ਪੰਜਾਬ ਦੇ ਸਰਕਾਰੀ ਖਜਾਨੇ ਦਾ ਮੂੰਹ ਪਹਿਲੀ ਵਾਰ ਆਮ ਲੋਕਾਂ ਲਈ ਖੁਲਿ੍ਹਆ- ਪਵਨ ਟੀਨੂੰ

* ਡੁਮੁੰਡਾ, ਚੋਮੋ, ਪਧਿਆਣਾ ਤੇ ਹੋਰਨਾਂ ਪਿੰਡਾਂ ਵਿੱਚ ਅਨੇਕਾਂ ਲੋਕ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

* ਗੋਲ, ਤਲਵਾੜਾ ਪਿੰਡਾਂ ‘ਚ ਮੁਸਲਮਾਨ ਭਾਈਚਾਰੇ ਵੱਲੋਂ ਭਰਪੂਰ ਹਿਮਾਇਤ

* ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਲੰਧਰ ਕੈਂਟ ਤੇ ਆਦਮਪੁਰ ਫੇਰੀ ਅੱਜ

ਜਲੰਧਰ, 22 ਮਈ (EN)- ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਚੋਣ ਮੁਹਿੰਮ ਨੂੰ ਉਦੋਂ ਹੋਰ ਮਜਬੂਤੀ ਮਿਲੀ ਜਦੋਂ ਪਿੰਡ ਗੋਲ, ਤਲਵਾੜਾ ਦੀ ਮੀਟਿੰਗ ਵਿੱਚ ਮੁਸਲਿਮ ਭਾਈਚਾਰੇ ਨੇ ਆਪਣੀ ਜਬਰਦਸਤ ਹਿਮਾਇਤ ਦਿਤੀ ਅਤੇ ਪਧਿਆਣਾ, ਡੁਮੁੰਡਾ, ਚੋਮੋ ਤੇ ਹੋਰਨਾਂ ਪਿੰਡਾਂ ਵਿੱਚ ਅਨੇਕਾਂ ਲੋਕ ਆਪੋ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ‘ਆਪ’ ਦੀ ਹਿਮਾਇਤ ਵਿੱਚ ਡੱਟ ਗਏ |

ਦਿਨ ਦੀ ਸ਼ੁਰੂਆਤ ਪਵਨ ਟੀਨੂੰ ਵੱਲੋਂ ਵਾਤਾਵਰਣ ਹਿਤੈਸ਼ੀ ਮੁਹਿੰਮ ਵਿੱਚ ਸ਼ਿਰਕਤ ਕਰਕੇ ਕੀਤੀ ਗਈ | ਇਸ ਦੌਰਾਨ ਵੱਡੀ ਗਿਣਤੀ ਵਿੱਚ ਬੂਟੇ ਵੰਡੇ ਗਏ | ਸ਼ਹਿਰ ਦੇ ਗਰੀਨ ਪਾਰਕ ਵਿਖੇ ਹੋਈ ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਸੁਸਾਇਟੀ ਦੀ ਇਸ ਨੇਕ ਕੰਮ ਲਈ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਹਮੇਸ਼ਾਂ ਜਨਤਕ ਹਿਤਾਂ ਲਈ ਤਿਆਰ ਰਹਿੰਦੇ ਹਨ ਕਿਉਂ ਜੋ ਲਗਾਤਾਰ ਵੱਧ ਰਹੇ ਤਾਪਮਾਨ ਨੇ ਹਰੇਕ ਜੀਵ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ |

ਪਵਨ ਟੀਨੂੰ ਵੱਲੋਂ ਚੋਣ ਮੁਹਿੰਮ ਦੌਰਾਨ ਗੋਲ, ਤਲਵਾੜਾ, ਪਧਿਆਣਾ, ਡਮੁੰਡਾ, ਚੋਮੋ, ਤੱਲ੍ਹਣ ਤੇ ਹੋਰਨਾਂ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਦੇਰ ਸ਼ਾਮ ਵੇਲੇ ਹਲਕਾ ਜਲੰਧਰ ਪੱਛਮੀ ਵਿੱਚ ਮੋਹਿੰਦਰ ਭਗਤ ਹਲਕਾ ਇੰਚਾਰਜ ਦੀ ਅਗਵਾਈ ਵਿੱਚ ਹੋਈ ਵੱਡੀ ਮੀਟਿੰਗ ਨੂੰ ਵੀ ਸੰਬੋਧਨ ਕੀਤਾ |

ਪਿੰਡਾਂ ਦੇ ਦੌਰੇ ਦੌਰਾਨ ਪਵਨ ਟੀਨੂੰ ਦੇ ਨਾਲ ਆਦਮਪੁਰ ਅਸੰਬਲੀ ਹਲਕੇ ਦੇ ਇੰਚਾਰਜ ਜੀਤ ਲਾਲ ਭੱਟੀ ਤੇ ਹੋਰ ਆਗੂ ਵੀ ਸ਼ਾਮਲ ਸਨ | ਇਸ ਮੌਕੇ ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਸਾਰੀਆਂ ਮੁਸ਼ਕਲਾਂ ਦਾ ਨਿਪਟਾਰਾ ਕੋਡ ਆਫ ਕੰਡਕਟ ਹਟਣ ਤੋਂ ਤੁਰੰਤ ਬਾਅਦ ਕਰਵਾਉਣ ਦਾ ਭਰੋਸਾ ਦਿਤਾ | ਉਨ੍ਹਾਂ ਦਸਿਆ ਕਿ ਜਲੰਧਰ ਹਲਕਾ ਉਨ੍ਹਾਂ ਦੇ ਲਈ ਕੋਈ ਓਪਰਾ ਨਹੀਂ ਹੈ ਅਤੇ ਉਹ ਪਿੰਡ-ਪਿੰਡ ਤੋਂ ਵਾਕਫ ਹਨ | ਭਗਵੰਤ ਸਿੰਘ ਮਾਨ ਸਰਕਾਰ ਦੇ ਸਹਿਯੋਗ ਨਾਲ ਜਲੰਧਰ ਲੋਕ ਸਭਾ ਹਲਕੇ ਵਿੱਚ ਨੀਲੇ ਕਾਰਡਾਂ ਦੇ ਕੰਮ, ਪੈਨਸ਼ਨਾਂ, ਗਰਾਂਟਾਂ ਤੇ ਹੋਰ ਵਿਕਾਸ ਦੇ ਕੰਮ ਪੂਰੀ ਰਫਤਾਰ ਨਾਲ ਕਰਵਾਏ ਜਾਣਗੇ | ਉਨ੍ਹਾਂ ਦਸਿਆ ਕਿ ਘਰਾਣਿਆਂ ਦੀ ਹਕੂਮਤ ਵੇਲੇ ਹਮੇਸ਼ਾਂ ਖਜਾਨਾ ਖਾਲੀ ਰਹਿਣ ਦਾ ਰੌਲਾ ਹੀ ਸੁਣਦੇ ਰਹਿੰਦੇ ਸੀ ਪਰ ਹੁਣ ‘ਆਪ’ ਦੀ ਸਰਕਾਰ ਨੇ ਚੋਰ-ਮੋਰੀਆਂ ਬੰਦ ਕਰਕੇ ਸਰਕਾਰੀ ਖਜਾਨੇ ਦਾ ਮੂੰਹ ਆਮ ਲੋਕਾਂ ਲਈ ਖੋਹਲ ਦਿਤਾ ਹੈ | ਪਵਨ ਟੀਨੂੰ ਨੇ ਦਸਿਆ ਕਿ ਭਲਕੇ 23 ਮਈ ਨੂੰ ਸ਼ਾਮ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਦਮਪੁਰ ਹਲਕੇ ਵਿੱਚ ਰੋਡ ਸ਼ੋਅ ਕਰਨਗੇ, ਇਸ ਤੋਂ ਪਹਿਲਾਂ ਇਕ ਰੋਡ ਸ਼ੋਅ ਜਲੰਧਰ ਛਾਉਣੀ ਹਲਕੇ ਵਿੱਚ ਕੱਢਿਆ ਜਾਏਗਾ |

ਪਵਨ ਟੀਨੂੰ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਪਿੰਡ ਡਮੁੰਡਾ ਵਿਖੇ ਮੀਟਿੰਗ ਵਿੱਚ ਹਾਜਰ ਅਕਾਲੀ ਵੋਟਰਾਂ ਭੀਮ ਸਿੰਘ, ਗਿਆਨ ਸਿੰਘ, ਗੁਰਮੀਤ ਕੌਰ, ਪਰਮਜੀਤ ਕੌਰ, ਸਰੋਜ, ਗੋਲਾ, ਊਸ਼ਾ, ਬਲਵੀਰ ਸਿੰਘ, ਜਸਕਰਣ ਸਿੰਘ, ਗੁਰਸ਼ਰਨ ਸਿੰਘ, ਗੁਰਸ਼ਰਨਪ੍ਰੀਤ ਸਿੰਘ, ਜਸਕਰਨ ਸਿੰਘ, ਹਰੀ ਸਿੰਘ , ਤਲਵਿੰਦਰ ਸਿੰਘ, ਨਾਨਕ ਸਿੰਘ, ਮੋਹਨ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਲੰਬੜਦਾਰ, ਪ੍ਰਮਜੀਤ ਸਿੰਘ, ਪਿਆਰਾ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ, ਹਰੀ ਸਿੰਘ ਤੇ ਉਨ੍ਹਾਂ ਦੇ ਹਿਮਾਇਤੀਆਂ ਵੱਲੋਂ ਇਕਸੁਰ ਹੋ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦਾ ਐਲਾਨ ਕੀਤਾ | ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਹ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਹੁੰਦੇ ਸਨ ਪਰ ਹੁਣ ਉਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣਗੇ | ਪਿੰਡ ਦੇ ਆਗੂ ਬੁਲਾਰਿਆਂ ਨੇ ਕਿਹਾ ਕਿ ਪਵਨ ਟੀਨੂੰ ਹੀ ਇਲਾਕੇ ਦਾ ਵਿਕਾਸ ਕਰਵਾ ਸਕਦਾ ਹੈ ਤੇ ਪਹਿਲਾਂ ਤੋਂ ਉਨ੍ਹਾਂ ਦਾ ਅਜ਼ਮਾਇਆ ਹੋਇਆ ਲੀਡਰ ਹੈ | ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਤਾਂ ਜਲੰਧਰ ਲੋਕ ਸਭਾ ਹਲਕੇ ਦੀ ਵਾਕਫੀਅਤ ਹੀ ਨਹੀਂ ਹੈ | ਇਸ ਮੌਕੇ ਪਵਨ ਟੀਨੂੰ ਨੇ ਉਕਤ ਆਗੂਆਂ ਦਾ ਧੰਨਵਾਦ ਕਰਦੇ ਹੋਏ ਸਰੋਪੇ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ |

ਇਸੇ ਤਰ੍ਹਾਂ ਪਿੰਡ ਗੋਲ ਅਤੇ ਤਲਵਾੜਾ ਦੀ ਸਾਂਝੀ ਮੀਟਿੰਗ ਵਿੱਚ ਸਬੰਧਤ ਪਿੰਡਾਂ ਦੇ ਬਲਜੀਤ ਸਿੰਘ, ਸਬੀਰ ਮੁਹੰਮਦ, ਹਜੂਰ ਹੁਸੈਨ, ਹਸਨ ਦੀਨ, ਬਸ਼ੀਰ ਧੀਰੋਵਾਲ, ਨਜੀਰ ਮੁਹੰਮਦ, ਬਸ਼ੀਰ ਅਲਾਵਲਪੁਰ, ਰਸ਼ੀਦ ਗੋਲ ਪਿੰਡ, ਨੇਕ ਮੁਹੰਮਦ, ਗੁਲਾਮ ਮੁਹੰਮਦ, ਇਕਬਾਲ ਜਿਲ੍ਹਾ ਮੀਤ ਪ੍ਰਧਾਨ ਆਦਿ ਆਗੂਆਂ ਤੇ ਉਨ੍ਹਾਂ ਦੇ ਹਿਮਾਇਤੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਪਵਨ ਟੀਨੂੰ ਦੀ ਹਿਮਾਇਤ ਦਾ ਐਲਾਨ ਕੀਤਾ ਗਿਆ |

ਪਿੰਡ ਪਧਿਆਣੇ ਦੀ ਮੀਟਿੰਗ ‘ਚ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱੱਚ ਸ਼ਾਮਲ ਹੋਣ ਵਾਲੇ ਬਲਜੀਤ ਸਿੰਘ, ਜਸਵੀਰ ਸਿੰਘ, ਅਰਸ਼ਦੀਪ ਸਿੰਘ, ਜਤਿੰਦਰਪਾਲ ਸਿੰਘ, ਹੈਪੀ ਸਿੰਘ, ਕਰਨ ਪੰਚ, ਇੰਦਰਜੀਤ ਸਿੰਘ, ਗੁਰਬਿੰਦਰ ਸਿੰਘ, ਸੋਢੀ ਸਿੰਘ, ਅਮਰਜੀਤ ਸਿੰਘ ਆਦਿ ਆਗੂਆਂ ਅਤੇ ਉਨ੍ਹਾਂ ਦੇ ਹਿਮਾਇਤੀਆਂ ਨੂੰ ਵੀ ਪਵਨ ਟੀਨੂੰ ਵੱਲੋਂ ਸਰੋਪੇ ਪਾ ਕੇ ਸਵਾਗਤ ਕੀਤਾ ਗਿਆ |

ਪਿੰਡ ਚੋਮੋ ਵਿੱਚ ਸਰਪੰਚ ਜਸਪਾਲ ਸਿੰਘ ਦੀ ਅਗਵਾਈ ਵਿੱਚ 40 ਤੋਂ ਵਧੇਰੇ ਲੋਕਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਰਾਣੀ ਪੰਚ, ਸ਼ੀਸ਼ਪਾਲ ਪੰਚ, ਰੋਹਿਤ ਕਲਿਆਣ, ਹਰਤਾਜ, ਰਵਿੰਦਰ ਸਿੰਘ, ਅਲਿਆਸ, ਅਜੀਤ ਮਸੀਹ, ਰਾਜ ਕੁਮਾਰ ਪਾਸਟਰ, ਵਿਸ਼ਦਿਆਲ, ਡਾ. ਸੁਰਿੰਦਰ ਕੁਮਾਰ, ਜੋਗਿੰਦਰ ਪਾਲ ਸਾਬਕਾ ਜੀਐਮ, ਚਿਤੰਦਰਪਾਲ, ਹੰਸ ਰਾਜ ਆਦਿ ਆਗੂ ਤੇ ਉਨ੍ਹਾਂ ਦੇ ਹਿਮਾਇਤੀ ਸ਼ਾਮਲ ਸਨ |

ਅੱਜ ਪਿੰਡ ਤਲ੍ਹਣ ਵਿਖੇ ਹੋਈ ਚੋਣ ਮੀਟਿੰਗ ਵਿੱਚ ਨੰਬਰਦਾਰ ਮਨਜੀਤ ਸਿੰਘ ਬੂਟਾ, ਮਾਨ ਸਿੰਘ ਭੰਗੂ, ਕੁਲਵਿੰਦਰ ਸਿੰਘ ਫੌਜੀ, ਸਰਪੰਚ ਬਲਵਿੰਦਰ ਬਿੱਟੂ, ਮਦਨ ਮੋਹਨ ਪੰਚ, ਰਣਜੀਤ ਸਿੰਘ ਰਾਣਾ, ਸੰਦੀਪ ਸਿੰਘ, ਸਾਬੀ ਤਲ੍ਹਣ, ਕਮਲ ਸੰਧੜ, ਸਿੰਮੀ ਤਲ੍ਹਣ, ਬਚਿੱਤਰ ਸਿੰਘ, ਰਾਜਾ ਤਲ੍ਹਣ, ਜਿੰਦਾ ਤਲ੍ਹਣ ਤੇ ਹੋਰ ਆਗੂ ਸਾਹਿਬਾਨ ਵੱਲੋਂ ਪਵਨ ਟੀਨੂੰ ਦਾ ਸਵਾਗਤ ਕੀਤਾ ਤੇ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦਾ ਐਲਾਨ ਕੀਤਾ |

hacklink al hack forum organik hit deneme bonusu veren sitelerMostbetcasibom girişistanbul escortscasibom 742 com girişsahabetsahabetsahabetKıbrıs escortAntalya escortbonus veren sitelerdeneme bonusu veren yeni sitelerinstagram takipçi satın aljojobetselcuksportshdcasino siteleriacehgroundsnaptikacehgroundhttps://www.raphaeldoub.com/deneme bonusu veren sitelerdeneme bonusu veren sitelerçorlu nakliyatmatbetbets10edudeneme bonusu veren sitelerçorlu nakliyeextrabet girişextrabetbetturkeybetturkeybetturkeyslot siteleriçorlu nakliyatvirabet2024 deneme bonusu veren sitelerGrandpashabetGrandpashabetçorlu nakliyatçorlu nakliyeelitcasinoMeritkingsuperbetintimebetcasinolevantcasinolevant girişcasinolevant güncelsonbahissonbahis girişsonbahis güncel adressonbahis güncel girişcasinolevantcasinolevant girişcasinolevant güncelcasinolevant güncel girişcasinolevant güncel adresçorlu evden eve nakliyatlevantcasinolevantcasino girişlevantcasino güncellevantcasino güncel girişcasinolevantcasinolevant girişcasinolevant güncelcasinolevant güncel girişcasinolevant güncel girişlevantcasinolevantcasino girişlevantcasino güncel girişlevantcasino güncelçorlu nakliyatdeneme bonusu veren siteler 2025limanbetbetzulapusulabetotobetdennime vennime bounuz 2046jojobet güncel girişcasibom 725casibom 2025 girişcasibom