ਇਸ ਨਵੇਂ ਫੀਚਰ ਨੂੰ ਟਵਿਟਰ ‘ਤੇ ਲਾਈਵ ਕਰਨ ਤੋਂ ਪਹਿਲਾਂ ਐਲੋਨ ਮਸਕ ਨੇ ਖੁਦ ਯੂਜ਼ਰਸ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਮਸਕ ਨੇ ਟਵੀਟ ਕੀਤਾ ਕਿ ਲਾਈਵ ਟਵੀਟਿੰਗ ਫੀਚਰ ਹੁਣ ਪਲੇਟਫਾਰਮ ‘ਤੇ ਸਰਗਰਮ ਹੈ। ਟਵਿਟਰ ‘ਤੇ ‘ਲਾਈਵ ਟਵੀਟਿੰਗ’ ਫੀਚਰ ਦੇ ਜ਼ਰੀਏ ਯੂਜ਼ਰਸ ਟਵਿਟਰ ‘ਤੇ ਚੱਲ ਰਹੇ ਈਵੈਂਟ ਦੌਰਾਨ ਆਸਾਨੀ ਨਾਲ ਟਵੀਟ ਕਰ ਸਕਣਗੇ। ਨਾਲ ਹੀ ਯੂਜ਼ਰਸ ਈਵੈਂਟ ਦੇ ਵਿਚਕਾਰ ਆਪਣਾ ਟਵੀਟ ਥ੍ਰੈਡ ਜੋੜ ਸਕਦੇ ਹਨ ਅਤੇ ਵਿਊਜ਼ ਪ੍ਰਾਪਤ ਕਰ ਸਕਦੇ ਹਨ।
ਐਲੋਨ ਮਸਕ ਮਾਈਕ੍ਰੋ-ਬਲੌਗਿੰਗ ਸਾਈਟ ‘ਤੇ ਸਮੱਗਰੀ ਵਿੱਚ ਬਦਲਾਅ ਦੇ ਸਬੰਧ ਵਿੱਚ ਉਪਭੋਗਤਾਵਾਂ ਤੋਂ ਸਲਾਹ ਵੀ ਲੈ ਰਿਹਾ ਹੈ। ਟਵਿਟਰ ‘ਤੇ ਕਈ ਯੂਜ਼ਰਸ ਨੇ ਅੱਖਰ ਸੀਮਾ, ਵਰਚੁਅਲ ਜੇਲ ਅਤੇ ਫਰੀ ਸਪੀਚ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਹਨ। ਰਾਈਟਰ ਮੈਟ ਟੈਬੀ ਇਸ ਲਾਈਵ ਟਵੀਟਿੰਗ ਫੀਚਰ ਦੀ ਵਰਤੋਂ ਕਰਨ ਵਾਲੇ ਪਹਿਲੇ ਟਵਿਟਰ ਯੂਜ਼ਰ ਬਣ ਗਏ ਹਨ।
ਟਵਿੱਟਰ ‘ਤੇ ਇਕ ਯੂਜ਼ਰ ਨੇ ਐਲੋਨ ਮਸਕ ਨੂੰ ਵਰਚੁਅਲ ਜੇਲ ਬਣਾਉਣ ਦੀ ਸਲਾਹ ਦਿੱਤੀ ਹੈ। ਜੇਕਰ ਕਿਸੇ ਯੂਜ਼ਰ ਨੇ ਕੰਪਨੀ ਦੀ ਪਾਲਿਸੀ ਜਾਂ ਨਿਯਮਾਂ ਨੂੰ ਤੋੜਿਆ ਹੈ ਤਾਂ ਉਨ੍ਹਾਂ ਲੋਕਾਂ ਦੇ ਪ੍ਰੋਫਾਈਲ ‘ਤੇ ਜੇਲ ਆਈਕਨ ਆ ਜਾਵੇਗਾ ਅਤੇ ਉਹ ਟਵਿਟਰ ਦੀ ਵਰਚੁਅਲ ਜੇਲ ‘ਚ ਜਾਣ ਤੋਂ ਬਾਅਦ ਟਵੀਟ ਨਹੀਂ ਕਰ ਸਕਣਗੇ ਅਤੇ ਨਾਲ ਹੀ ਕਿਸੇ ਹੋਰ ਟਵੀਟ ‘ਤੇ ਲਾਈਕ ਜਾਂ ਕਮੈਂਟ ਵੀ ਨਹੀਂ ਕਰ ਸਕਣਗੇ। ਇੱਕ ਯੂਜ਼ਰ ਨੇ ਮਸਕ ਨੂੰ ਟਵਿਟਰ ਦੀ ਅੱਖਰ ਸੀਮਾ ਵਧਾ ਕੇ 1,000 ਕਰਨ ਦਾ ਸੁਝਾਅ ਦਿੱਤਾ, ਜਿਸ ‘ਤੇ ਮਸਕ ਨੇ ਕਿਹਾ ਕਿ ਇਹ ਸਾਡੀ ਸੂਚੀ ‘ਚ ਹੈ, ਇਸ ‘ਤੇ ਵਿਚਾਰ ਕੀਤਾ ਜਾਵੇਗਾ |