ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾ/ਭਗੌੜਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਥ-ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਐਸ.ਆਈ ਮਹਿੰਦਰ ਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ਵੱਲੋਂ ਲੜਾਈ ਝਗੜੇ ਦੇ ਮੁਕੱਦਮੇ ਵਿੱਚ ()। ਲੋੜੀਂਦਾ ਦੋਸ਼ੀ ਗ੍ਰਿਫਤਾਰ ਕਰਨ ਅਤੇ 600 ਲੀਟਰ ਲਾਹਣ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਐਸ.ਆਈ. ਗੁਰਨਾਮ ਸਿੰਘ ਵੱਲੋਂ ਮੁਕੰਦਮਾ ਨੰਬਰ 135 ਮਿਤੀ 25.11.2022 U/S 323,354,427 IPC ਥਾਣਾ ਬਿਲਗਾ ਵਿੱਚ 28-11-2022 ਤੋ ਲੋੜੀਦਾ ਦੋਸ਼ੀ ਦਲਜੀਤ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਪਿੰਡ ਮਹਿਸਮਪੁਰ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸੇ ਤਰਾਂ ਮਿਤੀ 28.11.2022 ਨੂੰ ਏ.ਐਸ.ਆਈ. ਹਰਜਿੰਦਰ ਸਿੰਘ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਨਜਾਇਜ ਸ਼ਰਾਬ ਦੀ ਰੋਕਥਾਮ ਸਬੰਧੀ ਥਾਣਾ ਬਿਲਗਾ ਤੋਂ ਪਿੰਡ ਖੋਖੇਵਾਲ ਤੋਂ ਭਲਰਾਂ ਤੋਂ ਸੰਗੋਵਾਲ ਤੋਂ ਬੰਨ ਦਰਿਆ ਆਦਿ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਸੰਗੋਵਾਲ ਤੋਂ ਥੋੜਾ ਅੱਗੇ ਪੁੱਜੀ ਤਾਂ ਏ.ਐਸ.ਆਈ. ਹਰਜਿੰਦਰ ਸਿੰਘ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੰਨ ਦਰਿਆ ਸਤਲੁਜ ਥਾ ਹੋਂਦ ਰਕਬਾ ਪਿੰਡ ਸੰਗੋਵਾਲ ਨਾਲ ਲੱਗਦੇ ਦਰਿਆ ਕੰਢੇ ਨੇੜੇ ਨਾ ਮਲੂਮ ਵਿਅਕਤੀਆਂ ਵੱਲੋਂ ਦੇਸੀ ਸ਼ਰਾਬ ਕੱਢ ਕੇ ਸਰਕੰਢਿਆਂ ਵਿੱਚ ਲਕੋਈ ਹੈ ਜਿਸ ਤੇ ਏ.ਐਸ.ਆਈ. ਹਰਜਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ 103 ਡਰੰਮ ਲੋਹਾ ਵਿਚ 600 ਲੀਟਰ ਲਾਹਣ ਬ੍ਰਾਮਦ ਕਰਕੇ ਨਾਮਲੂਮ ਵਿਅਕਤੀਆ ਦੇ ਖਿਲਾਫ ਮੁਕਦਮਾ ਨੰਬਰ 138 ਮਿਤੀ 28-11-2022 ਅਧ 61-1- 11 ਆਬਕਾਰੀ ਐਕਟ ਥਾਣਾ ਬਿਲਗਾ ਦਰਜ ਰਜਿਸਟਰ ਕੀਤਾ ਗਿਆ।