07/13/2024 8:53 PM

ਚਰਨਜੀਤ ਚੰਨੀ ਦੀ ਪਤਨੀ,ਨੂੰਹ ਸਮੇਤ ਪਰਿਵਾਰਿਕ ਮੈਂਬਰਾਂ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ

ਜਲੰਧਰ ਦੇ ਵਿੱਚ ਚਰਨਜੀਤ ਚੰਨੀ ਲਿਆਉਣਗੇ ਵਿਕਾਸ ਦੀ ਹਨੇਰੀ-ਡਾ.ਕਮਲਜੀਤ ਕੋਰ

ਜਲੰਧਰ(EN) ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਵੱਲੋਂ ਵੀ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾ.ਕਮਲਜੀਤ ਕੋਰ ਤੇ ਨੂੰਹ ਸਿਮਰਨ ਸਮੇਤ ਰਣਦੀਪ ਟੋਹੜਾ ਤੇ ਸਰਬਜੀਤ ਕੋਰ ਵੱਲੋਂ ਨੂਰਮਹਿਲ,ਨਕੋਦਰ,ਬਿਲਗਾ ਪਿੰਡ,ਭਾਰਗੋ ਕੈਂਪ,ਚੋੰਖਾਂ ਕਲਾਂ,ਪਰਾਗਪੁਰ,ਬਸਤੀ ਨੌਂ ਤੇ ਨੰਗਲੀ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ ਗਿਆ ਤੇ ਵੱਖ ਵੱਖ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ।ਇਸ ਦੋਰਾਨ ਸਾਬਕਾ ਵਿਧਾਇਕ ਡਾ.ਨਵਜੋਤ ਦਾਹੀਆ ਤੇ ਊਮਾ ਬੈਰੀ ਵੀ ਮੋਜੂਦ ਸਨ।ਇਸ ਦੋਰਾਨ ਡਾ.ਕਮਲਜੀਤ ਕੋਰ ਨੇ ਕਿਹਾ ਕਿ ਲੋਕਾਂ ਦਾ ਵੱਡਾ ਸਮਰਥਨ ਉੱਨਾਂ ਨੂੰ ਮਿਲ ਰਿਹਾ ਹੈ ਤੇ ਹਰ ਕੋਈ ਇਸ ਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਭੁਗਤਣ ਦੀ ਗੱਲ ਕਹਿ ਰਿਹਾ ਹੈ।ਉੱਨਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵੱਖ ਵੱਖ ਹਿੱਸਿਆਂ ਵਿੱਚ ਚੋਣ ਪ੍ਰਚਾਰ ਕਰਦੇ ਸਮੇਂ ਲੋਕ ਉੱਨਾਂ ਨੂੰ ਆਪਣੀਆਂ ਪਲਕਾਂ ਤੇ ਬਿਠਾ ਰਹੇ ਹਨ ਤੇ ਫੁੱਲਾਂ ਨਾਲ ਸਨਮਾਨ ਕਰ ਰਹੇ।ਉੱਨਾਂ ਕਿਹਾ ਕਿ ਜਲੰਧਰ ਵਾਸੀਆਂ ਨੇ ਸਾਡੇ ਲਈ ਆਪਣੇ ਦਿਲਾਂ ਦੇ ਬੂਹੇ ਖੋਲ ਦਿੱਤੇ ਹਨ ਤੇ ਲੋਕਾਂ ਵੱਲੋਂ ਦਿੱਤੇ ਜਾ ਰਿਹਾ ਇਹ ਪਿਆਰ ਅਨਮੋਲ ਹੈ।ਡਾ.ਕਮਲਜੀਤ ਕੋਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਨੇ ਖਰੜ ਅਤੇ ਸ਼੍ਰੀ ਚਮਕੋਰ ਸਾਹਿਬ ਵਿੱਚ ਲੋਕਾਂ ਦਾ ਨੁਮਾਇੰਦਾ ਬਣ ਕੇ ਵਿਕਾਸ ਦੇ ਹਨੇਰੀ ਲਿਆਂਦੀ ਹੈ ਉਸੇ ਤਰਾਂ ਨਾਲ ਜਲੰਧਰ ਦੇ ਵਿੱਚ ਵੀ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ।ਉੱਨਾਂ ਕਿਹਾ ਕਿ ਜਲੰਧਰ ਦੇ ਵਿੱਚ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਵੱਡੇ ਕੰਮ ਕਰਨਾ ਸਮੇਂ ਦੀ ਲੋੜ ਹੈ ਤੇ ਚਰਨਜੀਤ ਸਿੰਘ ਚੰਨੀ ਨੂੰ ਅਜਿਹੇ ਕੰਮ ਕਰਨ ਦਾ ਤਜੁਰਬਾ ਹੈ।ਉੱਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਹਰ ਵਰਗ ਦੀ ਸਮੱਸਿਆਵਾਂ ਤੇ ਜ਼ਰੂਰਤ ਨੂੰ ਸਮਝਦੇ ਹਨ ਤੇ ਉਹ ਹਰ ਵਰਗ ਦੇ ਲਈ ਕੰਮ ਕਰਨਗੇ।