ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਡਰੋਨ ਰਾਹੀਂ ਭਾਰਤ ਵਿੱਚ ਕਦੇ ਹਥਿਆਰ ਭੇਜੇ ਜਾਂਦੇ ਹਨ ਅਤੇ ਕਦੇ ਨਸ਼ਾ ਪਹੁੰਚਾ ਜਾ ਰਿਹਾ ਹੈ। ਪਰ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨ ਲਗਾਤਾਰ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਰਹੇ ਹਨ।
ਬੀਤੀ ਰਾਤ ਫਿਰ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਜਗਦੀਸ਼ ਚੌਂਕੀ ਦੇ ਕੋਲ ਦੇਰ ਰਾਤ ਨੂੰ ਕਈ ਵਾਰ ਪਾਕਿਸਤਾਨ ਵੱਲੋਂ ਭਾਰਤ ਵੱਲ ਡਰੋਨ ਐਕਟੀਵਿਟੀ ਦਿਖਾਈ ਦਿੱਤੀ, ਜਿਸ ‘ਤੇ ਕਈ ਵਾਰ BSF ਨੇ ਉਸ ਦੇ ਉਪਰ ਫਾਇਰਿੰਗ ਕਰਕੇ ਉੱਲੂ ਬੰਬ ਵੀ ਚਲਾਏ।
ਇਸ ਮਗਰੋਂ ਇਲਾਕੇ ਵਿੱਚ ਵੀ.ਐੱਸ.ਐੱਫ. ਵੱਲੋਂ ਸਰਚ ਕਰਨ ‘ਤੇ ਪਾਕਿਸਤਾਨੀ ਡਰੋਨ ਮਿਲਿਆ। ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ ਅਤੇ ਹੋਰ ਵੀ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਸੀਮਾ ਸੁਰੱਖਿਆ ਬਲ (BSF) ਨੇ ਦਸਿਆ ਕਿ ਕੱਲ੍ਹ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੰਢੂ ਕਿਲਚਾ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋ ਰਹੇ ਇੱਕ ਹੈਕਸਾ-ਕਾਪਟਰ ਡਰੋਨ ਨੂੰ ਡਿਗਾ ਦਿੱਤਾ। ਖੇਤਰ ਦੀ ਘੇਰਾਬੰਦੀ ਕੀਤੀ ਗਈ ਸੀ। ਪੁਲਿਸ ਸਮੇਤ ਸਬੰਧਤ ਏਜੰਸੀਆਂ ਨੂੰ ਸੂਚਿਤ ਕੀਤਾ।