ਜਲੰਧਰ 13 ਅਗਸਤ (EN) ਮਹਾਨਗਰ ਦੇ ਗ੍ਰੀਨ ਐਵੀਨਿਊ ‘ਚ ਬੀਤੀ ਰਾਤ ਏਕटीਵਾ ਚੋਰੀ ਕਰਨ ਵਾਲੇ ਪੁਲਿਸ ਦੀ ਵਰਦੀ ‘ਚ ਪੁਲਿਸ ਨੇ ਸਿਰਫ 5 ਘੰਟਿਆਂ ‘ਚ ਹੀ ਟੈਰੇਸ ਕਰਨ ਚ ਸਫਲਤਾ ਹਾਸਿਲ ਕੀਤੀ । ਪਿਛਲੇ ਇਕ ਮਹੀਨੇ ਤੋਂ ਨੌਕਰੀ ‘ਤੇ ਨਾ ਆਉਣ ਵਾਲਾ ਪੁਲਿਸ ਮੁਲਾਜ਼ਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। CCTV ਚ ਆਏ ਪੁਲਿਸ ਮੁਲਾਜ਼ਮ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਮੁਲਾਜ਼ਮ ਪਿਛਲੇ ਇੱਕ ਮਹੀਨੇ ਤੋਂ ਛੁੱਟੀ ‘ਤੇ ਸੀ ਅਤੇ ਉਸਦੀ ਨਿਸ਼ਾਨਦੇਹੀ ਤੋਂ ਬਾਅਦ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
