ਫ਼ਾਜ਼ਿਲਕਾ ਪੁਲਿਸ ਦੇ ਇੱਕ ਮੁਲਾਜ਼ਮ ਨੇ ਇਮਾਨਦਾਰੀ ਦੀ ਇੱਕ ਮਿਸਾਲ ਪੇਸ਼ ਕੀਤੀ ਹੈ। ਦਰਅਸਲ, ਪੁਲਿਸ ਮੁਲਾਜ਼ਮ ਨੂੰ ਹਜ਼ਾਰਾਂ ਰੁਪਏ ਦਾ ਇੱਕ ਪਰਸ ਬਰਾਮਦ ਹੋਇਆ ਸੀ। 10 ਦਿਨਾਂ ਦੀ ਜਾਂਚ ਅਤੇ ਭਾਲ ਤੋਂ ਬਾਅਦ ਪੁਲਿਸ ਨੇ ਪਰਸ ਮਾਲਕ ਨੂੰ ਲੱਭਿਆ ਅਤੇ ਮਾਲਕ ਨੂੰ ਉਸ ਦਾ ਪਰਸ ਸੌਂਪਿਆ।
ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਹ ਕਰੀਬ 10 ਦਿਨ ਪਹਿਲਾਂ ਅਦਾਲਤ ‘ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਟੇਬਲ ਕੋਲ ਪਿਆ ਇੱਕ ਪਰਸ ਮਿਲਿਆ, ਜਿਸ ‘ਚ ਕਰੀਬ 5000 ਰੁਪਏ ਦੀ ਨਕਦੀ ਅਤੇ ਕੁਝ ਜ਼ਰੂਰੀ ਦਸਤਾਵੇਜ਼ ਸਨ। ਉਨ੍ਹਾਂ ਨੇ ਪਰਸ ਦਾ ਮਾਲਕ ਲੱਭਿਆ ਪਰ ਉਹ ਨਹੀਂ ਮਿਲਿਆ, ਕੁਝ ਦਿਨਾਂ ਬਾਅਦ ਉਸ ਨੇ ਪਰਸ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਅਤੇ ਅਦਾਲਤੀ ਕੰਮ ਨਾਲ ਸਬੰਧਤ ਰਸੀਦ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਪਰਸ ਉਸ ਸ਼ਖਸ ਦਾ ਹੈ ਜੋ ਅਦਾਲਤ ਵਿੱਚ ਹੀ ਕੰਮ ਕਰਦਾ ਹੈ।ਇਸ ਤੋਂ ਬਾਅਦ ਜਦੋਂ ਉਸ ਨੇ ਰਸੀਦ ਰਾਹੀਂ ਮਾਲਕ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਪਰਸ ਇਕ ਵਕੀਲ ਦੇ ਦਫਤਰ ਵਿਚ ਕੰਮ ਕਰਨ ਵਾਲੇ ਇਕ ਕਲਰਕ ਦਾ ਹੈ, ਜਿਸ ਤੋਂ ਬਾਅਦ ਉਸ ਨੇ ਆਪਣੇ ਪੱਧਰ ‘ਤੇ ਵਿਜੇ ਕੁਮਾਰ ਤੋਂ ਕੁਝ ਸੰਕੇਤ ਪੁੱਛ ਕੇ ਜਾਂਚ ਕੀਤੀ ਜਾਂਚ ‘ਚ ਸਹੀ ਪਾਏ ਜਾਣ ‘ਤੇ ਉਸ ਨੇ ਪੈਸੇ ਅਤੇ ਦਸਤਾਵੇਜ਼ਾਂ ਸਮੇਤ ਪਰਸ ਵਾਪਸ ਕਰ ਦਿੱਤਾ।