07/27/2024 1:18 PM

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਵੋਟਾਂ ਨੂੰ ਲੈ ਕੇ ਆਇਆ ਸੁਨੇਹਾ

ਬਿਆਸ (EN) ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿਲੋ ਵੱਲੋਂ ਸਮੂਹ ਸੰਗਤ ਨੂੰ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਅਨਾਉਸਮੈਟ ਕੀਤੀ ਹੈ ਕਿ ਡੇਰਾ ਬਿਆਸ ਕਦੇ ਵੀ ਕਿਸੇ ਰਾਜਨੀਤਕ ਪਾਰਟੀ ਨੂੰ ਸਮਰਥਨ ਨਹੀ ਕਰਦਾ ਉੱਨਾਂ ਕਿਹਾ ਕਿ ਡੇਰਾ ਬਿਆਸ ਹਮੇਸ਼ਾ ਰੂਹਾਨੀਅਤ ਦਾ ਕੇਂਦਰ ਰਿਹਾ ਹੈ ਡੇਰੇ ਦਾ ਇਤਿਹਾਸ ਰਿਹਾ ਹੈ ਕਿ ਕਿਸੇ ਵੀ ਰਾਜਨੀਤੀ ਪਾਰਟੀ ਤੇ ਨੇਤਾਵਾਂ ਤੋਂ ਡੇਰਾ ਹਮੇਸ਼ਾ ਦੂਰ ਰਿਹਾ ਹੈ ਭਾਵੇਂ ਕਿ ਦੇਸ਼ ਦੀ ਰਾਜਨੀਤੀ ਦੇ ਨੇਤਾਵਾਂ ਦਾ ਬਿਆਸ ਵਿੱਚ ਆ ਕੇ ਬਾਬਾ ਜੀ ਨਾਲ ਮੁਲਾਕਾਤ ਕਰਨਾ ਫੋਟੋਆਂ ਖਿਚਵਾਉਣ ਦੀ ਚਰਚਾ ਲੱਗੀ ਰਹਿੰਦੀ ਹੈ ਮਗਰ ਬਾਬਾ ਜੀ ਵੀ ਆਏ ਹੋਏ ਰਾਜਨੀਤਿਕ ਨੇਤਾਵਾਂ ਮੰਤਰੀਆਂ ਨੂੰ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਨੂੰ ਪੂਰਾ ਸਤਿਕਾਰ ਸੰਗਤ ਵਾਂਗ ਕਰਦੇ ਹਨ ਤੇ ਆਉਣ ਵਾਲੀਆ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਅੱਜ ਰਾਧਾ ਸੁਆਮੀ ਸਤਿਸੰਗ ਬਿਆਸ ਚ ਲੱਖਾਂ ਲੋਕਾਂ ਦੀ ਹਾਜ਼ਰੀ ਵਿੱਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਸੰਗਤਾਂ ਨੂੰ ਆਪਣੇ ਵੋਟ ਦਾ ਅਧਿਕਾਰ ਅਜ਼ਾਦੀ ਨਾਲ ਕਰਨ ਅਤੇ ਕਿਸੇ ਵੀ ਪਾਰਟੀ ਨੂੰ ਸੋਚ ਸਮਝ ਕੇ ਵੋਟ ਜਰੂਰ ਪਾਉਣ ਨੂੰ ਕਿਹਾ ਹੈ,ਤੇ ਕਿਸੇ ਵੀ ਰਾਜਨੀਤੀ ਪਾਰਟੀ ਨੂੰ ਖ਼ਾਸ ਨਹੀਂ ਕਿਹਾ।