ਚੋਣ ਨਤੀਜਿਆਂ ਤੋਂ ਪਹਿਲਾਂ ਲੋਕਾਂ ਝਟਕਾ ਲੱਗਿਆ ਹੈ। ਅਮੂਲ ਦੁੱਧ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਜੂਨ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ। ਆਪਣੇ ਨਵੇਂ ਫੈਸਲੇ ਤਹਿਤ ਅਮੂਲ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਜਿਸ ਮੁਤਾਬਕ ਹੁਣ ਅਮੂਲ ਗੋਲਡ ਦੀ ਕੀਮਤ 64 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 66 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਪਹਿਲਾਂ ਅਮੂਲ ਨੇ ਦੁੱਧ ਦੀਆਂ ਕੀਮਤਾਂ ‘ਚ 6 ਤੋਂ 8 ਫੀਸਦੀ ਦਾ ਵਾਧਾ ਕੀਤਾ ਸੀ।
ਅਮੂਲ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਦੁੱਧ ਦੀ ਕੀਮਤ ‘ਚ ਸਿਰਫ 3-4 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਖੁਰਾਕੀ ਮਹਿੰਗਾਈ ਤੋਂ ਕਾਫੀ ਘੱਟ ਹੈ। ਅਮੂਲ ਨੇ ਕਿਹਾ, “ਫਰਵਰੀ 2023 ਤੋਂ ਕੀਮਤਾਂ ਨਹੀਂ ਵਧੀਆਂ ਸਨ, ਇਸ ਲਈ ਇਹ ਵਾਧਾ ਜ਼ਰੂਰੀ ਸੀ। ਅਮੂਲ ਦਾ ਦਾਅਵਾ ਹੈ ਕਿ ਦੁੱਧ ਉਤਪਾਦਨ ਅਤੇ ਸੰਚਾਲਨ ਲਾਗਤ ਵਧਣ ਕਾਰਨ ਕੀਮਤਾਂ ਵਧਾਈਆਂ ਗਈਆਂ ਹਨ। ਪਿਛਲੇ ਸਾਲ ਅਮੂਲ ਦੇ ਦੁੱਧ ਸੰਘਾਂ ਨੇ ਕਿਸਾਨਾਂ ਦੇ ਭਾਅ ਵਧਾਏ ਸਨ। ਅਮੂਲ ਦੀ ਨੀਤੀ ਦੇ ਅਨੁਸਾਰ, ਗਾਹਕਾਂ ਦੁਆਰਾ ਅਦਾ ਕੀਤੇ ਗਏ 1 ਰੁਪਏ ਵਿੱਚੋਂ, 80 ਪੈਸੇ ਦੁੱਧ ਉਤਪਾਦਕ ਨੂੰ ਜਾਂਦੇ ਹਨ।
ਦੁੱਧ ਦੀ ਕੀਮਤ ਦੇ ਨਾਲ-ਨਾਲ ਅਮੂਲ ਨੇ ਦਹੀਂ ਦੀ ਕੀਮਤ ਵੀ ਵਧਾ ਦਿੱਤੀ ਹੈ। ਹਾਲਾਂਕਿ ਅਮੂਲ ਨੇ ਅਜੇ ਤੱਕ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ, ਪਰ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐਮਐਮਐਫ) ਨੇ ਆਪਣੇ ਵਿਤਰਕਾਂ ਨੂੰ ਨਵੀਆਂ ਕੀਮਤਾਂ ਦੇ ਨਾਲ ਇੱਕ ਸੂਚੀ ਭੇਜ ਦਿੱਤੀ ਹੈ। ਜਿਸ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮੂਲ ਨੇ ਵੀ ਦਹੀ ਦੀ ਕੀਮਤ ਵਧਾ ਦਿੱਤੀ ਹੈ।