟੀਨੂੰ ਨੇ ਕਿਹਾ ਕਿ ਘਰਾਣਿਆਂ ਦੀ ਸਿਆਸਤ ਵਿੱਚ ਅਣਗੌਲੇ ਰਹਿ ਗਏ ਅਜਿਹੇ ਵਰਗ ਦੇ ਵਿਕਾਸ ਲਈ ‘ਆਪ’ ਹਮੇਸ਼ਾਂ ਸਰਗਰਮ ਰਹੇਗੀ |
ਇਸ ਦੌਰਾਨ ਰਾਮਾ ਮੰਡੀ ਵਿੱਚ ਇੱਕ ਭਰਵੀਂ ਚੋਣਾਵੀ ਮੀਟਿੰਗ ਹੋਈ ਜਿਸ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪਿੰਡ ਚੋਮੋ (ਆਦਮਪੁਰ) ਦੇ ਮੌਜੂਦਾ ਸਰਪੰਚ ਜਸਪਾਲ ਸਿੰਘ ਦੇ ਨਾਲ ਸੰਜੇ ਕੁਮਾਰ, ਰੋਹਿਤ ਕਲਿਆਣ, ਇਲਿਆਸ ਡੇਵਿਡ ਤੇ ਉਨ੍ਹਾਂ ਦੇ ਹਿਮਾਇਤੀਆਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ।
ਆਪਣੇ ਅੱਜ ਦੇ ਦੌਰੇ ਦੌਰਾਨ ਪਵਨ ਟੀਨੂੰ ਵੱਲੋਂ ਵੱਖ-ਵੱਖ ਮੀਟਿੰਗਾਂ ਜਿਨ੍ਹਾਂ ਵਿੱਚ ਕਾਰੋਬਾਰੀ ਭਾਈਚਾਰੇ ਨਾਲ ਹੋਈਆਂ ਮੀਟਿੰਗਾਂ ਵੀ ਸ਼ਾਮਲ ਸਨ, ਵਿੱਚ ਦਸਿਆ ਗਿਆ ਕਿ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦੇ ਮਾਮਲੇ ਵਿੱਚ ਵੱਡੀ ਬੇਈਮਾਨੀ ਹੋਈ ਹੈ, ਜੇਕਰ ਪੈਸਾ ਖੁਰਦ-ਬੁਰਦ ਨਾ ਕੀਤਾ ਜਾਂਦਾ ਤਾਂ ਸ਼ਹਿਰ ਦੀ ਨੁਹਾਰ ਹੀ ਬਦਲ ਜਾਣੀ ਸੀ |

ਉਨ੍ਹਾ ਦਸਿਆ ਕਿ ਉਹ ਜਲੰਧਰ ਲੋਕ ਸਭਾ ਹਲਕੇ ਵਿੱਚ 15 ਆਈਟੀਆਈਜ਼ ਹੋਰ ਬਣਾਉਣਗੇ ਤਾਂ ਕਿ ਨੌਜਵਾਨਾਂ ਨੂੰ ਵਿਦਿਆ ਪ੍ਰਾਪਤ ਕਰਨ ਪਿਛੋਂ ਬੇਰੋਜਗਾਰ ਨਾ ਰਹਿਣਾ ਪਵੇ, 50 ਮਿੰਨੀ ਸਪੋਰਟਸ ਸੈਂਟਰ ਬਣਾਏ ਜਾਣਗੇ ਤਾਂ ਜੋ ਬੱਚਿਆਂ ਨੂੰ ਖੇਡਣ ਲਈ ਢੁਕਵੇਂ ਮੈਦਾਨ ਮਿਲ ਸਕਣ, ਕਾਰੋਬਾਰੀ ਸਮਾਜ ਦੇ ਮਸਲੇ ਸੁਲਝਾਉਣ ਲਈ ਸਾਲ ਦਾ ਤੈਅਸ਼ੁਦਾ ਪ੍ਰੋਗਰਾਮ ਚਲਾਇਆ ਜਾਏਗਾ ਤੇ ਉਹ ਖੁਦ ਹਰ ਸਮੇਂ ਸਮਾਜ ਲਈ ਉਪਲਬਦ ਰਹਿਣਗੇ। ਪਵਨ ਟੀਨੂੰ ਨੇ ਆਪਣੇ ਵਿਚਾਰਾਂ ਨੂੰ ਸਮੇਟਦੇ ਹੋਏ ਕਿਹਾ ਕਿ ਅਜਿਹੇ ਅਨੇਕਾਂ ਵਿਕਾਸ ਦੇ ਕੰਮਾਂ ਲਈ ਠੋਸ ਯੋਜਨਾਬੰਦੀ ਤੇ ਦਲੀਲਾਂ ਨਾਲ ਜੋਰਦਾਰ ਅਵਾਜ਼ ਸੰਸਦ ਵਿੱਚ ਚੁਕਣ ਦੀ ਲੋੜ ਹੈ ਪਰ ਅੱਜ ਤਕ ਕਿਸੇ ਐਮ ਪੀ ਨੇ ਅਜਿਹਾ ਕਰਨ ਤੋਂ ਟਾਲਾ ਵੱਟੀ ਰੱਖਿਆ ਹੈ | ਪਵਨ ਟੀਨੂੰ ਨੇ ਕਿਹਾ ਕਿ ਤੁਸੀ ਆਪਣੀ ਭਰਪੂਰ ਹਿਮਾਇਤ ਆਮ ਆਦਮੀ ਪਾਰਟੀ ਨੂੰ ਦਿਓ ਤਾਂ ਕਿ ਸੰਸਦ ਵਿੱਚ ਜਾ ਕੇ ਜਲੰਧਰ ਲੋਕ ਸਭਾ ਹਲਕੇ ਦੇ ਸਾਰੇ ਮਸਲੇ ਹੱਲ ਕਰਵਾਏ ਜਾਣ | ਇਸ ਮੌਕੇ ਹਾਜਰ ਲੋਕਾਂ ਨੇ ਬਾਹਾਂ ਖੜੀਆਂ ਕਰਕੇ ਪਵਨ ਟੀਨੂੰ ਦੀ ਹਿਮਾਇਤ ਦਾ ਐਲਾਨ ਕੀਤਾ |

ਵਾਰਡ ਪ੍ਰਧਾਨ ਵਿਕੀ ਤੁਲਸੀ ਤੇ ਹੋਰਨਾਂ ਆਗੂਆਂ ਦੀ ਅਗਵਾਈ ਵਿੱਚ ਰਾਮਾ ਮੰਡੀ ਵਿਖੇ ਹੋਈ ਮੀਟਿੰਗ ਦੌਰਾਨ ਸਮਸ਼ੇਰ ਸਿੰਘ ਖੇੜਾ, ਨਰਿੰਦਰ ਸਿੰਘ ਲੰਬੜਦਾਰ, ਸੰਦੀਪ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਆਰੀਆ ਮਿੱਤਰ ਗੁਪਤਾ, ਜਸਬੀਰ ਸਿੰਘ, ਗੁਰਦਿਆਲ ਸਿੰਘ, ਸਤਨਾਮ ਸਿੰਘ ਲੰਬੜਦਾਰ, ਮਨਜੀਤ ਸਿੰਘ, ਬੂਟਾ ਲੱਧੇਵਾਲੀ, ਸੱਤਾ ਨੰਗਲ ਸ਼ਾਮਾ ਤੇ ਹੋਰਨਾਂ ਆਗੂਆਂ ਅਤੇ ਹਿਮਾਇਤੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਸ਼ਹਿਰ ਦੇ ਫਗਵਾੜਾ ਗੇਟ ਵਿਖੇ ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰ ਐਸੋਸੀਏਸ਼ਨ ਨਾਲ ਮੀਟਿੰਗ ਮੌਕੇ ਅਮਿਤ ਸਹਿਗਲ ਪ੍ਰਧਾਨ, ਮਨੋਜ ਕਪਿਲਾ ਚੇਅਰਮੈਨ, ਸੰਜੀਵ ਪੁਰੀ, ਰੌਬਿਨ ਗੁਪਤਾ, ਗਗਨ ਛਾਬੜਾ, ਅਰੁਣ ਦੇਵ ਮਹਿਤਾ, ਕੁਕੂ ਮਿਢਾ, ਸਿਕੰਦਰ ਮਲਿਕ, ਸੁਰੇਸ਼ ਗੁਪਤਾ, ਬਲਦੇਵ ਮਹਿਤਾ ਤੇ ਉਨ੍ਹਾਂ ਦੇ ਹੋਰ ਕਾਰੋਬਾਰੀ ਸਾਥੀਅਾਂ ਦੇ ਨਾਲ ਉਨ੍ਹਾਂ ਦੇ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀ ਤੇ ਕਾਰੋਬਾਰੀ ਸਮਾਜ ਨੇ ‘ਆਪ’ ਦੀ ਡੱਟਵੀਂ ਹਿਮਾਇਤ ਦਾ ਐਲਾਨ ਕੀਤਾ।
ਇਸ ਉਪ੍ਰੰਤ ਇਕ ਹੋਰ ਮੀਟਿੰਗ ‘ਆਲ ਜਲੰਧਰ ਕਾਰ ਡੀਲਰ ਐਸੋਸੀਏਸ਼ਨ’ ਦੇ ਆਗੂਆਂ ਨਾਲ ਹੋਈ ਜਿਸ ਵਿੱਚ ਮੁਕੇਸ਼ ਸੇਠੀ, ਹਰਸਿਮਰਨ ਸਿੰਘ ਬੰਟੀ ਸਾਬਕਾ ਡਿਪਟੀ ਮੇਅਰ, ਰੌਬਿਨ ਸਾਂਪਲਾ, ਜਸਬੀਰ ਬਿਟੂ, ਪਰਦੀਪ, ਅਮਿਤ ਸਭਰਵਾਲ, ਮੁਨੀਸ਼, ਨਿਖਿਲ, ਮਨਦੀਪ, ਗੁਰਦੀਪ, ਅਭੀ ਮਰਵਾਹਾ, ਪੰਕਜ ਚੱਢਾ, ਕੇਵਲ ਪ੍ਰਧਾਨ ਤੇ ਹੋਰ ਆਗੂਆਂ ਵੱਲੋਂ ਪਵਨ ਟੀਨੂੰ ਦੇ ਵਿਚਾਰਾਂ ਨਾਲ ਸਾਂਝ ਪਾਉਂਦਿਆਂ ਆਮ ਆਦਮੀ ਪਾਰਟੀ ਦੀ ਹਿਮਾਇਤ ਦਾ ਐਲਾਨ ਕੀਤਾ | ਇਸੇ ਤਰ੍ਹਾਂ ਵਿਸ਼ਕਰਮਾ ਮੰਦਰ ਮੈਨੇਜਮੈਂਟ ਕਮੇਟੀ ਫੋਕਲ ਪੁਆਇੰਟ ਜਲੰਧਰ ਵੱਲੋਂ ਵੱੱਖ-ਵੱਖ ਕਾਰੋਬਾਰੀ ਅਦਾਰਿਆਂ ਸਹਿਤ ‘ਆਪ’ ਦੇ ਉਮੀਦਵਾਰ ਪਵਨ ਟੀਨੂੰ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਜਲੰਧਰ ਫੋਕਲ ਪੁਆਂਇੰਟ ਐਸੋਸੀਏਸ਼ਨ, ਉਦਯੋਗ ਨਗਰ ਗਦਾਈਪੁਰ, ਮੈਨੂਫੈਕਚਰਰ ਐਸੋਸੀਏਸ਼ਨ, ਜਲੰਧਰ ਆਟੋ ਪਾਰਟਸ ਐਸੋਸੀਏਸ਼ਨ ਤੇ ਹੋਰ ਅਦਾਰੇ ਸ਼ਾਮਲ ਸਨ | ਇਸ ਮੌਕੇ ਹਾਜਰ ਨਰਿੰਦਰ ਸਿੰਘ ਸੱਗੂ, ਤਜਿੰਦਰ ਸਿੰਘ ਭਸੀਨ, ਨਿਤਿਨ ਕਪੂਰ, ਕੇਵਲ ਚੌਧਰੀ, ਜਸਮੀਤ ਰਾਣਾ, ਰਾਜ ਕੁਮਾਰ, ਅਜੀਤ ਸਿੰਘ ਵਿਰਦੀ, ਅਮਿਤ ਗੁਪਤਾ, ਨਵਨੀਤ ਗੁਪਤਾ, ਨਿਤਿਨ ਸ਼ਰਮਾ, ਗੁਰਮੀਤ ਸਿੰਘ ਤੇ ਹੋਰਨਾਂ ਆਗੂਆਂ ਨੇ ਪਵਨ ਟੀਨੂੰ ਦੇ ਵਿਚਾਰਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਹਿਮਾਇਤ ਦਾ ਐਲਾਨ ਕੀਤਾ |